ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਣਜ ਅਤੇ ਉਦਯੋਗ ਮੰਤਰੀ ਪੀਊਸ਼ ਗੋਇਲ ਦੀ ਇਕ ਟਿੱਪਣੀ ਨੂੰ ਲੈ ਕੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਰਿਫ ਡੈੱਡਲਾਈਨ ਅੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਾਨੀ ਨਾਲ ਝੁਕ ਜਾਣਗੇ। ਵਣਜ ਤੇ ਉਦਯੋਗ ਮੰਤਰੀ ਗੋਇਲ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਭਾਰਤ ਸਮੇਂ-ਸੀਮਾ ਦੇ ਆਧਾਰ 'ਤੇ ਕੋਈ ਸਮਝੌਤਾ ਨਹੀਂ ਕਰਦਾ ਹੈ ਅਤੇ ਅਮਰੀਕਾ ਨਾਲ ਪ੍ਰਸਤਾਵਿਤ ਵਪਾਰ ਸਮਝੌਤੇ ਨੂੰ ਉਦੋਂ ਸਵੀਕਾਰ ਕਰੇਗਾ, ਜਦੋਂ ਇਹ ਪੂਰੀ ਤਰ੍ਹਾਂ ਅੰਤਿਮ ਰੂਪ ਲੈ ਲਵੇਗਾ, ਠੀਕ ਤਰ੍ਹਾਂ ਸੰਪੰਨ ਹੋਵੇਗਾ ਅਤੇ ਰਾਸ਼ਟਰ ਹਿੱਤ 'ਚ ਹੋਵੇਗਾ।

ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ 'ਐਕਸ' 'ਤੇ ਪੋਸਟ ਕੀਤਾ,''ਪੀਊਸ਼ ਗੋਇਲ ਜਿੰਨਾ ਚਾਹੇ ਆਪਣੀ ਛਾਤੀ ਪਿੱਟ ਸਕਦੇ ਹਨ, ਮੇਰੇ ਸ਼ਬਦਾਂ 'ਤੇ ਗੌਰ ਕਰੋ, ਟਰੰਪ ਦੀ ਟੈਰਿਫ ਡੈੱਡਲਾਈਨ ਅੱਗੇ ਮੋਦੀ ਆਸਾਨੀ ਨਾਲ ਝੁਕ ਜਾਣਗੇ।'' ਅਮਰੀਕੀ ਰਾਸ਼ਟਰਪਤੀ ਟਰੰਪ ਨੇ ਭਾਰਤ ਤੋਂ ਆਯਾਤ ਹੋਣ ਵਾਲੇ ਉਤਪਾਦਾਂ 'ਤੇ 2 ਅਪ੍ਰੈਲ ਨੂੰ 26 ਫੀਸਦੀ ਦਾ ਵਾਧੂ ਜਵਾਬੀ ਫੀਸ ਲਗਾ ਦਿੱਤੀ ਸੀ। ਹਾਲਾਂਕਿ ਕੁਝ ਦਿਨਾਂ ਬਾਅਦ ਹੀ ਇਸ ਨੂੰ 90 ਦਿਨਾਂ ਲਈ ਯਾਨੀ 9 ਜੁਲਾਈ ਤੱਕ ਟਾਲ ਦਿੱਤਾ ਗਿਆ ਸੀ। ਇਸ ਵਿਚ ਅਮਰੀਕਾ ਵਲੋਂ ਲਗਾਇਆ ਗਿਆ 10 ਫੀਸਦੀ ਮੂਲ ਫੀਸ ਹੁਣ ਵੀ ਲਾਗੂ ਹੈ। ਆਉਣ ਵਾਲੀ 9 ਜੁਲਾਈ ਦੀ ਸਮੇਂ-ਸੀਮਾ ਖ਼ਤਮ ਹੋਣ ਦੇ ਪਹਿਲੇ ਭਾਰਤ ਅਤੇ ਅਮਰੀਕਾ ਇਕ ਅੰਤਰਿਮ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀਆਂ ਕੋਸ਼ਿਸ਼ਾਂ 'ਚ ਲੱਗੇ ਹੋਏ ਹਨ। ਇਸ ਲਈ ਦੋਵੇਂ ਪੱਖਾਂ ਦੇ ਅਧਿਕਾਰੀਆਂ ਅਤੇ ਮੰਤਰੀਆਂ ਦੇ ਪੱਧਰ 'ਤੇ ਕਈ ਦੌਰ ਦੀਆਂ ਵਾਰਤਾਵਾਂ ਹੋ ਚੁੱਕੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੁਆਏਫ੍ਰੈਂਡ ਨਾਲ ਹੋਟਲ ਪੁੱਜੀ MSc student, ਬੁੱਕ ਕਰਵਾਇਆ ਕਮਰਾ, ਜਦੋਂ ਖੋਲ੍ਹਿਆ ਦਰਵਾਜ਼ਾ ਤਾਂ...
NEXT STORY