ਕੋਚੀ—ਕੋਚੀ ਦੇ ਨੇੜੇ ਇਕ ਨਿੱਜੀ ਹਸਪਤਾਲ 'ਚ ਸ਼ੁੱਕਰਵਾਰ ਸਵੇਰੇ ਉਸ ਤਿੰਨ ਸਾਲਾਂ ਬੱਚੇ ਦੀ ਮੌਤ ਹੋ ਗਈ ਜਿਸ ਦੀ ਮਾਂ ਨੇ ਬੇਰਹਿਮੀ ਨਾਲ ਉਸ ਦੀ ਮਾਰਕੁੱਟ ਕੀਤੀ ਸੀ ਜਿਸ ਨਾਲ ਉਸ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਸਨ। ਅਲੁਵਾ 'ਚ ਜਿਸ ਹਸਪਤਾਲ 'ਚ ਬੱਚੇ ਦਾ ਇਲਾਜ ਚੱਲ ਰਿਹਾ ਸੀ ਉੱਥੇ ਡਾਕਟਰਾਂ ਨੇ ਕਿਹਾ ਕਿ ਲਕੜੀ ਦੀ ਕਿਸੇ ਚੀਜ਼ ਨਾਲ ਕੁੱਟਣ ਨਾਲ ਬੱਚੇ ਦੇ ਸਿਰ 'ਤੇ ਸੱਟ ਲੱਗੀ ਜਿਸ ਨੂੰ ਲੈ ਕੇ ਉਸ ਦਾ ਇਲਾਜ ਚੱਲ ਰਿਹਾ ਸੀ। ਸਿਰ 'ਤੇ ਸੱਟ ਲੱਗਣੀ ਹੀ ਬੱਚੇ ਦੀ ਮੌਤ ਦਾ ਕਾਰਨ ਹੋ ਸਕਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਪੋਸਟਮਾਰਟਮ ਦੇ ਬਾਅਦ ਮੌਤ ਦੇ ਅਸਲੀ ਕਾਰਨ ਦਾ ਪਤਾ ਚੱਲ ਸਕਦਾ ਹੈ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਸ਼ਰਾਰਤ ਕਰਨ 'ਤੇ ਕਥਿਤ ਤੌਰ 'ਤੇ ਮਾਂ ਵਲੋਂ ਕੁੱਟੇ ਜਾਣ ਦੇ ਬਾਅਦ ਲੜਕਾ ਕੋਮਾ 'ਚ ਚਲਾ ਗਿਆ ਸੀ। ਇਸ ਘਟਨਾ ਦੇ ਸਬੰਧ 'ਚ ਝਾਰਖੰਡ ਦੀ ਰਹਿਣ ਵਾਲੀ ਮਹਿਲਾ ਨੂੰ ਵੀਰਵਾਰ ਗ੍ਰਿਫਤਾਰ ਕਰ ਲਿਆ ਗਿਆ।
ਪੁਲਸ ਨੇ ਦੱਸਿਆ ਕਿ ਉਸ 'ਤੇ ਆਈ.ਪੀ.ਸੀ. ਦੀ ਧਾਰਾ 302 (ਹੱਤਿਆ) ਦਾ ਮਾਮਲਾ ਦਰਜ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਉਸ 'ਤੇ ਆਈ.ਪੀ.ਸੀ. ਦੀ ਧਾਰਾ 307 (ਹੱਤਿਆ ਦੀ ਕੋਸ਼ਿਸ਼) ਅਤੇ ਕਿਸ਼ੋਰ ਇਨਸਾਫ ਕਾਨੂੰਨ ਦੀ ਧਾਰਾ 75 ਦੇ (ਬੱਚੇ ਨਾਲ ਕਰੂਰਤਾ ਦੇ ਲਈ ਦੰਡ) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲਸ ਨੇ ਦੱਸਿਆ ਮਹਿਲਾ ਨੇ ਕਥਿਤ ਤੌਰ 'ਤੇ ਬੱਚੇ ਦੀ ਮਾਰਕੁੱਟ ਕੀਤੀ ਅਤੇ ਤਸੀਹੇ ਦਿੱਤੇ। ਬੱਚੇ ਦੇ ਸ਼ਰਾਰਤ ਕਰਨ ਦੇ ਕਾਰਨ ਮਹਿਲਾ ਨੇ ਅਜਿਹਾ ਕੀਤਾ। ਇਹ ਹੈਰਾਨ ਕਰਨ ਵਾਲੀ ਘਟਨਾ ਉਦੋਂ ਪ੍ਰਕਾਸ਼ 'ਚ ਆਈ ਜਦੋਂ ਬੱਚੇ ਦਾ ਪਿਤਾ ਬੁੱਧਵਾਰ ਰਾਤ ਨੂੰ ਉਸ ਨੂੰ ਹਸਪਤਾਲ ਲੈ ਕੇ ਆਇਆ। ਉਸ ਨੇ ਦੱਸਿਆ ਕਿ ਡੈਕਸ ਤੋਂ ਡਿੱਗਣ ਕਾਰਨ ਬੱਚੇ ਦੇ ਸੱਟ ਲੱਗ ਗਈ। ਸ਼ੱਕ ਹੋਣ 'ਤੇ ਡਾਕਟਰਾਂ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਦੱਸਿਆ ਕਿ ਅਜਿਹਾ ਪਤਾ ਚੱਲਿਆ ਕਿ ਬੱਚੇ ਨੂੰ ਲਕੜੀ ਦੀ ਕਿਸੇ ਚੀਜ਼ ਨਾਲ ਮਾਰਿਆ ਗਿਆ ਅਤੇ ਉਸ ਦੇ ਸਰੀਰ ਦੇ ਕਈ ਹਿੱਸਿਆਂ 'ਤੇ ਸੜਨ ਦੀਆਂ ਸੱਟਾਂ ਸਨ। ਬੱਚੇ ਦੇ ਸਿਰ 'ਤੇ ਸੱਟਾਂ ਆਈਆਂ ਸਨ।
ਕੇਰਲ ਸਰਕਾਰ ਨੇ ਕਿਹਾ ਕਿ ਉਹ ਬੱਚੇ ਦੇ ਇਲਾਜ ਦਾ ਪੂਰਾ ਖਰਚ ਚੁੱਕੇਗੀ। ਸਰਕਾਰ ਨੇ ਬੱਚੇ ਨੂੰ ਵਧੀਆਂ ਹਸਪਤਾਲ ਮੁਹੱਈਆਂ ਕਰਵਾਉਣ ਲਈ ਕੋਟਟਾਇਮ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਤੋਂ ਵਿਸ਼ੇਸ਼ਕਾਂ ਦੀ ਟੀਮ ਵੀ ਭੇਜੀ ਸੀ। ਪੁਲਸ ਦੀ ਇਕ ਟੀਮ ਬੱਚੇ ਦੇ ਪਰਿਵਾਰ ਦੇ ਬਾਰੇ 'ਚ ਜਾਣਕਾਰੀ ਇਕੱਠੀ ਕਰਨ ਲਈ ਝਾਰਖੰਡ ਰਵਾਨਾ ਹੋ ਗਈ ਹੈ ਅਤੇ ਉਹ ਵੀ ਪਤਾ ਲਗਾਏਗੀ ਕਿ ਕੀ ਪਿਤਾ ਅਤੇ ਮਾਂ ਬੱਚੇ ਦੇ ਆਪਣੇ ਮਾਤਾ-ਪਿਤਾ ਹਨ।
ਦੇਸ਼ 'ਚ ਚੌਕੀਦਾਰ ਦੇ ਆਉਣ ਤੋਂ ਬਾਅਦ ਚੋਰ, ਚਮਚੇ ਅਤੇ ਗੱਦਾਰ ਸਭ ਲੁਕ ਗਏ: CM ਖੱਟੜ
NEXT STORY