ਮੁੰਬਈ (ਭਾਸ਼ਾ)– ਭਾਰਤ ਦੇ ਚੀਫ ਜਸਟਿਸ (ਸੀ. ਜੇ. ਆਈ.) ਡੀ. ਵਾਈ ਚੰਦਰਚੂੜ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਦਾ ਸੰਵਿਧਾਨ ਸਵੈਸ਼ਾਸਨ, ਮਾਣ ਅਤੇ ਆਜ਼ਾਦੀ ਦਾ ਇਕ ਜ਼ਿਕਰਯੋਗ ਸਵਦੇਸ਼ੀ ਉਤਪਾਦ ਹੈ ਤੇ ਕੁਝ ਲੋਕ ਇਸ ਦੀ ਬਹੁਤ ਜ਼ਿਆਦਾ ਸ਼ਲਾਘਾ ਕਰਦੇ ਹਨ ਜਦਕਿ ਕਈ ਹੋਰ ਇਸ ਦੀ ਸਫਲਤਾ ਬਾਰੇ ਸ਼ੱਕ ਜਤਾਉਂਦੇ ਹਨ। ਚੀਫ ਜਸਟਿਸ ਨੇ ਨਾਗਪੁਰ ਸਥਿਤ ਮਹਾਰਾਸ਼ਟਰ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਪਹਿਲੇ ਡਿਗਰੀ ਵੰਡ ਸਮਾਰੋਹ ’ਚ ਕਿਹਾ,‘ਭਾਰਤ ਦੇ ਬਸਤੀਵਾਦੀ ਸ਼ਾਸਕਾਂ ਨੇ ਸਾਨੂੰ ਸੰਵਿਧਾਨ ਨਹੀਂ ਦਿੱਤਾ ਹੈ।’
ਉਨ੍ਹਾਂ ਕਿਹਾ ਕਿ ਸੰਵਿਧਾਨ ਦੇ ਅਨੁਸਾਰ ਵੱਡੇ ਕਦਮ ਚੁੱਕੇ ਹਨ ਪਰ ਅਜੇ ਵੀ ਕਾਫੀ ਕੁਝ ਕੀਤੇ ਜਾਣ ਦੀ ਲੋੜ ਹੈ। ਸੀ. ਜੇ. ਆਈ. ਨੇ ਕਿਹਾ ਕਿ ਅਤੀਤ ’ਚ ਡੂੰਘੀਆਂ ਜੜ੍ਹਾ ਜਮਾ ਕੇ ਰੱਖਣ ਵਾਲੀ ਗੈਰ-ਬਰਾਬਰੀ ਅੱਜ ਵੀ ਮੌਜੂਦ ਹੈ। ਡਾ. ਭੀਮ ਰਾਓ ਅੰਬੇਡਕਰ ਵੱਲੋਂ (ਸਮਾਜ ’ਚ) ਸਾਹਮਣਾ ਕੀਤੀਆਂ ਗਈਆਂ ਸਮੱਸਿਆਵਾਂ ਬਾਰੇ ਜਸਟਿਸ ਚੰਦਰਚੂੜ ਨੇ ਕਿਹਾ ਕਿ ਭਾਰਤ ਦੇ ਲੋਕ ਕਈ ਸੰਵਿਧਾਨਕ ਅਧਿਕਾਰਾਂ ਲਈ ਉਨ੍ਹਾਂ ਦੇ ਹਮੇਸ਼ਾ ਕਰਜ਼ਦਾਰ ਰਹਿਣਗੇ। ਉਨ੍ਹਾਂ ਕਿਹਾ ਕਿ ਜੇ ਕਾਨੂੰਨ ਦੇ ਨੌਜਵਾਨ ਵਿਦਿਆਰਥੀਆਂ ਅਤੇ ਪਾੜਿਆਂ ਦਾ ਮਾਰਗਦਰਸ਼ਨ ਸੰਵਿਧਾਨ ਦੀਆਂ ਕਦਰਾਂ-ਕੀਮਤਾ ਨਾਲ ਹੋਵੇਗਾ, ਉਦੋਂ ਉਹ ਨਾਕਾਮ ਨਹੀਂ ਹੋਣਗੇ।
ਉਨ੍ਹਾਂ ਨੇ ਸੰਵਿਧਾਨ ਦੀ ਪ੍ਰਸਤਾਵਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਛੋਟਾ ਹੈ ਪਰ ਸੰਵਿਧਾਨ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਕਹਿੰਦਾ ਹੈ ਕਿ ‘ਅਸੀਂ ਭਾਰਤ ਦੇ ਲੋਕ ਇਸ ਸੰਵਿਧਾਨ ਨੂੰ ਖੁਦ ਨੂੰ ਸੌਂਪਦੇ ਹਾਂ। ਸਾਡਾ ਸੰਵਿਧਾਨ ਇਕ ਅਜਿਹਾ ਦਸਤਾਵੇਜ਼ ਹੈ, ਜਿਸ ਨੂੰ ਦੇਸ਼ ’ਚ ਤਿਆਰ ਕੀਤਾ ਗਿਆ ਹੈ...ਜੋ ਸਵੈਸ਼ਾਸਨ, ਮਾਣ ਅਤੇ ਆਜ਼ਾਦੀ ਦਾ ਉਤਪਾਦ ਹੈ।’
ਵਰੁਣ ਗਾਂਧੀ ਦਾ ਦਾਅਵਾ- 'ਮੈਂ 2 ਵਾਰ ਮੰਤਰੀ ਬਣਨ ਤੋਂ ਨਾਂਹ ਕੀਤੀ'
NEXT STORY