ਨਵੀਂ ਦਿੱਲੀ- ਗਲਵਾਨ ਘਾਟੀ 'ਚ ਭਾਰਤੀ ਫੌਜ ਅਤੇ ਚੀਨ ਦੇ ਫੌਜੀਆਂ ਦਰਮਿਆਨ ਹੋਏ ਸੰਘਰਸ਼ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਇਕ ਜਵਾਨ ਦੇ ਪਿਤਾ ਨੇ ਨਸੀਹਤ ਦਿੱਤੀ ਹੈ। ਲੱਦਾਖ 'ਚ ਜ਼ਖਮੀ ਦੇ ਪਿਤਾ ਨੇ ਆਪਣੇ ਇਕ ਵੀਡੀਓ ਸੰਦੇਸ਼ 'ਚ ਰਾਹੁਲ ਗਾਂਧੀ ਤੋਂ ਇਸ ਮਾਮਲੇ 'ਤੇ ਨੇਤਾਗਿਰੀ ਨਾ ਕਰਨ ਦੀ ਅਪੀਲ ਕੀਤੀ ਹੈ। ਇਸ ਵੀਡੀਓ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਹੁਲ ਗਾਂਧੀ ਨੂੰ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਉਹ ਰਾਜਨੀਤੀ ਛੱਡ ਕੇ ਦੋਸ਼ ਹਿੱਤ 'ਚ ਸਰਕਾਰ ਨਾਲ ਖੜ੍ਹੇ ਹੋਣ।
ਸ਼ਾਹ ਨੇ ਜਿਸ ਬਲਵੰਤ ਸਿੰਘ ਦੇ ਵੀਡੀਓ ਨੂੰ ਸ਼ੇਅਰ ਕੀਤਾ ਹੈ, ਉਨ੍ਹਾਂ ਦਾ ਇਕ ਵੀਡੀਓ ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਨੇ ਵੀ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਸਾਂਝਾ ਕੀਤਾ ਸੀ। ਸ਼ਨੀਵਾਰ ਨੂੰ ਸਾਹਮਣੇ ਆਈ ਵੀਡੀਓ 'ਚ ਬਲਵੰਤ ਸਿੰਘ ਨੇ ਰਾਹੁਲ ਗਾਂਧੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਭਾਰਤੀ ਫੌਜ ਉਹ ਫੌਜ ਹੈ, ਜੋ ਚੀਨ ਨੂੰ ਹਰਾ ਸਕਦੀ ਹੈ ਅਤੇ ਹੋਰ ਵੀ ਦੇਸ਼ਾਂ ਨੂੰ ਹਰਾ ਸਕਦੀ ਹੈ। ਰਾਹੁਲ ਗਾਂਧੀ ਤੁਸੀਂ ਨੇਤਾਗਿਰੀ ਨਾ ਕਰੋ, ਇਹ ਰਾਜਨੀਤੀ ਚੰਗੀ ਨਹੀਂ ਹੈ। ਮੇਰਾ ਬੇਟਾ ਪਹਿਲਾਂ ਵੀ ਦੇਸ਼ ਲਈ ਲੜਿਆ ਹੈ ਅਤੇ ਠੀਕ ਹੋਣ ਤੋਂ ਬਾਅਦ ਅੱਗੇ ਵੀ ਦੇਸ਼ ਲਈ ਲੜੇਗਾ।
ਰਾਹੁਲ ਦਾ ਵੱਡਾ ਦੋਸ਼- ਪ੍ਰਧਾਨ ਮੰਤਰੀ ਮੋਦੀ ਨੇ ਚੀਨ ਦੇ ਹਵਾਲੇ ਕਰ ਦਿੱਤਾ ਭਾਰਤ ਦਾ ਹਿੱਸਾ
NEXT STORY