ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲੇ 'ਚ ਇਸ ਸਾਲ ਦੀ ਸ਼ੁਰੂਆਤ 'ਚ ਫੌਜ ਦੇ ਇਕ ਜਵਾਨ ਦੇ ਕਤਲ ਦੇ ਮਾਮਲੇ 'ਚ ਪੁਲਸ ਨੇ ਸੋਮਵਾਰ ਨੂੰ ਲਸ਼ਕਰ-ਏ-ਤੋਇਬਾ ਦੇ ਚਾਰ ਅੱਤਵਾਦੀਆਂ ਸਮੇਤ ਪੰਜ ਲੋਕਾਂ ਖਿਲਾਫ ਚਾਰਜਸ਼ੀਟ ਦਾਖ਼ਲ ਕੀਤੀ ਹੈ। ਪੁਲਸ ਦੇ ਬੁਲਾਰੇ ਨੇ ਕਿਹਾ, "ਪੁਲਸ ਨੇ ਅੱਜ ਬਡਗਾਮ ਦੇ ਲੋਕੀਪੋਰਾ ਖਾਗ ਵਿਖੇ ਛੁੱਟੀ 'ਤੇ ਗਏ ਇੱਕ ਫੌਜੀ ਜਵਾਨ ਨੂੰ ਅਗਵਾ ਕਰਨ ਅਤੇ ਕਤਲ ਕਰਨ ਦੀ ਅੱਤਵਾਦੀ ਘਟਨਾ ਵਿੱਚ ਪੰਜ ਦੋਸ਼ੀਆਂ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ।"
ਫੌਜੀ ਦੇ ਮਾਰੇ ਜਾਣ ਤੋਂ ਇਕ ਮਹੀਨੇ ਬਾਅਦ ਚਾਰਜਸ਼ੀਟ 'ਚ ਨਾਮਜ਼ਦ ਕੀਤੇ ਗਏ ਤਿੰਨ ਅੱਤਵਾਦੀ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਮਾਰੇ ਗਏ। ਅੱਤਵਾਦੀਆਂ ਦਾ ਇੱਕ ਸਹਾਇਕ (ਓਵਰਗਰਾਉਂਡ ਵਰਕਰ) ਜੇਲ੍ਹ ਵਿੱਚ ਹੈ ਜਦੋਂ ਕਿ ਇੱਕ ਹੋਰ ਦੋਸ਼ੀ - ਇੱਕ ਪਾਕਿਸਤਾਨੀ ਅੱਤਵਾਦੀ ਗਾਜ਼ੀ ਭਾਈ ਉਰਫ਼ ਪਠਾਨ ਉਰਫ਼ ਉਸਮਾਨ ਭਾਈ ਫਰਾਰ ਹੈ। ਚਾਰਜਸ਼ੀਟ ਦੇ ਅਨੁਸਾਰ, 7 ਮਾਰਚ, 2022 ਨੂੰ ਰਾਤ ਕਰੀਬ 9:30 ਵਜੇ ਖਾਗ ਥਾਣੇ ਨੂੰ ਇੱਕ ਸੇਵਾਮੁਕਤ ਫੌਜੀ ਮੁਹੰਮਦ ਸਮੀਰ ਮੱਲਾ ਜੋ ਛੁੱਟੀ 'ਤੇ ਸੀ, ਦੇ ਲਾਪਤਾ ਹੋਣ ਦੀ ਸ਼ਿਕਾਇਤ ਮਿਲੀ ਸੀ।
ਬੁਲਾਰੇ ਨੇ ਦੱਸਿਆ, "3 ਦਿਨ ਬਾਅਦ 10 ਮਾਰਚ ਨੂੰ ਲਾਪਤਾ ਫੌਜੀ ਜਵਾਨ ਦੀ ਲਾਸ਼ ਬਰਾਮਦ ਕੀਤੀ ਗਈ। ਪੀੜਤ ਦੀ ਲਾਸ਼ ਲਾਬਰਾਨ ਖਾਗ ਪਿੰਡ ਦੇ ਖੇਤਾਂ ਵਿੱਚ ਦੱਬੀ ਹੋਈ ਮਿਲੀ।" ਜਾਂਚ ਦੌਰਾਨ ਅੱਤਵਾਦੀਆਂ ਦੇ ਸਹਾਇਕ ਅਥਰ ਇਲਾਹੀ ਸ਼ੇਖ ਨੂੰ ਫੜਿਆ ਗਿਆ। ਬੁਲਾਰੇ ਨੇ ਕਿਹਾ ਕਿ ਸ਼ੇਖ ਨੇ ਮੰਨਿਆ ਕਿ ਉਸ ਨੇ ਲਸ਼ਕਰ-ਏ-ਤੋਇਬਾ ਦੇ ਚਾਰ ਹੋਰ ਅੱਤਵਾਦੀਆਂ ਨਾਲ ਮਿਲ ਕੇ 7 ਮਾਰਚ ਨੂੰ ਮੱਲਾ ਨੂੰ ਅਗਵਾ ਕੀਤਾ ਸੀ ਅਤੇ ਉਸ 'ਤੇ ਤਸ਼ੱਦਦ ਕੀਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ।
ਉਸਨੇ ਕਿਹਾ, "21-22 ਅਪ੍ਰੈਲ 2022 ਨੂੰ ਮਾਲਵਾ ਕੁੰਜਰ ਪਿੰਡ ਵਿਖੇ ਇੱਕ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਉਪਰੋਕਤ ਜੁਰਮ ਵਿੱਚ ਸ਼ਾਮਲ ਤਿੰਨ ਅੱਤਵਾਦੀ ਇੱਕ ਮੁਕਾਬਲੇ ਵਿੱਚ ਮਾਰੇ ਗਏ ਸਨ।" ਉਨ੍ਹਾਂ ਦੱਸਿਆ ਕਿ ਘਟਨਾ ਵਿੱਚ ਸ਼ਾਮਲ ਇੱਕ ਅੱਤਵਾਦੀ ਅਜੇ ਫਰਾਰ ਹੈ।
ਪ੍ਰਕਾਸ਼ ਪੁਰਬ ਮੌਕੇ PM ਮੋਦੀ ਦਾ ਸੰਬੋਧਨ, 'ਨਾਮ ਜਪੋ, ਕਿਰਤ ਕਰੋ, ਵੰਡ ਛਕੋ' ਦੇ ਗੁਰੂ ਮੰਤਰ 'ਤੇ ਅੱਗੇ ਵੱਧ ਰਿਹਾ ਦੇਸ਼
NEXT STORY