ਉਜੈਨ (ਮੱਧ ਪ੍ਰਦੇਸ਼)— ਉਜੈਨ ਜ਼ਿਲਾ ਹਸਪਤਾਲ ਦੇ ਸਿਵਲ ਸਰਜਨ ਦਾ ਕਥਿਤ ਤੌਰ 'ਤੇ ਇਕ ਸਹਿ-ਮੁਲਾਜ਼ਮ ਔਰਤ ਨੂੰ 'ਕਿੱਸ' ਕਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ 'ਤੇ ਐਤਵਾਰ ਨੂੰ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਉਜੈਨ ਜ਼ਿਲੇ ਦੇ ਕੁਲੈਕਟਰ ਸਸ਼ਾਂਕ ਮਿਸ਼ਰਾ ਨੇ ਦੱਸਿਆ, ''ਕਿੱਸ ਕਰਨ ਦਾ ਜੋ ਮਾਮਲਾ ਆਇਆ ਹੈ, ਉਹ ਕਿਸੇ ਅਧਿਕਾਰੀ ਲਈ ਸਹੀ ਨਹੀਂ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਮੈਂ ਜ਼ਿਲਾ ਹਸਪਤਾਲ 'ਚ ਤਾਇਨਾਤ ਸਿਵਲ ਸਰਜਨ ਡਾ. ਰਾਜੂ ਨਿਦਾਰੀਆ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ।'' ਉਨ੍ਹਾਂ ਕਿਹਾ, 'ਉਨ੍ਹਾਂ ਦੀ ਥਾਂ 'ਤੇ ਡਾ. ਪੀ. ਐੱਨ. ਵਰਮਾ ਨੂੰ ਨਿਯੁਕਤ ਕੀਤਾ ਗਿਆ ਹੈ।' ਮਿਸ਼ਰਾ ਨੇ ਦੱਸਿਆ, ''ਮੈਂ ਨਿਦਾਰੀਆ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।
ਉਹ ਪਿਛਲੇ 2 ਦਿਨਾਂ ਤੋਂ ਛੁੱਟੀ 'ਤੇ ਹਨ। ਉਨ੍ਹਾਂ ਦਾ ਜਵਾਬ ਆਉਣ ਤੋਂ ਬਾਅਦ ਮੈਂ ਮਾਮਲੇ 'ਚ ਅੱਗੇ ਦੀ ਕਾਰਵਾਈ ਕਰਾਂਗਾ।'' ਜ਼ਿਲੇ ਦੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਡਾ. ਮੋਹਨ ਮਾਲਵੀਆ ਨੇ ਦੱਸਿਆ ਕਿ ਡਵੀਜ਼ਨਲ ਕਮਿਸ਼ਨਰ ਇਸ ਘਟਨਾ ਦੀ ਜਾਂਚ ਦੇ ਹੁਕਮ ਦੇਣਗੇ। ਸੂਤਰਾਂ ਅਨੁਸਾਰ ਇਸ ਵੀਡੀਓ 'ਚ ਜੋ ਔਰਤ ਨਜ਼ਰ ਆ ਰਹੀ ਹੈ, ਉਹ ਨਰਸ ਦੇ ਅਹੁਦੇ 'ਤੇ ਕੰਮ ਕਰਦੀ ਹੈ ਅਤੇ ਪ੍ਰਤੀਤ ਹੁੰਦਾ ਹੈ ਕਿ ਇਹ ਵੀਡੀਓ ਜ਼ਿਲਾ ਹਸਪਤਾਲ ਦੇ ਆਪ੍ਰੇਸ਼ਨ ਥੀਏਟਰ 'ਚ ਬਣਾਈ ਗਈ ਹੈ। ਜਦੋਂ ਮਾਲਵੀਆ ਨੂੰ ਸਵਾਲ ਕੀਤਾ ਗਿਆ ਕਿ ਕੀ ਇਹ ਵੀਡੀਓ ਆਪ੍ਰੇਸ਼ਨ ਥਿਏਟਰ 'ਚ ਬਣਾਈ ਗਈ ਹੈ ਤਾਂ ਉਨ੍ਹਾਂ ਨੇ ਇਸ 'ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਇਸ ਸਬੰਧੀ ਹੁਣ ਤੱਕ ਕਿਸੇ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਾਈ ਹੈ।
ਸੜ ਗਏ ਸੁਪਨਿਆਂ ਦੀ ਰਾਖ 'ਚੋਂ ਜੀਵਨ ਫਰੋਲਦੇ ਵੰਗਾਂ ਤੋਂ ਸੱਖਣੇ ਹੱਥ
NEXT STORY