ਸੂਰਤ (ਏਜੰਸੀ)- ਗੁਜਰਾਤ ਦੇ ਸੂਰਤ ’ਚ 8ਵੀਂ ਜਮਾਤ ਦੀ ਇਕ ਵਿਦਿਆਰਥਣ ਨੇ ਕਥਿਤ ਤੌਰ ’ਤੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ, ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਕਿ ਫੀਸ ਜਮ੍ਹਾ ਨਾ ਕਰਵਾਉਣ ’ਤੇ ਸਕੂਲ ਵੱਲੋਂ ਸਜ਼ਾ ਦੇਣ ਕਾਰਨ ਉਸ ਨੇ ਇਹ ਕਦਮ ਚੁੱਕਿਆ।
ਘਟਨਾ ਦੇ ਸਮੇਂ ਵਿਦਿਆਰਥਣ ਦੇ ਮਾਤਾ-ਪਿਤਾ ਘਰ ਤੋਂ ਬਾਹਰ ਸਨ। ਨਾਬਾਲਗ ਵਿਦਿਆਰਥਣ ਨੇ ਉਤਰਾਇਣ ਉਤਸਵ ਤੋਂ ਬਾਅਦ ਸਕੂਲ ਜਾਣਾ ਬੰਦ ਕਰ ਦਿੱਤਾ ਸੀ ਅਤੇ ਉਸ ਦੇ ਮਾਤਾ-ਪਿਤਾ ਨੇ ਮਾਰਚ 2025 ਨੂੰ ਖਤਮ ਹੋਣ ਵਾਲੇ ਸਾਲ ਦੀ 15,000 ਰੁਪਏ ਦੀ ਫੀਸ ਜਮ੍ਹਾ ਨਹੀਂ ਕਰਵਾਈ ਸੀ।
ਲੜਕੀ ਦੇ ਪਿਤਾ ਰਾਜੂ ਖਟੀਕ ਨੇ ਦਾਅਵਾ ਕੀਤਾ ਕਿ ਫੀਸ ਜਮ੍ਹਾ ਨਾ ਕਰਵਾਉਣ ’ਤੇ ਸਕੂਲ ਨੇ ਉਸ ਦੀ ਬੇਟੀ ਨੂੰ ਪ੍ਰੀਖਿਆ ’ਚ ਨਹੀਂ ਬੈਠਣ ਦਿੱਤਾ ਅਤੇ ਉਸ ਨੂੰ ਜਮਾਤ ਤੋਂ ਬਾਹਰ ਖੜ੍ਹਾ ਕਰ ਦਿੱਤਾ। ਪੁਲਸ ਅਤੇ ਜ਼ਿਲਾ ਸਿੱਖਿਆ ਵਿਭਾਗ ਨੇ ਰਾਜੂ ਖਟੀਕ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਗਣਤੰਤਰ ਦਿਵਸ ਤੋਂ ਪਹਿਲਾਂ ਪਿਸਤੌਲ ਸਮੇਤ ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ
NEXT STORY