ਪੁਣੇ- ਮਹਾਰਾਸ਼ਟਰ ਦੇ ਚਰਚਿਤ ਕੇਤਨ ਅਗਰਵਾਲ ਕਤਲਕਾਂਡ 'ਚ ਹਰ ਦਿਨ ਇਕ ਨਵਾਂ ਅਤੇ ਹੈਰਾਨ ਕਰਨ ਵਾਲਾ ਖੁਲਾਸਾ ਹੋ ਰਿਹਾ ਹੈ। ਪੁਲਸ ਜਾਂਚ ਨੇ ਹੁਣ ਇਕ ਨਵਾਂ ਮੋੜ ਲੈ ਲਿਆ ਹੈ, ਜਿਸ ਨਾਲ ਪੂਰੇ ਕਤਲ ਦੇ ਰਹੱਸ ਨੂੰ ਇਕ ਨਵਾਂ ਰੂਪ ਦੇ ਦਿੱਤਾ ਹੈ। ਪੁਲਸ ਸੂਤਰਾਂ ਤੋਂ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ, ਮ੍ਰਿਤਕ ਕੇਤਨ ਅਗਰਵਾਲ ਦੀ ਹੋਣ ਵਾਲੀ ਪਤਨੀ ਸੀਆ ਗੋਇਲ ਅਤੇ ਉਸ ਦੇ ਪ੍ਰੇਮੀ ਚੇਤਨ ਚੌਧਰੀ ਨੇ ਚਾਰ ਮਹੀਨੇ ਪਹਿਲਾਂ ਗੁਪਤ ਤਰੀਕੇ ਨਾਲ ਵਿਆਹ ਕਰ ਲਿਆ ਸੀ।
ਪੁਲਸ ਨੇ ਦੋਵਾਂ ਮੁਲਜ਼ਮਾਂ ਦੇ ਜ਼ਬਤ ਕੀਤੇ ਮੋਬਾਈਲ ਫੋਨਾਂ ਅਤੇ ਵਟਸਐਪ ਚੈਟਾਂ ਦੀ ਡੂੰਘਾਈ ਨਾਲ ਵਿਸ਼ਲੇਸ਼ਣ ਦੇ ਆਧਾਰ 'ਤੇ ਇਹ ਵੱਡਾ ਦਾਅਵਾ ਕੀਤਾ ਹੈ। ਦੱਸਣਯੋਗ ਹੈ ਕਿ ਕੇਤਨ ਅਗਰਵਾਲ ਦਾ 18 ਜੂਨ 2026 ਨੂੰ ਲੋਹਗੜ੍ਹ ਕਿਲ੍ਹੇ ਤੋਂ ਧੱਕਾ ਦੇ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਸੀਆ ਅਤੇ ਚੇਤਨ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਸ ਸਮੇਂ 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਹਨ।
ਪੁਲਸ ਟੀਮ ਹਾਲ ਹੀ 'ਚ ਦੋਸ਼ੀ ਸੀਆ ਗੋਇਲ ਨੂੰ ਉਸ ਦੇ ਘਰ ਲੈ ਗਈ, ਜਿੱਥੇ ਉਸ ਦਾ ਇਕ ਹੋਰ ਮੋਬਾਈਲ ਫੋਨ ਜ਼ਬਤ ਕਰ ਲਿਆ ਗਿਆ ਸੀ। ਇਸ ਫੋਨ 'ਤੇ ਮੌਜੂਦ ਵਟਸਐਪ ਚੈਟਾਂ, ਕਾਲ ਰਿਕਾਰਡ, ਲੋਕੇਸ਼ਨ ਡਾਟਾ ਅਤੇ ਇੰਟਰਨੈੱਟ ਸਰਚ ਹਿਸਟਰੀ ਦੀ ਜਾਂਚ ਕਰਨ 'ਤੇ ਪੁਲਸ ਦੇ ਹੱਥ ਦੋਵਾਂ ਦੀ ਪੂਰੀ ਡਿਜੀਟਲ ਕੁੰਡਲੀ ਲੱਗ ਗਈ ਹੈ।
ਪੁਲਸ ਨੂੰ ਪੂਰਾ ਸ਼ੱਕ ਹੈ ਕਿ ਸੀਆ ਅਤੇ ਚੇਤਨ ਨੇ ਲਗਭਗ ਚਾਰ ਮਹੀਨੇ ਪਹਿਲਾਂ ਗੁਪਤ ਤਰੀਕੇ ਨਾਲ ਵਿਆਹ ਕਰਵਾਇਆ ਸੀ। ਦੱਸਣਯੋਗ ਹੈ ਕਿ ਕੇਤਨ ਅਤੇ ਸੀਆ ਦੀ ਅਧਿਕਾਰਤ ਮੰਗਣੀ 19 ਫਰਵਰੀ 2026 ਨੂੰ ਦੋਵਾਂ ਪਰਿਵਾਰਾਂ ਦੀ ਮੌਜੂਦਗੀ 'ਚ ਬਹੁਤ ਧੂਮਧਾਮ ਨਾਲ ਹੋਈ ਸੀ। ਮੰਗਣੀ ਤੋਂ ਥੋੜ੍ਹੀ ਦੇਰ ਬਾਅਦ ਸੀਆ ਨੇ ਆਪਣੇ ਪ੍ਰੇਮੀ ਚੇਤਨ ਨਾਲ 7 ਫੇਰੇ ਲੈ ਲਏ ਸਨ। ਪੁਲਸ ਹੁਣ ਜਾਂਚ ਕਰ ਰਹੀ ਹੈ ਕਿ ਕੀ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਇਸ ਗੁਪਤ ਵਿਆਹ ਬਾਰੇ ਪਤਾ ਸੀ।
ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਸੀਆ ਅਤੇ ਚੇਤਨ ਪਹਿਲਾਂ ਕਰੀਬੀ ਦੋਸਤ ਬਣੇ ਅਤੇ ਬਾਅਦ 'ਚ ਦੋਵਾਂ ਵਿਚਾਲੇ ਪ੍ਰੇਮ ਸਬੰਧ ਬਣ ਗਏ। ਉਹ ਪਹਿਲਾਂ ਰਾਜਸਥਾਨ ਦੇ ਉਦੈਪੁਰ ਅਤੇ ਜੋਧਪੁਰ ਵਰਗੇ ਸ਼ਹਿਰਾਂ 'ਚ ਇਕੱਠੇ ਘੁੰਮਣ ਵੀ ਗਏ ਸਨ, ਜਿੱਥੇ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਨੂੰ ਇਕੱਠੇ ਦੇਖਿਆ ਸੀ। ਉਨ੍ਹਾਂ ਨੇ ਪਹਿਲਾਂ ਹੀ ਆਪਣੇ ਕਰੀਬੀ ਦੋਸਤਾਂ ਨੂੰ ਦੱਸ ਦਿੱਤਾ ਸੀ ਕਿ ਉਹ ਵਿਆਹ ਕਰ ਕੇ ਹਮੇਸ਼ਾ ਲਈ ਰਾਜਸਥਾਨ 'ਚ ਰਹਿਣਾ ਚਾਹੁੰਦੇ ਹਨ। ਚੇਤਨ ਲਗਾਤਾਰ ਸੀਆ ਨੂੰ ਮਾਰਵਾੜੀ ਔਰਤਾਂ ਦੇ ਪਹਿਰਾਵੇ, ਜੀਵਨ ਸ਼ੈਲੀ ਅਤੇ ਰਾਜਸਥਾਨੀ ਸੱਭਿਆਚਾਰ ਨੂੰ ਦਰਸਾਉਂਦੀਆਂ ਰੀਲਾਂ ਅਤੇ ਵੀਡੀਓ ਦਿਖਾ ਕੇ ਉੱਥੇ ਰਹਿਣ ਲਈ ਤਿਆਰ ਕਰ ਰਿਹਾ ਸੀ। ਦੋਵਾਂ ਦੀ ਯੋਜਨਾ ਇਸ ਕਤਲਕਾਂਡ ਨੂੰ ਅੰਜਾਮ ਦੇਣ ਮਗਰੋਂ ਪੁਣੇ ਸ਼ਹਿਰ ਨੂੰ ਹਮੇਸ਼ਾ ਲਈ ਛੱਡ ਕੇ ਰਾਜਸਥਾਨ 'ਚ ਇਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਫਿਲਮ 'ਸਤਲੁਜ' ਨੂੰ ਲੈ ਕੇ RP ਸਿੰਘ ਦਾ ਬਿਆਨ, ਕਿਹਾ-'ਸੈਂਸਰ ਬੋਰਡ ਤੋਂ ਨਹੀਂ ਮਿਲੀ ਸੀ ਮਨਜ਼ੂਰੀ'
NEXT STORY