ਨਵੀਂ ਦਿੱਲੀ—ਸੁਤੰਤਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ 1889 ਨੂੰ ਪ੍ਰਯਾਗਰਾਜ 'ਚ ਹੋਇਆ ਸੀ। ਉਨ੍ਹਾਂ ਦੇ ਜਨਮ ਦਿਨ 14 ਨਵੰਬਰ ਨੂੰ ਹੀ 'ਬਾਲ ਦਿਵਸ' ਮਨਾਇਆ ਜਾਂਦਾ ਹੈ। ਦੱਸਣਯੋਗ ਹੈ ਕਿ ਪੰਡਿਤ ਜਵਾਹਰ ਲਾਲ ਨਹਿਰੂ ਅੰਗਰੇਜਾ ਖਿਲਾਫ ਆਜ਼ਾਦੀ ਦੀ ਲੜਾਈ 'ਚ ਮੁੱਖ ਨੇਤਾ ਸੀ। ਕਸ਼ਮੀਰੀ ਪੰਡਿਤ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਪੰਡਿਤ ਨਹਿਰੂ 2 ਵਾਰ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਹੇ। ਸਭ ਤੋਂ ਜ਼ਿਆਦਾ 16 ਸਾਲਾ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਉਨ੍ਹਾਂ ਨੇ ਖੇਤੀ, ਸਿਹਤ, ਸਿੱਖਿਆ, ਸੰਸਕ੍ਰਿਤੀ, ਅਰਥ ਵਿਵਸਥਾ ਵਰਗੇ ਖੇਤਰਾਂ 'ਚ ਪ੍ਰਗਤੀਸ਼ੀਲ ਨੀਤੀਆ ਤੈਅ ਕੀਤੀਆਂ, ਜੋ ਅੱਗੇ ਚੱਲ ਤੇ ਆਧੁਨਿਕ ਭਾਰਤ ਦਾ ਆਧਾਰ ਸਤੰਭ ਬਣੀਆਂ। ਇਸ ਕਾਰਨ ਉਨ੍ਹਾਂ ਨੂੰ ਆਧੁਨਿਕ ਭਾਰਚ ਦਾ ਲੇਖਕ ਕਿਹਾ ਜਾਂਦਾ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਪੰਡਿਤ ਜਵਾਹਰ ਲਾਲ ਨਹਿਰੂ ਵਿਚਾਰਾਂ ਦੇ ਧਨੀ ਸੀ। ਉਨ੍ਹਾਂ ਨੇ ਇਕ ਕਿਤਾਬ 'ਡਿਸਕਵਰੀ ਆਫ ਇੰਡੀਆ' ਵੀ ਲਿਖੀ ਸੀ। ਇਹ ਹਨ ਪੰਡਿਤ ਜਵਾਹਰ ਲਾਲ ਨਹਿਰੂ ਦੇ ਮਹੱਤਵਪੂਰਨ ਵਿਚਾਰਾਂ -
1. ਉਹ ਵਿਅਕਤੀ ਜੋ ਜ਼ਿਆਦਾਤਰ ਆਪਣੇ ਗੁਣਾਂ ਨੂੰ ਬਿਆਨ ਕਰਦਾ ਹੈ, ਅਕਸਰ ਬਹੁਤ ਘੱਟ ਗੁਣਵਾਨ ਹੁੰਦਾ ਹੈ।
2. ਅਗਿਆਨਤਾ ਹਮੇਸ਼ਾ ਬਦਲਾਅ ਤੋਂ ਡਰਦੀ ਹੈ।
3. ਦੂਜੇ ਸਾਡੇ ਬਾਰੇ ਕੀ ਸੋਚਦੇ ਹਨ, ਉਸ ਤੋਂ ਜ਼ਿਆਦਾ ਇਹ ਮਾਇਨੇ ਰੱਖਦਾ ਹੈ ਕਿ ਅਸੀਂ ਅਸਲ 'ਚ ਕੀ ਹਾਂ।
4. ਈਮਾਨਦਾਰ ਅਤੇ ਕਾਰਜਕੁਸ਼ਲ ਵੱਡੇ ਉਦੇਸ਼ਾਂ ਲਈ ਕੰਮ ਕਰਦੇ ਹਨ, ਭਲਾ ਹੀ ਉਨ੍ਹਾਂ ਨੂੰ ਤਰੁੰਤ ਪਹਿਚਾਣ ਨਾ ਮਿਲੇ, ਅੰਤ ਉਸ ਦਾ ਫਲ ਮਿਲਦਾ ਹੈ।
5. ਜ਼ਿਆਦਾਤਰ ਚੌਕਸ ਰਹਿਣ ਦੀ ਨੀਤੀ ਸਾਰੇ ਖਤਰਿਆਂ 'ਚ ਸਭ ਤੋਂ ਵੱਡੀ ਹੈ।
6. ਉਹ ਵਿਅਕਤੀ ਜਿਸ ਨੂੰ ਉਹ ਸਾਰਾ ਕੁਝ ਮਿਲ ਜਾਂਦਾ ਹੈ, ਜੋ ਉਹ ਚਾਹੁੰਦਾ ਸੀ, ਉਹ ਹਮੇਸ਼ਾ ਸ਼ਾਂਤੀ ਅਤੇ ਵਿਵਸਥਾ ਦੇ ਪੱਖ 'ਚ ਹੁੰਦਾ ਹੈ।
7. ਸ਼ਾਂਤੀ ਤੋਂ ਬਿਨਾਂ ਹੋਰ ਸਾਰੇ ਸੁਪਨੇ ਗਾਇਬ ਹੋ ਜਾਂਦੇ ਹਨ ਅਤੇ ਰਾਖ 'ਚ ਮਿਲ ਜਾਂਦੇ ਹਨ।
8. ਅਸਫਲਤਾ ਤਾਂ ਮਿਲਦੀ ਹੈ ਜਦੋਂ ਅਸੀਂ ਆਪਣੇ ਆਦੇਸ਼ਾਂ, ਉਦੇਸ਼ਾਂ ਅਤੇ ਸਿਧਾਤਾਂ ਨੂੰ ਭੁੱਲ ਜਾਂਦੇ ਹਨ।
9. ਲੋਕਤੰਤਰ ਚੰਗਾ ਹੈ। ਮੈਂ ਅਜਿਹਾ ਇਸ ਲਈ ਕਹਿੰਦਾ ਹਾਂ ਕਿਉਂਕਿ ਹੋਰ ਪ੍ਰਣਾਲੀਆਂ ਇਸ ਤੋਂ ਮਾੜੀਆਂ ਹਨ।
10. ਤੱਥ, ਤੱਥ ਹੁੰਦੇ ਹਨ ਅਤੇ ਕਿਸੇ ਵੀ ਪਸੰਦ ਤੋਂ ਗਾਇਬ ਨਹੀਂ ਹੁੰਦੇ ਹਨ।
11. ਇੱਕ ਪੂੰਜੀਵਾਦੀ ਸਮਾਜ ਦੀਆਂ ਸ਼ਕਤੀਆਂ ਨੂੰ ਜੇਕਰ ਅਣਕੰਟਰੋਲ ਛੱਡ ਦਿੱਤਾ ਜਾਵੇ ਤਾਂ ਉਹ ਅਮੀਰ ਨੂੰ ਹੋਰ ਅਮੀਕ ਅਤੇ ਗਰੀਬ ਨੂੰ ਹੋਰ ਗਰੀਬ ਬਣਾ ਦਿੰਦੀ ਹੈ।
12. ਤੁਸੀਂ ਕੰਧ 'ਤੇ ਚਿੱਤਰਾਂ ਨੂੰ ਬਦਲ ਕੇ ਇਤਿਹਾਸ ਦੇ ਤੱਥਾਂ ਨੂੰ ਨਹੀਂ ਬਦਲ ਸਕਦੇ ਹੋ।
ਕਰਨਾਟਕ : ਭਾਜਪਾ 'ਚ ਸ਼ਾਮਲ ਹੋਏ 15 ਬਾਗ਼ੀ ਵਿਧਾਇਕ
NEXT STORY