ਦੇਹਰਾਦੂਨ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਚਾਰ ਧਾਮ ਦੀ ਯਾਤਰਾ ਸ਼ੁਰੂ ਹੋ ਚੁੱਕੀ ਹੈ। ਇਸ ਯਾਤਰਾ ਨੂੰ ਸ਼ੁਰੂ ਹੋਏ ਨੂੰ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਸ ਯਾਤਰਾ ਦੌਰਾਨ ਕਰੀਬ 80 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚਾਰ ਧਾਮ ਯਾਤਰਾ ਦਾ ਰਸਤਾ ਆਸਾਨ ਨਹੀਂ ਹੈ। ਇਸ ਦੌਰਾਨ ਸ਼ਰਧਾਲੂਆਂ ਨੂੰ ਬਹੁਤ ਸਾਰੇ ਉੱਚੇ ਪਹਾੜਾਂ ਵਿੱਚੋਂ ਲੰਘਣਾ ਪੈਂਦਾ ਹੈ। ਦੱਸ ਦੇਈਏ ਕਿ ਯਾਤਰਾ ਦੌਰਾਨ ਸ਼ਰਧਾਲੂਆਂ ਦੀਆਂ ਜ਼ਿਆਦਾਤਰ ਮੌਤਾਂ ਉੱਚਾਈ 'ਤੇ ਆਕਸੀਜਨ ਦੀ ਘਾਟ, ਦਿਲ ਦਾ ਦੌਰਾ ਪੈਣ ਅਤੇ ਸਾਹ ਲੈਣ ਵਿੱਚ ਤਕਲੀਫ਼ ਕਾਰਨ ਹੋਈਆਂ ਹਨ। ਇਹ ਯਾਤਰਾ ਹਰ ਸਾਲ ਮਈ ਵਿੱਚ ਸ਼ੁਰੂ ਹੁੰਦੀ ਹੈ ਅਤੇ ਸ਼ਰਧਾਲੂਆਂ ਲਈ ਆਸਥਾ ਦਾ ਸਭ ਤੋਂ ਵੱਡਾ ਪੜਾਅ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਹੈਵਾਨ ਮਾਂ ਦੀ ਸ਼ਰਮਨਾਕ ਕਰਤੂਤ : ਸ਼ਰਾਰਤ ਕਰਨ 'ਤੇ ਕੁੱਖੋਂ ਜੰਮੇ ਪੁੱਤ ਨਾਲ ਜੋ ਕੀਤਾ, ਸੁਣ ਕੰਬ ਜਾਵੇਗੀ ਰੂਹ
ਸਮੁੰਦਰ ਤਲ ਤੋਂ 3 ਹਜ਼ਾਰ ਤੋਂ 3.5 ਹਜ਼ਾਰ ਮੀਟਰ ਦੀ ਉਚਾਈ 'ਤੇ ਚਾਰਧਾਮ ਦੇ ਮੰਦਰ
ਇਸ ਸਾਲ ਚਾਰ ਧਾਮ ਯਾਤਰਾ ਵਿੱਚ ਸ਼ਰਧਾਲੂਆਂ ਦੀ ਹੋਣ ਵਾਲੀ ਮੌਤ ਦੇ ਅੰਕੜੇ ਡਰਾਉਣੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਇਸ ਸਾਲ 80 ਸ਼ਰਧਾਲੂਆਂ ਦੀ ਜਾਨ ਜਾ ਚੁੱਕੀ ਹੈ, ਜਿਸ ਵਿਚ 71 ਮੌਤਾਂ ਖ਼ਰਾਬ ਸਿਹਤ ਕਾਰਨ ਹੋਈਆਂ ਹਨ। ਚਾਰ ਧਾਮ ਦੇ ਮੰਦਰ ਸਮੁੰਦਰ ਤਲ ਤੋਂ 3 ਹਜ਼ਾਰ ਤੋਂ 3.5 ਹਜ਼ਾਰ ਮੀਟਰ ਦੀ ਉਚਾਈ 'ਤੇ ਸਥਿਤ ਹਨ। ਜਿਵੇਂ-ਜਿਵੇਂ ਪਹਾੜਾਂ 'ਤੇ ਉਚਾਈ ਵਧਦੀ ਹੈ, ਹਵਾ ਵਿੱਚ ਆਕਸੀਜਨ ਦਾ ਪੱਧਰ ਘੱਟਦਾ ਜਾਂਦਾ ਹੈ। ਸਮੁੰਦਰ ਤਲ 'ਤੇ ਹਵਾ ਵਿੱਚ ਆਕਸੀਜਨ ਦੀ ਮਾਤਰਾ 21% ਹੁੰਦੀ ਹੈ ਪਰ 3,000 ਮੀਟਰ ਦੀ ਉਚਾਈ 'ਤੇ ਇਹ ਪੱਧਰ ਕਾਫ਼ੀ ਘੱਟ ਜਾਂਦਾ ਹੈ। ਇਸਨੂੰ ਡਾਕਟਰੀ ਭਾਸ਼ਾ ਵਿੱਚ 'ਹਾਈਪੌਕਸੀਆ' ਕਿਹਾ ਜਾਂਦਾ ਹੈ। ਇਹ ਸਥਿਤੀ ਮੈਦਾਨੀ ਇਲਾਕਿਆਂ ਤੋਂ ਸਿੱਧੇ ਪਹਾੜਾਂ 'ਤੇ ਚੜ੍ਹਨ ਵਾਲੇ ਲੋਕਾਂ ਲਈ ਘਾਤਕ ਸਾਬਤ ਹੋ ਸਕਦੀ ਹੈ।
ਇਹ ਵੀ ਪੜ੍ਹੋ : ਜਹਾਜ਼ ਹਾਦਸੇ 'ਚ ਮਾਰਿਆ ਗਿਆ ਲਾਰੈਂਸ, ਪਿਤਾ ਦੇ ਸਸਕਾਰ ਲਈ ਆਇਆ ਸੀ ਭਾਰਤ
ਯਾਤਰਾ ਨੂੰ ਲੈ ਕੇ ਡਾਕਟਰਾਂ ਦਾ ਬਿਆਨ
ਡਾਕਟਰਾਂ ਦਾ ਕਹਿਣਾ ਹੈ ਕਿ ਬਿਨਾਂ ਤਿਆਰੀ ਦੇ ਉੱਚੀਆਂ ਥਾਵਾਂ 'ਤੇ ਚੜ੍ਹਨ ਨਾਲ 'ਐਕਿਊਟ ਮਾਊਂਟੇਨ ਸਿਕਨੈੱਸ' (AMS) ਦਾ ਖ਼ਤਰਾ ਵੱਧ ਜਾਂਦਾ ਹੈ। 'ਐਕਿਊਟ ਮਾਊਂਟੇਨ ਸਿਕਨੈੱਸ' (AMS) ਦੇ ਲੱਛਣਾਂ ਵਿੱਚ ਸਿਰ ਦਰਦ, ਚੱਕਰ ਆਉਣੇ, ਉਲਟੀਆਂ ਅਤੇ ਸਾਹ ਚੜ੍ਹਨਾ ਸ਼ਾਮਲ ਹਨ। ਦੂਜੇ ਪਾਸੇ ਅਜਿਹਾ ਨਹੀਂ ਹੈ ਕਿ ਉੱਤਰਾਖੰਡ ਸਰਕਾਰ ਨੇ ਤਿਆਰੀਆਂ ਨਹੀਂ ਕੀਤੀਆਂ ਹਨ। ਸਰਕਾਰ ਨੇ ਯਾਤਰਾ ਰੂਟਾਂ 'ਤੇ ਮੈਡੀਕਲ ਕੈਂਪ, ਆਕਸੀਜਨ ਸਿਲੰਡਰ ਅਤੇ ਐਮਰਜੈਂਸੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਪਰ ਸ਼ਰਧਾਲੂਆਂ ਦੀ ਭਾਰੀ ਭੀੜ ਦੇ ਸਾਹਮਣੇ ਇਹ ਸਹੂਲਤਾਂ ਨਾਕਾਫ਼ੀ ਸਾਬਤ ਹੋ ਰਹੀਆਂ ਹਨ।
ਇਹ ਵੀ ਪੜ੍ਹੋ : ਪੁੱਤਰ ਨੂੰ ਬਚਾਉਣ ਲਈ ਮਾਂ ਨੇ ਅੱਗ 'ਚ ਮਾਰੀ ਛਾਲ, ਨਹੀਂ ਬਚਾ ਸਕੀ ਜਾਨ, ਰੌਂਗਟੇ ਖੜ੍ਹੇ ਕਰੇਗੀ ਵਾਇਰਲ ਵੀਡੀਓ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
Air India ਦੀ ਇਕ ਹੋਰ ਫਲਾਈਟ ਹੋਈ ਰੱਦ ! ਦਿੱਲੀ ਤੋਂ ਪੈਰਿਸ ਜਾ ਰਹੀ ਉਡਾਣ Cancel
NEXT STORY