ਬੈਂਗਲੁਰੂ— 'ਚੰਦਰਯਾਨ-2' ਦੀ ਅਸਫ਼ਲਤਾ ਤੋਂ ਬਾਅਦ ਇਸਰੋ ਦੇ ਚੀਫ ਡਾਕਟਰ ਕੇ. ਸੀਵਾਨ ਕੰਟਰੋਲ ਰੂਪ ਦੇ ਬਾਹਰ ਰੋ ਪਏ। ਡਾਕਟਰ ਸੀਵਾਨ ਨੂੰ ਰੋਂਦਾ ਦੇਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਗਲੇ ਲਗਾ ਲਿਆ ਅਤੇ ਹਿੰਮਤ ਦਿੱਤੀ। ਮੋਦੀ ਨੇ ਇਸਰੋ ਮੁਖੀ ਦੀ ਪਿੱਠ ਵੀ ਥਪਥਪਾਈ। ਇਸ ਪਲ ਦੇ ਗਵਾਹ ਬਣੇ ਬੈਂਗਲੁਰੂ ਦੇ ਪੁਲਸ ਕਮਿਸ਼ਨਰ ਭਾਸਕਰ ਰਾਵ ਪ੍ਰਧਾਨ ਮੰਤਰੀ ਦੀ ਲੀਡਰਸ਼ਿਪ ਹੁਨਰ ਦੇ ਕਾਇਲ ਹੋ ਗਏ। ਆਈ.ਪੀ.ਐੱਸ. ਭਾਸਕਰ ਰਾਵ ਨੇ ਟਵੀਟ ਕੀਤਾ,''ਪੁਲਸ ਕਮਿਸ਼ਨ ਹੋਣ ਦੇ ਨਾਤੇ ਮੈਂ ਦੁਖੀ ਡਾਕਟਰ ਸੀਵਾਨ ਨੂੰ ਮੋਦੀ ਦੇ ਹਿੰਮਤ ਦੇਣ ਦਾ ਗਵਾਹ ਬਣਿਆ। ਬਿਹਤਰੀਨ ਅਗਵਾਈ, ਸੰਕਟ ਦੇ ਸਮੇਂ ਸ਼ਾਂਤ ਰਹਿਣਾ, ਵਿਗਿਆਨੀ ਭਾਈਚਾਰੇ 'ਚ ਵਿਸ਼ਵਾਸ ਬਹਾਲ ਕਰਨਾ, ਦੇਸ਼ ਲਈ ਆਸ਼ਾ ਅਤੇ ਤਰੱਕੀ ਨੂੰ ਪੈਦਾ ਕਰਨਾ, ਮੈਂ ਅੱਜ ਅਨਮੋਲ ਸਬਕ ਸਿੱਖਿਆ।''
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੀ ਗੱਡੀ ਤੱਕ ਛੱਡਣ ਪਹੁੰਚੇ ਇਸਰੋ ਚੀਫ ਖੁਦ ਨੂੰ ਸੰਭਾਲ ਨਹੀਂ ਸਕੇ। ਉਹ ਰੋਣ ਲੱਗੇ ਅਤੇ ਪੀ.ਐੱਮ. ਨੇ ਗਲੇ ਲਗਾ ਕੇ ਉਨ੍ਹਾਂ ਦੀ ਪਿੱਠ ਥਪਥਪਾਈ। ਪੀ.ਐੱਮ. ਗੱਡੀ 'ਚ ਬੈਠੇ ਅਤੇ ਕੇ. ਸੀਵਾਨ ਨੇ ਹੱਥ ਹਿਲਾ ਕੇ ਉਨ੍ਹਾਂ ਨੂੰ ਅਲਵਿਦਾ ਕਿਹਾ। ਹਾਲਾਂਕਿ ਇਸ ਵਿਚ ਸੀਵਾਨ ਦੀਆਂ ਅੱਖਾਂ ਅਤੇ ਚਿਹਰੇ 'ਤੇ ਨਿਰਾਸ਼ਾ ਸਾਫ਼ ਨਜ਼ਰ ਆ ਰਹੀਆਂ ਸਨ। ਖੁਦ ਪੀ.ਐੱਮ. ਵੀ ਇਸ ਮੌਕੇ 'ਤੇ ਭਾਵੁਕ ਨਜ਼ਰ ਆਏ। ਪੀ.ਐੱਮ. ਮੋਦੀ ਨੇ ਇਸਰੋ ਵਿਗਿਆਨੀਆਂ ਦੀ ਹਿੰਮਤ ਵਧਾਉਂਦੇ ਹੋਏ ਕਿਹਾ,''ਅੰਤਿਮ ਨਤੀਜੇ ਭਾਵੇਂ ਹੀ ਸਾਡੇ ਅਨੁਕੂਲ ਨਾ ਹੋਣ ਪਰ ਤੁਹਾਡੀ ਮਿਹਨਤ, ਤਾਕਤ ਅਤੇ ਕਾਮਯਾਬੀ 'ਤੇ ਪੂਰੇ ਦੇਸ਼ ਨੂੰ ਮਾਣ ਹੈ।'' ਮੋਦੀ ਨੇ ਇਹ ਵੀ ਕਿਹਾ ਕਿ ਮੈਂ ਤੁਹਾਨੂੰ ਸਿੱਖਿਆ ਦੇਣ ਨਹੀਂ ਆਇਆ ਹੈ। ਸਵੇਰੇ-ਸਵੇਰੇ ਤੁਹਾਡੇ ਦਰਸ਼ਨ ਤੁਹਾਡੇ ਤੋਂ ਪ੍ਰੇਰਨਾ ਪਾਉਣ ਲਈ ਕੀਤੇ ਹਨ। ਤੁਸੀਂ ਆਪਣੇ ਆਪ 'ਚ ਪ੍ਰੇਰਨਾ ਦਾ ਸਮੁੰਦਰ ਹੋ।
ਜੰਮੂ : ਸੋਪੋਰ 'ਚ ਅੱਤਵਾਦੀਆਂ ਨੇ ਆਮ ਨਾਗਰਿਕਾਂ 'ਤੇ ਕੀਤੀ ਗੋਲੀਬਾਰੀ, 4 ਜ਼ਖਮੀ
NEXT STORY