ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ 'ਚ ਸ਼ਨੀਵਾਰ ਯਾਨੀ ਕਿ ਅੱਜ ਸਵੇਰੇ ਹਲਕੀ ਧੁੱਪ ਖਿੜਨ ਨਾਲ ਹੀ ਸਾਫ ਨੀਲਾ ਆਸਮਾਨ ਦਿੱਸਿਆ ਅਤੇ ਲੋਕਾਂ ਨੂੰ ਪਿਛਲੇ ਦੋ ਹਫ਼ਤਿਆਂ ਤੋਂ ਜਾਰੀ ਦਮ ਘੋਟੂ ਧੁੰਦ ਤੋਂ ਰਾਹਤ ਮਿਲੀ। ਸ਼ਹਿਰ ਵਿਚ ਸ਼ਨੀਵਾਰ ਸਵੇਰੇ 7 ਵਜੇ ਹਵਾ ਗੁਣਵੱਤਾ ਸੂਚਕਾਂਕ (AQI) 219 ਦਰਜ ਕੀਤਾ ਗਿਆ, ਜੋ ਕਿ ਵੀਰਵਾਰ ਪਿਛਲੇ 24 ਘੰਟਿਆਂ ਦੇ ਔਸਤ AQI 437 ਤੋਂ ਕਾਫੀ ਬਿਹਤਰ ਹੈ। ਦਿੱਲੀ ਦੇ ਮੌਸਮ 'ਚ ਇਹ ਜ਼ਿਕਰਯੋਗ ਸੁਧਾਰ ਪਿਛਲੇ 30 ਤੋਂ 32 ਘੰਟਿਆਂ ਵਿਚ ਰੁੱਕ-ਰੁੱਕ ਕੇ ਪਏ ਮੀਂਹ ਅਤੇ ਪ੍ਰਦੂਸ਼ਕਾਂ ਨੂੰ ਤਿਤਰ-ਬਿਤਰ ਕਰਨ ਵਾਲੀ ਹਵਾ ਦੀ ਅਨੁਕੂਲ ਗਤੀ ਕਾਰਨ ਹੋਇਆ ਹੈ।
ਸ਼ਹਿਰ ਵਿਚ 28 ਅਕਤੂਬਰ ਮਗਰੋਂ ਹਵਾ ਗੁਣਵੱਤਾ ਬਹੁਤ ਖਰਾਬ ਸ਼੍ਰੇਣੀ ਵਿਚ ਦਰਜ ਕੀਤੀ ਗਈ। ਗੁਆਂਢੀ ਸ਼ਹਿਰ ਗੁਰੂਗ੍ਰਾਮ ਵਿਚ AQI 181, ਗਾਜ਼ੀਆਬਾਦ ਵਿਚ 157, ਗ੍ਰੇਟਰ ਨੋਇਡਾ ਵਿਚ 131, ਨੋਇਡਾ 'ਚ 148 ਅਤੇ ਫਰੀਦਾਬਾਦ 'ਚ 174 ਦਰਜ ਕੀਤਾ ਗਿਆ, ਜੋ ਹਵਾ ਗੁਣਵੱਤਾ ਵਿਚ ਜ਼ਿਕਰਯੋਗ ਸੁਧਾਰ ਨੂੰ ਦਰਸਾਉਂਦਾ ਹੈ। ਅੰਕੜਿਆਂ 'ਚ ਆਵਾਜਾਈ ਨੂੰ ਵੀ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਦੱਸਿਆ ਗਿਆ ਹੈ, ਜੋ ਦਿੱਲੀ ਦੀ ਵਿਗੜਦੀ ਆਬੋ-ਹਵਾ ਵਿਚ 12 ਤੋਂ 14 ਫ਼ੀਸਦੀ ਯੋਗਦਾਨ ਪਾ ਰਿਹਾ ਹੈ। ਭਾਰਤੀ ਖੇਤੀ ਖੋਜ ਸੰਗਠਨ ਦੇ ਪ੍ਰਧਾਨ ਵਿਗਿਆਨੀ ਵਿਨੈ ਕੁਮਾਰ ਸਹਿਗਲ ਨੇ ਭਵਿੱਖਬਾਣੀ ਕੀਤੀ ਹੈ ਕਿ ਮੀਂਹ ਕਾਰਨ ਪੰਜਾਬ ਅਤੇ ਹਰਿਆਣਾ 'ਚ ਅਗਲੇ 2-3 ਦਿਨ ਪੰਜਾਬ ਅਤੇ ਹਰਿਆਣਾ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਘੱਟ ਹੋਣਗੀਆਂ।
ਦਿੱਲੀ ਸਰਕਾਰ ਸ਼ਹਿਰ 'ਚ ਹਵਾ ਪ੍ਰਦੂਸ਼ਣ ਦੇ ਖ਼ਤਰਨਾਕ ਪੱਧਰ ਨਾਲ ਨਜਿੱਠਣ ਲਈ 20 ਜਾਂ 21 ਨਵੰਬਰ ਨੂੰ ਨਕਲੀ ਮੀਂਹ ਪਾਉਣ ਦੀ ਯੋਜਨਾ ਬਣਾ ਰਹੀ ਹੈ। ਸਰਕਾਰ ਨੇ ਬੁੱਧਵਾਰ ਨੂੰ ਸਾਰੇ ਸਕੂਲਾਂ 'ਚ ਦਸੰਬਰ ਦੀਆਂ ਛੁੱਟੀਆਂ ਦਾ ਸਮਾਂ ਬਦਲ ਦਿੱਤਾ ਹੈ ਅਤੇ ਹੁਣ ਸਰਦੀਆਂ ਦੀਆਂ ਛੁੱਟੀਆਂ 9 ਨਵੰਬਰ ਤੋਂ 18 ਨਵੰਬਰ ਤੱਕ ਹੋਣਗੀਆਂ। ਡਾਕਟਰਾਂ ਨੇ ਕਿਹਾ ਹੈ ਕਿ ਦਿੱਲੀ ਦੀ ਪ੍ਰਦੂਸ਼ਿਤ ਹਵਾ 'ਚ ਸਾਹ ਲੈਣਾ ਰੋਜ਼ਾਨਾ 10 ਸਿਗਰੇਟ ਪੀਣ ਦੇ ਹਾਨੀਕਾਰਕ ਮਾੜੇ ਪ੍ਰਭਾਵ ਦੇ ਬਰਾਬਰ ਹੈ। ਓਧਰ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਸਰਕਾਰ ਨੇ ਓਡ-ਈਵਨ ਸਕੀਮ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਹੈ ਕਿਉਂਕਿ ਮੀਂਹ ਕਾਰਨ ਸ਼ਹਿਰ ਦੀ ਹਵਾ ਦੀ ਗੁਣਵੱਤਾ 'ਚ ਕਾਫੀ ਸੁਧਾਰ ਹੋਇਆ ਹੈ।
ਦੱਸ ਦੇਈਏ ਕਿ ਜ਼ੀਰੋ ਅਤੇ 50 ਦੇ ਵਿਚਕਾਰ AQI 'ਚੰਗਾ' ਹੈ, 51 ਤੋਂ 100 ਵਿਚਕਾਰ 'ਤਸੱਲੀਬਖਸ਼' ਹੈ, 101 ਤੋਂ 200 'ਦਰਮਿਆਨਾ' ਹੈ, 201 ਤੋਂ 300 'ਮਾੜਾ' ਹੈ, 301 ਤੋਂ 400 'ਬਹੁਤ ਮਾੜਾ' ਹੈ ਅਤੇ 401 ਤੋਂ 450 'ਬਹੁਤ ਗੰਭੀਰ' ਮੰਨਿਆ ਜਾਂਦਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਮੀਂਹ ਸਮੇਤ ਅਨੁਕੂਲ ਮੌਸਮੀ ਸਥਿਤੀਆਂ ਕਾਰਨ ਦੀਵਾਲੀ ਤੋਂ ਪਹਿਲਾਂ ਹਵਾ ਦੀ ਗੁਣਵੱਤਾ ਵਿਚ ਮਾਮੂਲੀ ਸੁਧਾਰ ਦੀ ਭਵਿੱਖਬਾਣੀ ਕੀਤੀ ਸੀ।
ਦੀਵਾਲੀ 'ਤੇ ਸਫਦਰਜੰਗ ਦੇ ਲੋਕਾਂ ਨੂੰ CM ਕੇਜਰੀਵਾਲ ਤੋਂ ਵੱਡੀ ਉਮੀਦ, ਸਾਂਝੀ ਕੀਤੀ ਕੂੜੇ ਵਾਲੀ ਪਾਰਕ ਦੀ ਤਸਵੀਰ
NEXT STORY