ਨਵੀਂ ਦਿੱਲੀ : ਏਮਜ਼ ’ਚ ਆਯੋਜਿਤ ਵੈਕਸੀਨ ਟੈਸਟ ਤਹਿਤ 2 ਤੋਂ 6 ਸਾਲ ਦੇ ਬੱਚਿਆਂ ਨੂੰ ਕੋਵੈਕਸੀਨ ਦੀ ਪਹਿਲੀ ਡੋਜ਼ ਲਾਈ ਗਈ। ਜਾਣਕਾਰੀ ਅਨੁਸਾਰ ਇਹ ਪ੍ਰਕਿਰਿਆ ਅਗਲੇ ਇਕ ਤੋਂ 2 ਦਿਨਾਂ ਵਿਚ ਪੂਰੀ ਕਰ ਲਈ ਜਾਵੇਗੀ। ਦੱਸ ਦੇਈਏ ਕਿ 7 ਜੂਨ ਤੋਂ ਏਮਸ ਵਿਚ 12 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਟੈਸਟ ਦੇ ਤੌਰ ’ਤੇ ਡੋਜ਼ ਲਾਈ ਗਈ ਸੀ, ਜਦੋਂਕਿ ਪਿਛਲੇ ਹਫਤੇ 6 ਤੋਂ 12 ਸਾਲ ਦੇ ਬੱਚਿਆਂ ਨੂੰ ਵੀ ਪਹਿਲੀ ਡੋਜ਼ ਦਿੱਤੀ ਜਾ ਚੁੱਕੀ ਹੈ। ਏਮਜ਼ ਅਨੁਸਾਰ ਡੋਜ਼ ਦੇਣ ਤੋਂ ਬਾਅਦ ਅਜੇ ਤਕ ਕਿਸੇ ਵੀ ਬੱਚੇ ਵਿਚ ਉਲਟ ਅਸਰ ਨਹੀਂ ਦੇਖਿਆ ਗਿਆ।
ਇਹ ਵੀ ਪੜ੍ਹੋ: ਕੋਵਿਸ਼ੀਲਡ ਵੈਕਸੀਨ ਨਾਲ ਹੋ ਰਿਹਾ ਗੁਲੀਅਨ ਬੇਰੀ ਸਿੰਡਰੋਮ, ਚਿਹਰੇ ਦੀਆਂ ਮਾਂਸਪੇਸ਼ੀਆਂ 'ਤੇ ਅਸਰ
2 ਤੋਂ 18 ਸਾਲ ਦੇ ਜਿਨ੍ਹਾਂ ਬੱਚਿਆਂ ’ਤੇ ਵੈਕਸੀਨ ਟੈਸਟ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿਚੋਂ ਜ਼ਿਆਦਾਤਰ ਬੱਚੇ ਸਿਹਤ ਮੁਲਾਜ਼ਮਾਂ ਦੇ ਹਨ। ਟੈਸਟ ਵਿਚ ਸ਼ਾਮਲ ਕੁਝ ਬੱਚਿਆਂ ’ਚ ਐਂਟੀ-ਬਾਡੀ ਹੋਣ ਦਾ ਵੀ ਪਤਾ ਲੱਗਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਨਕਸਲੀਆਂ ਦੇ ਗੜ੍ਹ ’ਚ ਵਾਇਰਸ ਦਾ ਭਿਆਨਕ ਹਮਲਾ, ਹੱਤਿਆਰਾ ਮਾਂਡਵੀ ਹਿੜਮਾ ਵੀ ਲਪੇਟ ’ਚ
NEXT STORY