ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਨੇ ਫਰਜ਼ੀ ਨਾਮ ਤੋਂ ਭਾਰਤ 'ਚ ਰਹਿਣ ਅਤੇ ਕਥਿਤ ਤੌਰ 'ਤੇ 'ਰਾਸ਼ਟਰ ਵਿਰੋਧੀ ਗਤੀਵਿਧੀਆਂ' 'ਚ ਸ਼ਾਮਲ ਹੋਣ ਦੇ ਦੋਸ਼ 'ਚ ਇਕ ਚੀਨੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਔਰਤ ਦੀ ਪਛਾਣ ਕਾਈ ਰੁਓ ਵਜੋਂ ਹੋਈ ਹੈ ਅਤੇ ਉਹ ਚੀਨ ਦੇ ਹੈਨਾਨ ਸੂਬੇ ਦੀ ਰਹਿਣ ਵਾਲੀ ਹੈ। ਪੁਲਸ ਨੇ ਕਿਹਾ ਕਿ ਉਹ ਨੇਪਾਲੀ ਨਾਗਰਿਕ ਵਜੋਂ ਭਾਰਤ 'ਚ ਰਹਿ ਰਹੀ ਸੀ ਅਤੇ ਉਸ ਨੂੰ ਉੱਤਰੀ ਦਿੱਲੀ ਦੇ ਮਜਨੂੰ ਕਾ ਟਿਲਾ ਤੋਂ ਹਿਰਾਸਤ 'ਚ ਲਿਆ ਗਿਆ ਸੀ। ਪੁਲਸ ਨੇ ਕਿਹਾ ਕਿ ਜਾਂਚ ਦੌਰਾਨ ਉਸ ਕੋਲੋਂ ਡੋਲਮਾ ਲਾਮਾ ਦੇ ਨਾਂ 'ਤੇ ਨੇਪਾਲੀ ਨਾਗਰਿਕਤਾ ਸਰਟੀਫਿਕੇਟ ਬਰਾਮਦ ਕੀਤਾ ਗਿਆ।
ਇਹ ਵੀ ਪੜ੍ਹੋ : ਕਸ਼ਮੀਰ ਦੀ 10 ਸਾਲਾ ਅਕਸਾ ਸੋਸ਼ਲ ਮੀਡੀਆ 'ਤੇ ਮਚਾ ਰਹੀ ਹੈ ਧੂਮ, ਬਣਨਾ ਚਾਹੁੰਦੀ ਹੈ IAS ਅਧਿਕਾਰੀ
ਹਾਲਾਂਕਿ, ਜਦੋਂ ਖੇਤਰੀ ਵਿਦੇਸ਼ੀ ਰਜਿਸਟਰੇਸ਼ਨ ਦਫ਼ਤਰ ਤੋਂ ਪੁੱਛ-ਗਿੱਛ ਕੀਤੀ ਗਈ ਤਾਂ ਇਹ ਖੁਲਾਸਾ ਹੋਇਆ ਕਿ ਉਹ ਚੀਨੀ ਨਾਗਰਿਕ ਹੈ ਅਤੇ 2019 'ਚ ਭਾਰਤ ਆਈ ਸੀ। ਦਿੱਲੀ ਪੁਲਸ ਦੇ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਔਰਤ ਨੂੰ ਇਹ ਜਾਣਕਾਰੀ ਮਿਲਣ ਤੋਂ ਬਾਅਦ ਮਜਨੂੰ ਕਾ ਟਿੱਲਾ ਤੋਂ ਹਿਰਾਸਤ 'ਚ ਲਿਆ ਗਿਆ ਕਿ ਉਹ 'ਰਾਸ਼ਟਰ ਵਿਰੋਧੀ ਗਤੀਵਿਧੀਆਂ' 'ਚ ਸ਼ਾਮਲ ਹੈ ਅਤੇ ਭਾਰਤ 'ਚ ਨੇਪਾਲੀ ਨਾਗਰਿਕ ਵਜੋਂ ਰਹਿ ਰਹੀ ਸੀ। ਪੁਲਸ ਨੇ ਕਿਹਾ ਕਿ 17 ਅਕਤੂਬਰ ਨੂੰ ਉਸ ਦੇ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 120ਬੀ, 419, 420, 467 ਅਤੇ ਹੋਰ ਸੰਬੰਧਤ ਧਾਰਾਵਾਂ ਅਤੇ ਵਿਦੇਸ਼ੀ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਦੀ ਜਾਂਚ ਜਾਰੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਐੱਮ. ਸੀ. ਡੀ. ਦੀ ਨਾਕਾਮੀ ਦਾ ਬਹਾਨਾ ਨਾ ਬਣਾਏ ਭਾਜਪਾ : ਕੇਜਰੀਵਾਲ
NEXT STORY