ਨੋਇਡਾ— ਵੱਡੀ ਭੈਣ ਦੇ ਵਾਰ-ਵਾਰ ਚੈਨਲ ਬਦਲਣ ਤੋਂ ਨਾਰਾਜ਼ ਹੋਈ 10 ਸਾਲਾ ਦੀ ਬੱਚੀ ਨੇ ਫਾਂਸੀ ਲਗਾ ਲਈ। ਪਰਿਵਾਰ ਖੁਦਕੁਸ਼ੀ ਤੋਂ ਇਨਕਾਰ ਕਰਦੇ ਹੋਏ ਘਟਨਾ ਨੂੰ ਹਾਦਸਾ ਦੱਸ ਹਰੇ ਹਨ। ਘਟਨਾ ਨੋਏਡਾ ਦੇ ਸੈਕਟਰ-12 ਦੇ ਏ-ਬਲਾਕ 'ਚ ਹੋਈ ਹੈ। ਏ-ਬਲਾਕ 'ਚ ਪ੍ਰਵੀਨ ਰਾਵਤ ਪਰਿਵਾਰ ਨਾਲ ਜਿਸ ਮਕਾਨ 'ਚ ਰਹਿੰਦਾ ਹੈ, ਉਸ 'ਚ ਪ੍ਰਵੀਨ ਰਾਵਤ ਦੇ ਦੋ ਭਰਾ ਵੀ ਪਹਿਲੀ ਅਤੇ ਦੂਜੀ ਮੰਜ਼ਲ 'ਤੇ ਰਹਿੰਦੇ ਹਨ। ਇਕ ਭਰਾ ਨਾਲ ਹੀ ਪ੍ਰਵੀਨ ਦੀ ਮਾਂ ਵੀ ਰਹਿੰਦੀ ਸੀ। ਪ੍ਰਵੀਨ ਦੀ ਪਤਨੀ ਅੰਜੂ ਰਾਵਤ ਵੀ ਨੌਕਰੀ ਕਰਦੀ ਹੈ। ਬੱਚੀ ਦੇ ਮਾਤਾ-ਪਿਤਾ ਦੋਵੇਂ ਰੋਜ਼ਾਨਾ ਸਵੇਰੇ 7 ਵਜੇ ਕੰਮ 'ਤੇ ਚਲੇ ਜਾਂਦੇ ਸਨ। ਦੋਵੇਂ ਦੁਪਹਿਰ ਨੂੰ ਚੱਲਣ ਵਾਲੇ ਸਕੂਲ 'ਚ ਪੜ੍ਹਾਈ ਕਰਨ ਜਾਂਦੀ ਸੀ। ਮਾਨੁਸ਼ੀ 5ਵੀਂ ਦੀ ਵਿਦਿਆਰਥਣ ਸੀ। ਮੰਗਲਵਾਰ ਸਵੇਰੇ ਬੱਚੀ ਦੇ ਮਾਤਾ-ਪਿਤਾ ਡਿਊਟੀ 'ਤੇ ਚਲੇ ਗਏ, ਉਦੋਂ ਹੀ ਦੋਵੇਂ ਭੈਣਾਂ ਇਕੱਠੀਆਂ ਹੀ ਟੀ. ਵੀ. ਦੇਖਣ ਲੱਗੀਆਂ।
ਪਰਿਵਾਰ ਦੇ ਲੋਕਾਂ ਨੇ ਦੱਸਿਆ ਕਿ ਛੋਟੀ ਭੈਣ ਮਾਨੁਸ਼ੀ ਟੀ. ਵੀ. 'ਤੇ ਜੋ ਚੈਨਲ ਦੇਖਣਾ ਚਾਹੁੰਦੀ ਸੀ ਉਸ ਨੂੰ ਵੱਡੀ ਭੈਣ ਵਾਰ-ਵਾਰ ਬਦਲ ਰਹੀ ਸੀ। ਮਾਨੁਸ਼ੀ ਤੋਂ ਵੱਡੀ ਭੈਣ ਨੇ ਰਿਮੋਟ ਮੰਗਿਆ ਪਰ ਉਸ ਨੇ ਨਹੀਂ ਦਿੱਤਾ, ਜਿਸ ਦੇ ਚਲਦੇ ਮਾਨੁਸ਼ੀ ਨਾਰਾਜ਼ ਹੋ ਗਈ ਅਤੇ ਇਹ ਕਹਿੰਦੇ ਹੋਏ ਜ਼ਬਰਦਸਤੀ ਰਿਮੋਟ ਲੈ ਕੇ ਕਮਰੇ 'ਚ ਚਲੀ ਗਈ ਕਿ ਹੁਣ ਇਕ ਹੀ ਚੈਨਲ ਦੇਖੇ। ਇਸ ਤੋਂ ਬਾਅਦ 'ਚ ਮਾਨੁਸ਼ੀ ਨੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਅਤੇ ਵੱਡੀ ਭੈਣ ਸੋਨਮ ਇਕੱਲੀ ਹੀ ਟੀ. ਵੀ. ਦੇਖਣ 'ਚ ਰੁਝੀ ਰਹੀ। ਇਸ ਵਿਚਕਾਰ ਜਦੋਂ ਦੂਜੀ ਮੰਜ਼ਲ ਤੋਂ ਦਾਦੀ ਕਮਰੇ 'ਚ ਆਈ ਤਾਂ ਮਾਨੁਸ਼ੀ ਨਹੀਂ ਨਜ਼ਰ ਆਈ। ਇਸ ਬਾਰੇ 'ਚ ਪੁੱਛਣ 'ਤੇ ਵੱਡੀ ਭੈਣ ਨੇ ਨਾਰਾਜ਼ ਹੋ ਕੇ ਕਮਰੇ 'ਚ ਜਾਣ ਦੀ ਗੱਲ ਕਹੀ। ਦਾਦੀ ਨੂੰ ਕਮਰਾ ਬੰਦ ਮਿਲਿਆ। ਉੱਥੋਂ ਦੇਖਿਆ ਤਾਂ ਗ੍ਰਿਲ ਦੇ ਸਹਾਰੇ ਟੱਪ ਕੇ ਫੰਦੇ 'ਚ ਮਾਨੁਸ਼ੀ ਬੇਹੋਸ਼ ਪਈ ਸੀ। ਉਨ੍ਹਾਂ ਨੇ ਰੌਲਾ ਪਾਇਆ ਅਤੇ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਸੈਕਟਰ-12 ਸਥਿਤ ਮੈਟਰੋ ਹਸਪਤਾਲ ਲੈ ਗਈ, ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਨ੍ਹਾਂ ਦਿਨਾਂ 'ਚ ਮੱਥੇ 'ਤੇ ਟਿੱਕਾ ਲਗਾਉਣ ਨਾਲ ਦੂਰ ਹੋਣਗੀਆਂ ਤੁਹਾਡੀਆਂ ਇਹ ਪ੍ਰੇਸ਼ਾਨੀਆਂ
NEXT STORY