ਲਖਨਊ— ਸਿਵਲ ਹਵਾਬਾਜ਼ੀ ਮਹਿਕਮੇ, ਉੱਤਰ ਪ੍ਰਦੇਸ਼ ਸਰਕਾਰ ਨੇ ਦੋ ਸਾਲ ਦੇ ਸਮੇਂ ਲਈ ਪੂਰਨ ਰੂਪ ਨਾਲ ਸਮਝੌਤੇ ਦੇ ਆਧਾਰ 'ਤੇ ਆਪਰੇਸ਼ਨ ਯੂਨਿਟ 'ਚ ਪਾਇਲਟ (ਫਿਕਸਟ ਵਿੰਗ) ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਯੋਗ ਉਮੀਦਵਾਰ 5 ਨਵੰਬਰ 2020 ਤੱਕ ਜਾਂ ਉਸ ਤੋਂ ਪਹਿਲਾਂ ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰ ਸਕਦੇ ਹਨ।
ਸਿਵਲ ਹਵਾਬਾਜ਼ੀ ਮਹਿਕਮੇ ਦੇ ਖਾਲੀ ਅਹੁਦੇ—
ਪਾਇਲਟ (ਫਿਕਸਟ ਵਿੰਗ)- 2 ਅਹੁਦੇ
ਜ਼ਰੂਰੀ ਤਾਰੀਖ਼ਾਂ—
ਅਪਲਾਈ ਕਰਨ ਦੀ ਆਖ਼ਰੀ ਤਾਰੀਖ਼- 5 ਨਵੰਬਰ 2020 ਸ਼ਾਮ 6 ਵਜੇ ਤੱਕ
ਇੰਟਰਵਿਊ ਦੀ ਤਾਰੀਖ਼- 6 ਨਵੰਬਰ 2020, ਸਵੇਰੇ 11 ਵਜੇ
ਸਿੱਖਿਅਕ ਯੋਗਤਾ—
ਉਮੀਦਵਾਰ ਕੋਲ ਏਅਰਲਾਈਨਜ਼ ਟਰਾਂਸਪੋਰਟ ਪਾਇਲਟ ਦੇ ਲਾਇਸੈਂਸ ਨਾਲ ਦੋ ਇੰਜਣ ਵਾਲੇ ਏਅਰੋਪਲੇਨ ਵਿਚ ਫਲਾਈਟ ਇੰਸਟ੍ਰਕਚਰ ਰੇਟਿੰਗ ਹੋਵੇ।
ਤਜ਼ਰਬਾ—
ਕੁੱਲ ਫਲਾਈਂਗ- 3000 ਘੰਟੇ
ਪਾਇਲਟ-ਇਨ-ਕਮਾਂਡ ਦੇ ਰੂਪ ਵਿਚ 2000 ਘੰਟੇ ਦੀ ਉਡਾਣ।
ਰਾਤ ਦੀ ਉਡਾਣ— 500 ਘੰਟੇ
ਡਬਲ ਇੰਜਣ ਹਵਾਈ ਜਹਾਜ਼ 'ਤੇ ਪਾਇਲਟ-ਇਨ-ਕਮਾਂਡ ਦੇ ਰੂਪ ਵਿਚ 500 ਘੰਟੇ ਦੀ ਉਡਾਣ ਭਰਨਾ।
ਉਮਰ ਹੱਦ—
ਉਮੀਦਵਾਰ ਦੀ ਉਮਰ 21 ਤੋਂ 50 ਸਾਲ ਦਰਮਿਆਨ ਹੋਣੀ ਚਾਹੀਦੀ ਹੈ।
ਚੋਣ ਪ੍ਰਕਿਰਿਆ—
ਇਸ ਭਰਤੀ ਲਈ ਆਨਲਾਈਨ ਇੰਟਰਵਿਊ 6 ਨਵੰਬਪ 2020 ਨੂੰ ਸਵੇਰੇ 11 ਵਜੇ ਆਯੋਜਿਤ ਕੀਤਾ ਜਾਵੇਗਾ।
ਇੰਝ ਕਰੋ ਅਪਲਾਈ—
ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ http://cadup.gov.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਦੇਸ਼ ਦੇ ਹਰ ਨਾਗਰਿਕ ਨੂੰ ਮਿਲੇਗੀ ਕੋਰੋਨਾ ਦੀ ਵੈਕਸੀਨ, ਕੋਈ ਨਹੀਂ ਛੱਡਿਆ ਜਾਵੇਗਾ : PM ਮੋਦੀ
NEXT STORY