ਮੁੰਬਈ (ਭਾਸ਼ਾ)– ਮੁੰਬਈ ’ਚ ਖਸਰੇ ਦੇ ਪ੍ਰਕੋਪ ਦੌਰਾਨ ਇਕ ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ, ਜਦੋਂ ਕਿ ਇਸ ਸਾਲ ਹੁਣ ਤੱਕ 126 ਬੱਚੇ ਇਨਫੈਕਸ਼ਨ ਦਾ ਸ਼ਿਕਾਰ ਹੋ ਚੁੱਕੇ ਹਨ। ਨਗਰ ਨਿਗਮ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ (ਬੀ. ਐੱਮ. ਸੀ.) ਦੇ ਇਕ ਅਧਿਕਾਰੀ ਨੇ ਕਿਹਾ ਕਿ ਨਲ ਬਾਜ਼ਾਰ ਇਲਾਕੇ ’ਚ ਰਹਿਣ ਵਾਲਾ ਬੱਚਾ ਚਿਂਚਪੋਕਲੀ ’ਚ ਬੀ. ਐੱਮ. ਸੀ. ਵਲੋਂ ਚਲਾਏ ਜਾ ਰਹੇ ਕਸਤੂਰਬਾ ਹਸਪਤਾਲ ’ਚ ਪਿਛਲੇ ਹਫ਼ਤੇ ਤੋਂ ਦਾਖਲ ਸੀ ਅਤੇ ਸੋਮਵਾਰ ਨੂੰ ਉਸ ਦੀ ਮੌਤ ਹੋ ਗਈ।
ਨਗਰ ਨਿਗਮ ਦੇ ਇਕ ਬੁਲੇਟਿਨ ’ਚ ਕਿਹਾ ਗਿਆ ਹੈ ਕਿ ਮੁੰਬਈ ਦੇ ਕੁਝ ਇਲਾਕਿਆਂ ’ਚ ਖਸਰੇ ਦਾ ਪ੍ਰਕੋਪ ਦੇਖਣ ਨੂੰ ਮਿਲੀਆ ਹੈ। ਸਤੰਬਰ ਤੋਂ ਹੁਣ ਤੱਕ ਘੱਟੋ-ਘੱਟ 96 ਬੱਚੇ ਬੀਮਾਰ ਪਾਏ ਗਏ ਹਨ, ਜਦੋਂ ਕਿ ਇਸ ਸਾਲ ਜਨਵਰੀ ਤੋਂ ਹੁਣ ਤੱਕ ਇਹ ਅੰਕੜਾ 126 ਹੈ। ਬੀ. ਐੱਮ. ਸੀ. ਨੇ ਖਸਰੇ ਤੋਂ ਪ੍ਰਭਾਵਿਤ ਬੱਚਿਆਂ ਦੇ ਇਲਾਜ ਲਈ ਕਸਤੂਰਬਾ ਹਸਪਤਾਲ ’ਚ ਇਕ ਵਿਸ਼ੇਸ਼ ਵਾਰਡ ਸਥਾਪਿਤ ਕੀਤਾ ਹੈ। ਖਸਰੇ ’ਚ ਬੱਚੇ ਨੂੰ ਬੁਖਾਰ, ਜ਼ੁਕਾਮ, ਖਾਂਸੀ ਅਤੇ ਸਰੀਰ ’ਤੇ ਲਾਲ ਧੱਫੜ ਹੋ ਜਾਂਦੇ ਹਨ। ਇਸ ਬਿਮਾਰੀ ਦੀਆਂ ਜਟਿਲਤਾਵਾਂ ਉਨ੍ਹਾਂ ਬੱਚਿਆਂ ’ਚ ਗੰਭੀਰ ਹੋ ਸਕਦੀਆਂ ਹਨ ਜਿਨ੍ਹਾਂ ਅੰਸ਼ਕ ਤੌਰ ’ਤੇ ਟੀਕਾ ਲਗਾਇਆ ਗਿਆ ਹੈ ਜਾਂ ਜਿਨ੍ਹਾਂ ਦਾ ਟੀਕਾ ਕਰਨ ਨਹੀਂ ਹੋਇਆ ਹੈ।
ਪ੍ਰਧਾਨ ਮੰਤਰੀ ਮੋਦੀ ਜੀ-20 ਸੰਮੇਲਨ 'ਚ ਹਿੱਸਾ ਲੈਣ ਤੋਂ ਬਾਅਦ ਦੇਸ਼ ਲਈ ਹੋਏ ਰਵਾਨਾ
NEXT STORY