ਨਵੀਂ ਦਿੱਲੀ—ਦਿੱਲੀ ਦੇ ਵਸੰਤ ਵਿਹਾਰ ਦੇ ਬੇਰ ਸਰਾਏ ਇਲਾਕੇ 'ਚ ਇਕ ਨੌਜਵਾਨ ਨੇ ਸਿਵਲ ਸੇਵਾ ਪ੍ਰੀਖਿਆ ਪਾਸ ਨਾ ਕਰ ਸਕਣ ਕਾਰਨ ਖੁਦਕੁਸ਼ੀ ਕਰ ਲਈ। ਉਤਰ ਪ੍ਰਦੇਸ਼ ਦੇ ਰਹਿਣ ਵਾਲੇ ਇਸ ਨੌਜਵਾਨ ਦਾ ਨਾਂ ਸਮਰਾਟ ਹੈ ਅਤੇ ਸੋਮਵਾਰ ਰਾਤ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਇਹ ਕਿਹਾ ਜਾ ਰਿਹਾ ਹੈ ਕਿ ਸਮਰਾਟ ਦਾ ਸੁਪਨਾ ਆਈ. ਏ. ਐੱਸ. ਬਣਨਾ ਸੀ, ਜਿਸ ਕਾਰਨ ਉਹ ਦਿੱਲੀ ਆਇਆ ਅਤੇ ਸਿਵਲ ਸੇਵਾ ਪ੍ਰੀਖਿਆ ਦਿੱਤੀ ਪਰ ਉਹ ਇਸ 'ਚ ਪਾਸ ਨਹੀਂ ਹੋ ਸਕਿਆ, ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ।
ਬੀ. ਐੱਮ. ਐੱਸ. ਦੀ ਡਿਗਰੀ ਪ੍ਰਾਪਤ ਕਰਨ ਵਾਲੇ ਇਸ ਨੌਜਵਾਨ ਨੇ ਮਰਨ ਤੋਂ ਪਹਿਲਾਂ ਖੁਦਕੁਸ਼ੀ ਨੋਟ ਲਿਖਿਆ ਹੈ। ਜਿਸ 'ਚ ਉਸ ਨੇ ਲਿਖਿਆ ਕਿ ਪ੍ਰੀਖਿਆ ਲਈ ਯੋਗਤਾ ਪ੍ਰਾਪਤ ਨਾ ਕਰਨ ਸਕਣ ਲਈ ਮੈਂ ਰਿਸ਼ਤੇਦਾਰਾਂ ਤੋਂ ਮੁਆਫੀ ਮੰਗਦਾ ਹਾਂ। ਸਮਰਾਟ ਦੇ ਪਿਤਾ ਉਤਰ ਪ੍ਰਦੇਸ਼ 'ਚ ਤਹਿਸੀਲਦਾਰ ਹਨ। ਦੱਸਿਆ ਜਾ ਰਿਹਾ ਹੈ ਕਿ ਸਿਵਲ ਪ੍ਰੀਖਿਆ 'ਚ ਸਫਲ ਨਾ ਹੋਣ ਦੇ ਚੱਲਦੇ ਸਮਰਾਟ ਕਾਫੀ ਪਰੇਸ਼ਾਨ ਸੀ ਅਤੇ ਤਣਾਅ 'ਚ ਰਹਿੰਦਾ ਸੀ। ਹਾਲਾਂਕਿ ਸਮਰਾਟ ਦੀ ਖੁਦਕੁਸ਼ੀ ਕਾਰਨ ਪਰਿਵਾਰ ਸਦਮੇ 'ਚ ਹੈ।
ਸਬਸਿਡੀ ਖਤਮ ਕਰਨ ਪਿੱਛੋਂ ਹੱਜ ਯਾਤਰਾ ਲਈ ਹਵਾਈ ਕਿਰਾਏ 'ਚ ਭਾਰੀ ਕਮੀ
NEXT STORY