ਲੁਧਿਆਣਾ (ਹਿਤੇਸ਼): ਲੁਧਿਆਣਾ ਵਿਚ ਸੀਵਰੇਜ ਦੇ ਮੇਨਹੋਲ ਦੇ ਢੱਕਣ ਗਾਇਬ ਹੋਣ ਦੀ ਵਜ੍ਹਾ ਨਾਲ ਲਗਾਤਾਰ ਹਾਦਸੇ ਹੋ ਰਹੇ ਹਨ। ਇਸ ਤਰ੍ਹਾਂ ਦਾ ਤੀਸਰਾ ਮਾਮਲਾ ਜ਼ੋਨ-ਬੀ, ਨਗਰ ਨਿਗਮ ਲੁਧਿਆਣਾ ਦੇ ਏਰੀਆ ਵਿਚ ਸਾਹਮਣੇ ਆਇਆ ਹੈ। ਇਸ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਮਹਿਲਾ ਆਪਣੀ ਬੱਚੀਆਂ ਨੂੰ ਸਕੂਲ ਛੱਡਣ ਜਾ ਰਹੀ ਸੀ ਤੇ ਤਾਜਪੁਰ ਰੋਡ ਦੇ ਕੋਲ ਖੁੱਲ੍ਹੇ ਮੇਨਹੋਲ ਦੇ ਵਿਚ ਡਿੱਗ ਗਈ। ਬੜੀ ਮੁਸ਼ਕਿਲ ਨਾਲ ਮਹਿਲਾ ਨੇ ਆਪਣੀ ਬੱਚੀ ਨੂੰ ਬਾਹਰ ਕੱਢਿਆ।
ਇਸ ਤੋਂ ਪਹਿਲਾਂ ਟਿੱਬਾ ਰੋਡ ਦੇ ਕੋਲ ਨਗਰ ਨਿਗਮ ਵੱਲੋਂ ਸੀਵਰੇਜ ਦੀ ਸਫ਼ਾਈ ਕਰਨ ਲਈ ਮੇਨਹੋਲ ਦੇ ਢੱਕਣ ਖੋਲ੍ਹੇ ਗਏ ਸੀ, ਉਸ ਵਿਚ ਇਕ ਬੱਚਾ ਡਿੱਗ ਗਿਆ ਸੀ। ਫਿਰ ਕੁਝ ਦਿਨ ਪਹਿਲਾਂ ਹੀ ਟ੍ਰਾਂਸਪੋਰਟ ਨਗਰ ਦੇ ਕੋਲ ਬੱਚੇ ਖੇਡ ਰਹੇ ਸੀ ਕਿ ਇਕ ਸੀਵਰੇਜ ਦਾ ਢੱਕਣ ਖੁੱਲ੍ਹਾ ਹੋਣ ਕਾਰਨ ਇਕ ਬੱਚਾ ਡਿੱਗ ਗਿਆ, ਉਸ ਨੂੰ ਬੜੀ ਮੁਸ਼ਕਿਲ ਕੱਢਿਆ ਗਿਆ। ਇਸ ਤਰ੍ਹਾਂ ਨਗਰ ਨਿਗਮ ਲੁਧਿਆਣਾ ਜ਼ੋਨ-ਬੀ ਦੇ ਏਰੀਆ ਵਿਚ ਸੀਵਰੇਜ ਦੇ ਮੇਨਹੋਲ ਦੇ ਢੱਕਣ ਖੁੱਲ੍ਹੇ ਹੋਣ ਕਰਕੇ ਬੱਚਾ ਡਿੱਗਣ ਦੀ ਤੀਸਰੀ ਘਟਨਾ ਸਾਹਮਣੇ ਆ ਗਈ ਹੈ।
ਇਸ ਨਾਲ ਇਹ ਵੀ ਸਾਫ਼ ਹੋ ਗਿਆ ਹੈ ਕਿ ਨਗਰ ਨਿਗਮ ਕਾਗਜ਼ੀ ਸਰਟੀਫਿਕੇਟ ਹੀ ਲੈ ਲੈਂਦਾ ਬੱਸ ਸੀਵਰੇਜ ਦੇ ਮੇਨਹੋਲ ਢੱਕਣ ਲੱਗੇ ਹੋਣ ਦੇ ਸਟਾਫ਼ ਤੋਂ, ਪਰ ਗਰਾਊਂਡ 'ਤੇ ਹਾਲਾਤ ਬਿਲਕੁਲ ਉਲਟ ਹਨ, ਜੋ ਕਿ ਲੋਕਾਂ ਲਈ ਜਾਨਲੇਵਾ ਸਾਬਿਤ ਹੋ ਸਕਦੇ ਹਨ। ਇਹ ਤਾਜਪੁਰ ਰੋਡ 'ਤੇ ਡੇਅਰੀਆਂ ਦਾ ਏਰੀਆ ਦੱਸਿਆ ਜਾ ਰਿਹਾ ਹੈ, ਜਿਸ ਵਿਚ ਗੋਬਰ ਜਮ੍ਹਾ ਹੋਣ ਕਰਕੇ ਪਾਣੀ ਓਵਰਫਲੋ ਹੋ ਕੇ ਸੜਕਾਂ 'ਤੇ ਆ ਗਿਆ ।
ਇਸ ਸਬੰਧ ਵਿਚ ਨਗਰ ਨਿਗਮ ਦੇ ਐੱਸ.ਡੀ.ਓ. ਬਲਜਿੰਦਰ ਸਿੰਘ ਨੇ ਸੀਵਰੇਜ ਬੋਰਡ 'ਤੇ ਸਾਰਾ ਠੀਕਰਾ ਭੰਨ੍ਹ ਦਿੱਤਾ ਹੈ। ਉਸ ਨੇ ਕਿਹਾ ਕਿ ਇਕ ਵਾਟਰ ਚੈਨਲ ਖੁੱਲ੍ਹਾ ਹੋਇਆ ਸੀ, ਜਿੱਥੋਂ ਡੇਅਰੀਆਂ ਦਾ ਪਾਣੀ ਈ.ਟੀ.ਪੀ. ਤੱਕ ਜਾਂਦਾ ਹੈ, ਇਹ ਈ.ਟੀ.ਪੀ. ਪਲਾਂਟ ਸੀਵਰੇਜ ਬੋਰਡ ਨੇ ਬਣਾਇਆ। ਫਿਲਹਾਲ ਨਗਰ ਨਿਗਮ ਨੇ ਇਸ ਮਾਮਲੇ ਵਿਚ ਆਪਣੀ ਜ਼ਿੰਮੇਦਾਰੀ ਤੋਂ ਪੱਲਾ ਝਾੜ ਲਿਆ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕਰਕੇ ਸਰਕਾਰ ਨੂੰ ਘੇਰਿਆ ਹੈ।
ਸਾਹ ਲੈਣ ਆਕਸੀਜਨ ਨਹੀਂ ਹੋਵੇਗੀ ਤਾਂ ਵਿਸ਼ਵ ਬੈਂਕ ਵੀ ਮਦਦ ਨਹੀਂ ਕਰੇਗਾ: ਹਾਈ ਕੋਰਟ
NEXT STORY