ਨਵੀਂ ਦਿੱਲੀ — ਦਿੱਲੀ ਪੁਲਸ ਨੇ ਇਕ ਕਾਰ ਤੋਂ ਚਰਸ ਬਰਾਮਦ ਕੀਤਾ ਹੈ। ਇਹ ਕਾਰ ਰਾਜਸਥਾਨ ਦੀ ਇਕ ਮਹਿਲਾ ਆਈ.ਏ.ਐੱਸ. ਦੇ ਪਤੀ ਦੀ ਹੈ। ਇਸ ਮਾਮਲੇ 'ਚ ਜਾਂਚ-ਪੜਤਾਲ ਤੋਂ ਬਾਅਦ ਖੁਲਾਸਾ ਹੋਇਆ ਕਿ ਇਹ ਆਈ.ਏ.ਐੱਸ ਅਧਿਕਾਰੀ ਨੂੰ ਫਸਾਉਣ ਦੀ ਸਾਜ਼ਿਸ਼ ਸੀ। ਇਹ ਸਾਜ਼ਿਸ਼ ਸੀ.ਆਈ.ਐੱਸ.ਐੱਫ. ਦੇ ਇਕ ਅਧਿਕਾਰੀ, ਇਕ ਵਕੀਲ ਤੇ ਇਕ ਹੋਰ ਵਿਅਕਤੀ ਨੇ ਰਚੀ ਸੀ। ਦਿੱਲੀ ਪੁਲਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਦਿੱਲੀ ਪੁਲਸ ਨੂੰ ਬੁੱਧਵਾਰ ਨੂੰ ਸ਼ਾਮ 6 ਵਜੇ ਇਕ ਫੋਨ ਆਇਆ ਸੀ ਕਿ ਇਕ ਗੱਡੀ 'ਚ ਡਰੱਗ ਰੱਖਿਆ ਹੈ। ਇਸ ਤੋਂ ਬਾਅਦ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ 'ਚ ਵੱਖਰੇ ਵੱਖਰੇ ਥਾਂ 'ਤੇ ਕਰੀਬ 550 ਗ੍ਰਾਮ ਚਰਸ ਲੁਕਾ ਕੇ ਰੱਖੀ ਗਈ ਸੀ। ਇਸ 'ਤੇ ਪੁਲਸ ਨੇ ਇਕ ਕੇਸ ਦਰਜ ਕਰ ਜਾਂਚ ਸ਼ੁਰੂ ਕੀਤੀ। ਜਾਂਚ 'ਚ ਪਤਾ ਲੱਗਾ ਕਿ ਇਹ ਗੱਡੀ ਰਾਜਸਥਾਨ ਦੀ ਇਕ ਮਹਿਲਾ ਆਈ.ਏ.ਐੱਸ. ਦੇ ਪਤੀ ਦੀ ਸੀ। ਇਸ ਤੋਂ ਬਾਅਦ ਤਫਤੀਸ਼ 'ਚ ਸਾਹਮਣੇ ਆਇਆ ਕਿ ਆਈ.ਏ.ਐੱਸ. ਦੇ ਪਤੀ ਨੂੰ ਡਰੱਗ ਦੇ ਝੂਠੇ ਕੇਸ 'ਚ ਫਸਾਉਣ ਲਈ ਇਹ ਸਾਜ਼ਿਸ਼ ਰਚੀ ਗਈ। ਇਸ 'ਚ ਸੀ.ਆਈ.ਐੱਸ.ਐੱਫ. ਦੇ ਇਕ ਸੀਨੀਅਰ ਕਮਾਂਡੈਂਟ, ਇਕ ਵਕੀਲ ਅਤੇ ਹੋਰ ਸ਼ਖਸ ਦੀ ਮਿਲੀ ਭੁਗਤ ਸੀ।
ਇਸ ਤੋਂ ਬਾਅਦ ਪੁਲਸ ਨੇ ਸੀਨੀਅਰ ਕਮਾਂਡੈਂਟ ਰੰਜਨ ਅਤੇ ਉਸ ਦੇ ਵਕੀਲ ਦੋਸਤ ਨੀਰਜ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਇਹ ਦੋਵੇਂ ਅਲੀਗੜ੍ਹ ਕੋਲ ਡਰੱਗ ਲੈ ਕੇ ਆਏ ਸੀ ਅਤੇ ਜਾਣਬੁੱਝ ਕੇ ਇਕ ਗੱਡੀ 'ਚ ਰੱਖ ਦਿੱਤਾ। ਆਪਸੀ ਰਜਿੰਸ ਕਾਰਨ ਇਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ। ਫਿਲਹਾਲ ਪੁਲਸ ਨੇ ਉਨ੍ਹਾਂ ਦੋਵਾਂ ਨੂੰ ਐੱਨ.ਡੀ.ਪੀ.ਐੱਸ. ਦੇ ਕੇਸ 'ਚ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।
ਮੁਸਲਿਮ ਬੁੱਧੀਜੀਵੀਆਂ ਦੀ ਮੰਗ, ਅਯੁੱਧਿਆ 'ਚ ਵਿਵਾਦਿਤ ਜ਼ਮੀਨ ਰਾਮ ਮੰਦਰ ਲਈ ਦੇ ਦਿੱਤੀ ਜਾਵੇ
NEXT STORY