ਬੈਂਗਲੁਰੂ— ਸੁਪਰੀਮ ਕੋਰਟ ਤੋਂ ਉੱਪ ਚੋਣਾਂ ਲੜਨ ਦੀ ਰਾਹਤ ਮਿਲਣ ਤੋਂ ਬਾਅਦ ਵੀਰਵਾਰ ਨੂੰ 17 ਬਾਗ਼ੀ ਵਿਧਾਇਕਾਂ 'ਚੋਂ 15 ਭਾਜਪਾ 'ਚ ਸ਼ਾਮਲ ਹੋ ਗਏ ਹਨ। ਕਰਨਾਟਕ ਪਾਰਟੀ ਹੈੱਡ ਕੁਆਰਟਰ 'ਚ ਆਯੋਜਿਤ ਸਮਾਰੋਹ ਦੌਰਾਨ ਇਨ੍ਹਾਂ ਨੂੰ ਭਾਜਪਾ ਦੀ ਮੈਂਬਰਤਾ ਦਿੱਤੀ ਗਈ। ਇਸ ਦੌਰਾਨ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਅਤੇ ਪ੍ਰਦੇਸ਼ ਪ੍ਰਧਾਨ ਨਲਿਨ ਕੁਮਾਰ ਕਟੀਲ ਵੀ ਮੌਜੂਦ ਰਹੇ। ਮੰਨਿਆ ਜਾ ਰਿਹਾ ਹੈ ਕਿ 5 ਦਸੰਬਰ ਨੂੰ 15 ਸੀਟਾਂ 'ਤੇ ਹੋਣ ਵਾਲੀਆਂ ਉੱਪ ਚੋਣਾਂ 'ਚ ਭਾਜਪਾ ਇਨ੍ਹਾਂ ਸਾਬਕਾ ਵਿਧਾਇਕਾਂ ਨੂੰ ਫਿਰ ਤੋਂ ਟਿਕਟ ਦੇ ਸਕਦੀ ਹੈ। 2 ਸੀਟਾਂ (ਮਸਕੀ ਅਤੇ ਰਾਜਰਾਜੇਸ਼ਵਰੀ ਵਿਧਾਨ ਸਭਾ) 'ਤੇ ਚੋਣਾਂ ਇਸ ਲਈ ਨਹੀਂ ਹੋ ਰਹੀਆਂ ਹਨ, ਕਿਉਂਕਿ ਇਨ੍ਹਾਂ ਨਾਲ ਸੰਬੰਧਤ ਪਟੀਸ਼ਨਾਂ ਕਰਨਾਟਕ ਹਾਈ ਕੋਰਟ 'ਚ ਵਿਚਾਰ ਅਧੀਨ ਹਨ।
ਦੱਸਣਯੋਗ ਹੈ ਕਿ ਬੁੱਧਵਾਰ ਨੂੰ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਸੁਪਰੀਮ ਕੋਰਟ ਵਲੋਂ ਬਾਗ਼ੀ ਵਿਧਾਇਕਾਂ ਨੂੰ ਉੱਪ ਚੋਣਾਂ ਲੜਨ ਦੀ ਮਨਜ਼ੂਰੀ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ। ਯੇਦੀਯੁਰੱਪਾ ਨੇ ਭਰੋਸਾ ਜ਼ਾਹਰ ਕੀਤਾ ਕਿ ਭਾਜਪਾ 5 ਦਸੰਬਰ ਨੂੰ ਹੋਣ ਵਾਲੀਆਂ ਉੱਪ ਚੋਣਾਂ 'ਚ ਸਾਰੀਆਂ 15 ਸੀਟਾਂ ਜਿੱਤਣਗੀਆਂ। ਉਨ੍ਹਾਂ ਨੇ ਕਿਹਾ, ਸੁਪਰੀਮ ਕੋਰਟ ਦਾ ਫੈਸਲਾ ਸਾਬਕਾ ਸਪੀਕਰ ਅਤੇ ਸਿੱਧਰਮਈਆ ਦੀ ਸਾਜਿਸ਼ ਵਿਰੁੱਧ ਆਇਆ ਹੈ। ਇਸ ਫੈਸਲੇ 'ਤੇ ਅਯੋਗ ਐਲਾਨ ਬਾਗ਼ੀ ਵਿਧਾਇਕਾਂ ਨੇ ਵੀ ਖੁਸ਼ੀ ਜ਼ਾਹਰ ਕੀਤੀ। ਜੇ.ਡੀ.ਐੱਸ. ਤੋਂ ਵਿਧਾਇਕ ਏ.ਐੱਚ. ਵਿਸ਼ਵਨਾਥ ਨੇ ਕਿਹਾ, ਇਹ ਫੈਸਲਾ ਸਾਡੇ ਲਈ ਬਹੁਤ ਜ਼ਰੂਰੀ ਹੈ। ਅਸੀਂ ਇਸ ਦਾ ਸਵਾਗਤ ਕਰਦੇ ਹਾਂ। ਇਨ੍ਹਾਂ ਤੋਂ ਇਲਾਵਾ ਹੋਰ ਵਿਧਾਇਕਾਂ ਨੇ ਵੀ ਇਸ ਫੈਸਲੇ 'ਤੇ ਖੁਸ਼ੀ ਜ਼ਾਹਰ ਕੀਤੀ ਹੈ।
ਪਤਨੀ ਨਾਲ ਝਗੜਾ, ਗੁੱਸੇ 'ਚ ਪਤੀ ਨੇ 300 ਫੁੱਟ ਡੂੰਘੀ ਖੱਡ 'ਚ ਸੁੱਟੇ ਬੱਚੇ
NEXT STORY