ਨਵੀਂ ਦਿੱਲੀ- ਹਰ ਪਾਸੇ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਤਿਆਰੀ ਚੱਲ ਰਹੀ ਹੈ। ਲੋਕ ਵੀ ਆਪਣੇ ਘਰਾਂ ਅਤੇ ਨੇੜੇ-ਤੇੜੇ ਪਈ ਗੰਦਗੀ ਸਾਫ਼ ਕਰਨ 'ਚ ਲੱਗੇ ਹਨ ਪਰ ਇਸ ਵਿਚ ਦਿੱਲੀ 'ਚ ਪਾਰਕ 'ਚ ਪਈ ਗੰਦਗੀ ਨੂੰ ਲੈ ਕੇ ਸਫਦਰਜੰਗ ਇਲਾਕੇ ਦੇ ਲੋਕ ਪਰੇਸ਼ਾਨ ਹਨ। ਵਾਰਡ ਸਫਦਰਜੰਗ ਐਨਕਲੇਵ 'ਚ ਰਹਿਣ ਵਾਲੇ ਅਲੋਕ ਜੈਨ ਨਾਮ ਦੇ ਇਕ ਸ਼ਖ਼ਸ ਨੇ ਪਾਰਕ 'ਚ ਪਏ ਕੂੜੇ ਦੇ ਢੇਰ ਦੀ ਤਸਵੀਰ ਸਾਂਝੀ ਕਰ ਕੇ ਕੇਜਰੀਵਾਲ ਸਰਕਾਰ ਖ਼ਿਲਾਫ਼ ਗੁੱਸਾ ਜ਼ਾਹਰ ਕੀਤਾ ਹੈ। ਜੈਨ ਨੇ 'ਐਕਸ' 'ਤੇ ਪੋਸਟ ਕਰਦੇ ਹੋਏ ਕਿਹਾ,''ਪ੍ਰਿਯ ਅਰਵਿੰਦ ਕੇਜਰੀਵਾਲ ਜੀ ਅਸੀਂ ਵਾਰਡ ਸਫਦਰਜੰਗ ਐਨਕਲੇਵ 'ਚ ਸਿਰਫ਼ ਸਫ਼ਾਈ ਦਾ ਇੰਤਜ਼ਾਰ ਕਰ ਰਹੇ ਹਾਂ, ਪਾਰਕਾਂ ਦੇ ਸੁੰਦਰੀਕਰਨ ਦੀ ਤਾਂ ਗੱਲ ਹੀ ਦੂਰ ਹੈ। ਕ੍ਰਿਪਾ ਆਪਣੇ ਨਾਗਰਿਕਾਂ ਨੂੰ ਬੁਨਿਆਦੀ ਸਵੱਛਤਾ ਅਤੇ ਰਹਿਣ ਯੋਗ ਸਥਿਤੀਆਂ ਪ੍ਰਦਾਨ ਕਰਨ ਲਈ ਆਪਣੇ ਦਫ਼ਤਰ ਦੀ ਤਾਕਤ ਦਾ ਉਪਯੋਗ ਕਰੋ। ਇਹ ਉਸ ਪਾਰਕ ਦੀ ਇਕ ਉਦਾਹਰਣ ਹੈ, ਜਿੱਥੇ ਮੈਂ ਰਹਿੰਦਾ ਹਾਂ ਅਤੇ ਪਿਛਲੇ 8 ਸਾਲਾਂ ਤੋਂ ਅਜਿਹੀ ਹੀ ਹੈ। ਅਸੀਂ ਤੁਹਾਡਾ ਮੁੱਖ ਮੰਤਰੀ ਬਣਾ ਕੇ ਖੁਸ਼ ਹਾਂ ਪਰ ਬਦਲੇ 'ਚ ਕੁਝ ਬੁਨਿਆਦੀ ਸਹੂਲਤਾਂ ਮੰਗਦੇ ਹਾਂ।''
ਇਕ ਹੋਰ ਪੋਸਟ 'ਚ ਸੋਸ਼ਲ ਮੀਡੀਆ ਯੂਜ਼ਰ ਅਲੋਕ ਜੈਨ ਨੇ ਕਿਹਾ,''ਮੈਂ ਪਿਛਲੇ ਕੁਝ ਮਹੀਨਿਆਂ 'ਚ ਐੱਮ.ਐੱਲ.ਏ. ਤੋਂ ਲੈ ਕੇ ਕੌਂਸਲਰ ਅਤੇ ਐੱਮ.ਸੀ.ਡੀ. ਤੱਕ ਬਹੁਤ ਕੋਸ਼ਿਸ਼ ਕੀਤੀ ਪਰ ਇਸ ਪਾਰਕ ਨੂੰ ਕੋਈ ਦੇਖਣ ਨਹੀਂ ਆਇਆ। ਕੇਜਰੀਵਾਲ ਜੀ ਲੋਕ ਤੁਹਾਨੂੰ ਸਮਰਥਨ ਦੇਣਗੇ ਪਰ ਉਦੋਂ ਜਦੋਂ ਉਨ੍ਹਾਂ ਨੂੰ ਕੋਈ ਵਾਅਦਾ ਦਿੱਸੇਗਾ। ਸ਼ੁੱਭ ਦੀਪਾਵਲੀ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਜਰੀਵਾਲ ਖਿਲਾਫ ਰਚੀ ਜਾ ਰਹੀ ਹੈ ਵੱਡੀ ਸਾਜ਼ਿਸ਼ : ਸੰਜੇ ਸਿੰਘ
NEXT STORY