ਪ੍ਰਯਾਗਰਾਜ (ਏਜੰਸੀ)- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਮੰਗਲਵਾਰ ਦੇਰ ਸ਼ਾਮ ਸਮਾਜਵਾਦੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਅਤੇ ਸਮਾਜਵਾਦੀ ਪਾਰਟੀ ਦੇ ਸਾਬਕਾ ਮੁਖੀ ਦੇ ਕਤਲ ਦੇ ਮਾਮਲੇ 'ਚ ਪੁਲਸ ਨੂੰ ਮਹੱਤਵਪੂਰਨ ਸੁਰਾਗ ਮਿਲੇ ਹਨ। ਪੁਲਸ ਨੇ ਬੁੱਧਵਾਰ ਨੂੰ ਤਿੰਨ ਮੁਲਜ਼ਮਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਸ ਅਨੁਸਾਰ, ਹਮਲਾਵਰ ਇਕ ਮੋਟਰਸਾਈਕਲ 'ਤੇ ਆਏ ਸਨ। ਪਿੱਛੇ ਬੈਠੇ ਨੌਜਵਾਨ ਨੇ ਸਪਾ ਨੇਤਾ ਨੂੰ ਗੋਲੀ ਮਾਰ ਦਿੱਤੀ। ਜਾਂਚ 'ਚ ਪੁਰਾਣੀ ਰੰਜਿਸ਼ ਦੀ ਗੱਲ ਵੀ ਸਾਹਮਣੇ ਆਈ ਹੈ।
ਪੁਲਸ ਨੇ 42 ਸੀਸੀਟੀਵੀ ਕੈਮਰਿਆਂ ਤੋਂ ਫੁਟੇਜ ਦੀ ਸਮੀਖਿਆ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਲਿਆ। ਜ਼ਿਕਰਯੋਗ ਹੈ ਕਿ ਸਪਾ ਨੇਤਾ ਪਵਨ ਹੰਡੀਆ ਕਸਬੇ 'ਚ ਕੈਫੇ 'ਚੋਂ ਬਾਹਰ ਨਿਕਲ ਕੇ ਆਪਣੀ ਕਾਰ ਕੋਲ ਪਹੁੰਚੇ ਸਨ, ਉਦੋਂ ਮੋਟਰਸਾਈਕਲ 'ਤੇ ਸਵਾਰ ਤਿੰਨ ਵਿਅਕਤੀਆਂ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ। ਉਨ੍ਹਾਂ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ, ਪੁਲਸ ਨੇ ਹੰਡੀਆ ਟੋਲ ਪਲਾਜ਼ਾ ਸਮੇਤ ਆਸ ਪਾਸ ਦੇ ਲਗਭਗ 42 ਸੀਸੀਟੀਵੀ ਕੈਮਰਿਆਂ ਤੋਂ ਫੁਟੇਜ ਦੀ ਸਮੀਖਿਆ ਕੀਤੀ।
ਫੁਟੇਜ 'ਚ ਤਿੰਨ ਸ਼ੱਕੀ ਮੋਟਰਸਾਈਕਲ ਸਵਾਰ ਦਿਖਾਈ ਦਿੱਤੇ। ਇਸ ਦੇ ਆਧਾਰ 'ਤੇ ਪੁਲਸ ਨੇ ਲੱਲਾ ਯਾਦਵ, ਬ੍ਰਿਜੇਸ਼ ਯਾਦਵ ਅਤੇ ਨਿਹਾਲ ਅਲੀ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਇਹ ਤਿੰਨੋਂ ਮੋਟਰਸਾਈਕਲ 'ਤੇ ਅਪਰਾਧ ਨੂੰ ਅੰਜਾਮ ਦੇਣ ਲਈ ਆਏ ਸਨ। ਨਿਹਾਲ ਗੱਡੀ ਚਲਾ ਰਿਹਾ ਸੀ, ਬ੍ਰਿਜੇਸ਼ ਵਿਚਕਾਰ ਸੀ ਅਤੇ ਲੱਲਾ ਪਿੱਛੇ ਬੈਠਾ ਸੀ। ਲੱਲਾ ਯਾਦਵ ਨੇ ਪਵਨ ਯਾਦਵ 'ਤੇ ਗੋਲੀਬਾਰੀ ਕੀਤੀ। ਪੁੱਛਗਿੱਛ 'ਚ ਪਵਨ ਅਤੇ ਲੱਲਾ ਵਿਚਕਾਰ ਪੁਰਾਣੀ ਰੰਜਿਸ਼ ਦਾ ਖੁਲਾਸਾ ਹੋਇਆ। ਪੁਲਸ ਨੇ ਮੋਟਰਸਾਈਕਲ ਅਤੇ ਘਟਨਾ 'ਚ ਵਰਤੇ ਗਏ 2 ਪਿਸਤੌਲ ਵੀ ਬਰਾਮਦ ਕੀਤੇ। ਪਿਸਤੌਲ ਅਤੇ ਕਾਰਤੂਸ ਦੋਵੇਂ 20,000 ਰੁਪਏ 'ਚ ਖਰੀਦੇ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
12 ਸਾਲ ਬਾਅਦ EPFO ਮੁਲਾਜ਼ਮਾਂ ਨੂੰ ਵੱਡੀ ਰਾਹਤ, ਸਰਕਾਰ ਨੇ ਤਨਖ਼ਾਹ ਹੱਦ 'ਚ ਕੀਤਾ ਵਾਧਾ
NEXT STORY