ਨਵੀਂ ਦਿੱਲੀ/ਜੰਮੂ ਕਸ਼ਮੀਰ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਅਦਾਲਤ ਨੇ ਜੰਮੂ-ਕਸਮੀਰ ਨੂੰ ਅਸ਼ਾਂਤ ਕਰਨ ਅਤੇ ਅੱਤਵਾਦੀਆਂ ਤੇ ਵੱਖਵਾਦੀ ਸਰਗਰਮੀਆਂ ਦੇ ਇਕ ਮਾਮਲੇ ਵਿਚ ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਹਾਫਿਜ਼ ਸਈਦ ਅਤੇ ਹਿਜ਼ਬੁਲ ਮੁਜਾਹਿਦੀਨ ਦੇ ਮੁਖੀ ਸਈਦ ਸਲਾਹੁਦੀਨ, ਯਾਸੀਨ ਮਲਿਕ, ਸ਼ਬੀਰ ਸ਼ਾਹ, ਮਸਰਤ ਆਲਮ ਅਤੇ ਹੋਰਨਾਂ ਵਿਰੁੱਧ ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂ. ਏ. ਪੀ. ਏ.) ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਦੋਸ਼ ਤੈਅ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਕਸ਼ਮੀਰੀ ਸਿਆਸਤਦਾਨ ਅਤੇ ਸਾਬਕਾ ਵਿਧਾਇਕ ਇੰਜੀ. ਰਸ਼ੀਦ, ਵਪਾਰੀ ਜ਼ਹੂਰ ਸ਼ਾਹ, ਬਿੱਟਾ ਕਰਾਟੇ, ਆਫਤਾਬ ਅਹਿਮਦ ਸ਼ਾਹ, ਅਵਤਾਰ ਅਹਿਮਦ, ਨਈਮ ਖਾਨ, ਬਸ਼ੀਰ ਅਹਿਮਦ ਭੱਟ ਉਰਫ ਪੀਰ ਅਤੇ ਕਈ ਹੋਰਨਾਂ ਵਿਰੁੱਧ ਵੀ ਦੋਸ਼ ਤੈਅ ਕਰਨ ਦਾ ਹੁਕਮ ਦਿੱਤਾ। ਇਨ੍ਹਾਂ ’ਤੇ ਅਪਰਾਧਿਕ ਸਾਜ਼ਿਸ਼ ਰਚਣ, ਦੇਸ਼ ਵਿਰੁੱਧ ਜੰਗ ਛੇੜਨ ਅਤੇ ਗੈਰ-ਕਾਨੂੰਨੀ ਸਰਗਰਮੀਆਂ ਚਲਾਉਣ ਆਦਿ ਦੇ ਦੋਸ਼ ਹਨ।
ਇਹ ਵੀ ਪੜ੍ਹੋ : J&K : ਭਾਰਤੀ ਫ਼ੌਜ ਨੇ LOC ਨੇੜੇ ਸਥਾਪਤ ਕੀਤਾ ਅਖਰੋਟ ਪ੍ਰੋਸੈਸਿੰਗ ਪਲਾਂਟ, ਕਿਸਾਨਾਂ ਨੂੰ ਹੋਵੇਗਾ ਫ਼ਾਇਦਾ
ਐੱਨ. ਆਈ. ਏ. ਦੇ ਵਿਸ਼ੇਸ਼ ਜੱਜ ਪ੍ਰਵੀਨ ਸਿੰਘ ਨੇ ਇਕ ਹੁਕਮ ਵਿਚ ਕਿਹਾ ਕਿ ਗਵਾਹਾਂ ਦੇ ਬਿਆਨ ਅਤੇ ਦਸਤਾਵੇਜ਼ੀ ਸਬੂਤਾਂ ਨੇ ਲਗਭਗ ਸਭ ਮੁਲਜ਼ਮਾਂ ਨੂੰ ਇਕ-ਦੂਜੇ ਨਾਲ ਅਤ ਵੱਖਵਾਦ ਦੇ ਇਕ ਬਰਾਬਰ ਦੇ ਮੰਤਵ ਨਾਲ ਜੋੜਿਆ ਹੈ। ਸਭ ਦਾ ਮਕਸਦ ਪਾਕਿਸਤਾਨ ਦੇ ਮਾਰਗਦਰਸ਼ਨ ਅਤੇ ਵਿੱਤੀ ਪੋਸ਼ਣ ਅਧੀਨ ਅੱਤਵਾਦੀ ਅਤੇ ਅੱਤਵਾਦੀ ਸੰਗਠਨਾਂ ਨਾਲ ਸਬੰਧਾਂ ਦੀ ਵਰਤੋਂ ਕਰਨੀ ਸੀ। ਬਹਿਸ ਦੌਰਾਨ ਕਿਸੇ ਵੀ ਮੁਲਜ਼ਮ ਨੇ ਇਹ ਦਲੀਲ ਨਹੀਂ ਦਿੱਤੀ ਕਿ ਨਿੱਜੀ ਤੌਰ ’ਤੇ ਉਨ੍ਹਾਂ ਦੀ ਕੋਈ ਵੱਖਵਾਦੀ ਵਿਚਾਰਧਾਰਾ ਜਾਂ ਏਜੰਡਾ ਨਹੀਂ ਹੈ। ਉਨ੍ਹਾਂ ਇਹ ਵੀ ਨਹੀਂ ਕਿਹਾ ਕਿ ਸਾਬਕਾ ਜੰਮੂ-ਕਸ਼ਮੀਰ ਸੂਬੇ ਨੂੰ ਭਾਰਤ ਤੋਂ ਵੱਖ ਕਰਨ ਦੀ ਉਨ੍ਹਾਂ ਵਕਾਲਤ ਨਹੀਂ ਕੀਤੀ। ਅੱਤਵਾਦੀਆਂ ਲਈ ਫੰਡ ਪਾਕਿਸਤਾਨ ਅਤੇ ਉਸ ਦੀਆਂ ਏਜੰਸੀਆਂ ਭੇਜਦੀਆਂ ਸਨ। ਕਈ ਵਾਰ ਨਾਪਾਕ ਇਰਾਦਿਆਂ ਨੂੰ ਅੰਜਾਮ ਦੇਣ ਲਈ ਡਿਪਲੋਮੈਟਿਕ ਮਿਸ਼ਨ ਦੀ ਵਰਤੋਂ ਵੀ ਕੀਤੀ ਜਾਂਦੀ ਸੀ। ਅੱਤਵਾਦੀ ਸਰਗਰਮੀਆਂ ਲਈ ਹਾਫਿਜ਼ ਵੀ ਪੈਸੇ ਭੇਜਦਾ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
J&K : ਭਾਰਤੀ ਫ਼ੌਜ ਨੇ LOC ਨੇੜੇ ਸਥਾਪਤ ਕੀਤਾ ਅਖਰੋਟ ਪ੍ਰੋਸੈਸਿੰਗ ਪਲਾਂਟ, ਕਿਸਾਨਾਂ ਨੂੰ ਹੋਵੇਗਾ ਫ਼ਾਇਦਾ
NEXT STORY