ਹਰਿਆਣਾ- ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਵਿਰੋਧ ਕਰ ਰਹੇ ਪਹਿਲਵਾਨਾਂ ਦੇ ਸਮਰਥਨ 'ਚ ਹੁਣ ਕਿਸਾਨ ਆਗੂ ਵੀ ਜੁੜ ਗਏ ਹਨ। ਇਸ ਮਾਮਲੇ 'ਚ ਅੱਗੇ ਦੀ ਰਣਨੀਤੀ ਤਿਆਰ ਕਰਨ ਲਈ ਸ਼ੁੱਕਰਵਾਰ ਨੂੰ ਕੁਰੂਕੁਸ਼ੇਤਰ 'ਚ ਖਾਪ ਪੰਚਾਇਤ ਬੁਲਾਈ ਗਈ ਹੈ। ਬੈਠਕ 'ਚ ਕਿਸਾਨ ਆਗੂ ਰਾਕੇਸ਼ ਟਿਕੈਤ ਪਹੁੰਚ ਚੁੱਕੇ ਹਨ। ਉਨ੍ਹਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਔਲਖ ਅਤੇ ਅਮਰਜੀਤ ਮੋਹੜੀ ਸਮੇਤ ਕਈ ਵੱਡੇ ਕਿਸਾਨ ਆਗੂ ਸ਼ਾਮਲ ਹੋਣਗੇ।
ਉੱਥੇ ਹੀ ਬੈਠਕ ਦੌਰਾਨ ਖਾਪ ਪੰਚਾਇਤ ਦੇ ਮੈਂਬਰਾਂ ਵਿਚਾਲੇ ਕਹਾਸੁਣੀ ਹੋ ਗਈ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਆਪਸ 'ਚ ਕਿਉਂ ਵਿਵਾਦ ਹੋਇਆ। ਇਸ ਦੌਰਾਨ ਟਿਕੈਤ ਨੇ ਕਿਹਾ ਕਿ ਪਹਿਲਵਾਨ ਦੇਸ਼ ਦੀ ਧਰੋਹਰ ਹਨ ਅਤੇ ਸਮਾਜ ਤੇ ਦੇਸ਼ ਮਿਲ ਕੇ ਪਹਿਲਵਾਨਾਂ ਦੇ ਸਨਮਾਨ ਦੀ ਲੜਾਈ ਲੜੇਗਾ। ਦੱਸਣਯੋਗ ਹੈ ਕਿ ਪਹਿਲਵਾਨ ਪਿਛਲੇ ਸੋਮਵਾਰ ਨੂੰ ਦਿੱਲੀ ਪੁਲਸ ਦੀ ਕਾਰਵਾਈ ਤੋਂ ਬਾਅਦ ਆਪਣੇ ਮੈਡਲ ਗੰਗਾ 'ਚ ਵਹਾਉਣ ਲਈ ਹਰਿਦੁਆਰ ਗਏ ਸਨ ਪਰ ਭਾਰਤੀ ਕਿਸਾਨ ਯੂਨੀਅਨ ਦੇ ਮੁਖੀ ਨਰੇਸ਼ ਟਿਕੈਤ ਅਤੇ ਹਰਿਆਣਾ ਦੇ ਖਾਪ ਨੇਤਾਵਾਂ ਦੀ ਦਖ਼ਲਅੰਦਾਜੀ ਤੋਂ ਬਾਅਦ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ।
ਹਰਿਆਣਾ ਦੇ ਜੀਂਦ 'ਚ 'ਆਪ' ਦੀ ਤਿਰੰਗਾ ਯਾਤਰਾ 'ਚ ਸ਼ਾਮਲ ਹੋਣਗੇ ਕੇਜਰੀਵਾਲ
NEXT STORY