ਨਵੀਂ ਦਿੱਲੀ— ਕਾਂਗਰਸ ਅੱਜ ਛੱਤੀਸਗੜ੍ਹ 'ਚ ਅਗਲੀਆਂ ਵਿਧਾਨਸਭਾ ਚੋਣਾਂ ਲਈ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਸਕਦੀ ਹੈ। ਸੂਤਰਾਂ ਮੁਤਾਬਕ ਛੱਤੀਸਗੜ੍ਹ ਲਈ ਉਮੀਦਵਾਰਾਂ ਦੇ ਸੰਬੰਧ 'ਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਪ੍ਰਧਾਨਤਾ 'ਚ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ(ਸੀ.ਈ.ਸੀ.) ਦੀ ਸ਼ੁੱਕਰਵਾਰ ਸ਼ਾਮ ਨੂੰ ਬੈਠਕ ਹੋਵੇਗੀ। ਉਮੀਦਵਾਰਾਂ ਦੀ ਪਹਿਲੀ ਸੂਚੀ ਸ਼ੁੱਕਰਵਾਰ ਦੇਰ ਸ਼ਾਮ ਆਉਣ ਦੀ ਸੰਭਾਵਨਾ ਹੈ।
ਰਾਹੁਲ ਗਾਂਧੀ ਨੇ ਸੀ.ਈ.ਸੀ. ਦਾ ਮੁੜ ਗਠਜੋੜ ਨਹੀਂ ਕੀਤਾ ਹੈ। ਉਨ੍ਹਾਂ ਨੇ ਕਾਂਗਰਸ ਕਮੇਟੀ(ਸੀ.ਡਬਲਿਊ.ਯੂ.ਸੀ.) 'ਚ ਨਵੇਂ ਮੈਂਬਰਾਂ ਨੂੰ ਨਿਯੁਕਤ ਕੀਤਾ ਹੈ। ਇਹ ਪਾਰਟੀ ਦੀ ਸਰਵਉੱਚ ਨਿਰਣਾਇਕ ਇਕਾਈ ਹੈ। ਸੀ.ਈ.ਸੀ. 'ਚ ਸੋਨੀਆ ਗਾਂਧੀ, ਮਨਮੋਹਨ ਗਾਂਧੀ,ਏ.ਕੇ.ਐਂਟਨੀ, ਅਹਿਮਦ ਪਟੇਲ, ਅੰਬਿਕਾ ਸੋਨੀ, ਅਸ਼ੋਕ ਗਹਿਲੋਤ, ਜਨਾਰਦਨ ਤ੍ਰਿਵੇਦੀ, ਮੋਹਸਿਨਾ ਕਿਦਵਈ,ਆਸਕਰ, ਮੁਕੁਲ ਵਾਸਨਿਕ,ਗਿਰਿਜਾ ਵਿਆਸ ਅਤੇ ਵੀਰੱਪਾ ਮੋਈਲੀ ਸ਼ਾਮਲ ਹਨ।
ਕਾਂਗਰਸ ਨਕਸਲੀ ਪ੍ਰਭਾਵਿਤ ਛੱਤੀਸਗੜ੍ਹ 'ਚ ਰਮਨ ਸਿੰਘ ਸਰਕਾਰ ਨੂੰ ਸੱਤਾ ਤੋਂ ਬੇਦਖਲ ਕਰਨਾ ਚਾਹੁੰਦੀ ਹੈ। ਰਾਹੁਲ ਗਾਂਧੀ ਨੇ ਛੱਤੀਸਗੜ੍ਹ ਪ੍ਰਦੇਸ਼ ਕਾਂਗਰਸ ਲਈ ਇਕ ਕੋਰ ਕਮੇਟੀ ਵੀ ਗਠਿਤ ਕੀਤੀ ਹੈ, ਜਿਸ 'ਚ ਪਾਰਟੀ ਦੇ ਨੇਤਾ ਪੀ.ਐਲ.ਪੁਨੀਆ, ਭੂਪੇਸ਼ ਬਘੇਲ, ਟੀ.ਐਸ.ਸਿੰਘ ਦੇਵ, ਚਰਨ ਦਾਸ ਮਹੰਤ, ਅਰਵਿੰਦ ਨੇਤਾਮ,ਕਮਲਾ ਮਨਹਰ ਅਤੇ ਤਾਮਰਧਵਜ ਸਾਹੂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਛੱਤੀਸਗੜ੍ਹ 'ਚ ਦੋ ਪੜਾਵਾਂ 'ਚ ਵਿਧਾਨਸਭਾ ਚੋਣਾਂ ਹੋਣਗੀਆਂ। ਪਹਿਲੇ ਪੜਾਅ ਦਾ 12 ਨਵੰਬਰ ਨੂੰ ਮਤਦਾਨ ਹੋਵੇਗਾ, ਜਿਸ 'ਚ ਮਾਓਵਾਦੀ ਪ੍ਰਭਾਵਿਤ 18 ਸੀਟਾਂ ਲਈ ਵੋਟਾਂ ਪੈਣਗੀਆਂ ਅਤੇ ਬਾਕੀ 72 ਸੀਟਾਂ ਲਈ 20 ਨਵੰਬਰ ਨੂੰ ਮਤਦਾਨ ਹੋਵੇਗਾ। ਵੋਟਾਂ ਦੀ ਗਿਣਤੀ 11 ਦਸੰਬਰ ਨੂੰ ਹੋਵੇਗੀ। ਰਾਜ 'ਚ ਭਾਜਪਾ 2003 ਸੱਤਾ 'ਚ ਹੈ। 2013 ਦੀਆਂ ਵਿਧਾਨਸਭਾ ਚੋਣਾਂ 'ਚ ਉਸ ਨੂੰ 49 ਸੀਟਾਂ 'ਤੇ ਜਿੱਤ ਮਿਲੀ ਸੀ ਜਦਕਿ ਕਾਂਗਰਸ ਨੇ 39 ਸੀਟਾਂ ਜਿੱਤੀਆਂ ਸਨ। ਬਸਪਾ ਨੇ ਇਕ ਸੀਟ ਅਤੇ ਇਕ ਸੀਟ 'ਤੇ ਆਜਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਸੀ।
ਤੇਲੰਗਾਨਾ 'ਚ ਕਾਂਗਰਸ ਦੇ ਸੀਨੀਅਰ ਨੇਤਾ ਦੀ ਪਤਨੀ ਭਾਜਪਾ 'ਚ ਸ਼ਾਮਲ
NEXT STORY