ਨੈਸ਼ਨਲ ਡੈਸਕ- ਕੇਂਦਰ ਸਰਕਾਰ ਵਲੋਂ ਯੋਜਨਾ 'ਤੇ ਰੋਕ ਲਗਾਏ ਜਾਣ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਇਕ ਵਾਰ ਮੁੜ ਘਰ-ਘਰ ਰਾਸ਼ਨ ਯੋਜਨਾ ਦੀ ਫਾਈਲ ਉੱਪ ਰਾਜਪਾਲ ਅਨਿਲ ਬੈਜਲ ਨੂੰ ਭੇਜੀ। ਕੇਜਰੀਵਾਲ ਨੇ ਨਾਲ ਇਕ ਚਿੱਠੀ ਲਿਖੀ, ਜਿਸ 'ਚ ਉਨ੍ਹਾਂ ਨੇ ਕਿਹਾ ਕਿ ਸਾਡੀ ਯੋਜਨਾ ਕਾਨੂੰਨ ਅਨੁਸਾਰ ਸਹੀ ਹੈ। ਇਹ ਯੋਜਨਾ ਕੇਂਦਰ ਸਰਕਾਰ ਦੇ ਆਦੇਸ਼ਾਂ ਦਾ ਪਾਲਣ ਕਰਨ ਲਈ ਲਿਆਂਦੀ ਗਈ ਹੈ।
ਉਨ੍ਹਾਂ ਨੇ ਲਿਖਿਆ ਕਿ ਪਿਛਲੇ 3 ਸਾਲਾਂ 'ਚ 4 ਵਾਰ ਉੱਪ ਰਾਜਪਾਲ ਨੂੰ ਘਰ-ਘਰ ਰਾਸ਼ਨ ਯੋਜਨਾ ਦੀ ਕੈਬਨਿਟ ਫ਼ੈਸਲੇ ਦੀ ਜਾਣਕਾਰੀ ਦਿੱਤੀ ਗਈ ਪਰ ਉਨ੍ਹਾਂ ਨੇ ਕਦੇ ਇਸ ਦਾ ਵਿਰੋਧ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਕਾਲ 'ਚ ਇਸ ਯੋਜਨਾ ਨੂੰ ਰੋਕਣਾ ਗਲਤ ਹੈ। ਫਰਵਰੀ ਮਹੀਨੇ ਇਸ ਯੋਜਨਾ ਨੂੰ ਲਾਗੂ ਕਰਨ ਦੀ ਨੋਟੀਫਿਕੇਸ਼ਨ ਦਾ ਵੀ ਐੱਲ.ਜੀ. ਸਾਹਿਬ ਨੇ ਵਿਰੋਧ ਨਹੀਂ ਕੀਤਾ। ਐੱਲ.ਜੀ. ਨੂੰ ਇਹ ਜਾਣਕਾਰੀ ਸੀ ਕਿ ਸਕੀਮ ਨੂੰ ਮਨਜ਼ੂਰੀ ਮਿਲ ਗਈ ਹੈ ਅਤੇ ਲਾਗੂ ਕਰਨ ਦੀ ਕਗਾਰ 'ਤੇ ਸੀ। ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਿੰਨਾ ਇਤਰਾਜ਼ ਜਤਾਇਆ ਸਾਰਾ ਠੀਕ ਕਰ ਦਿੱਤਾ ਗਿਆ।
ਬੰਗਾਲ ’ਚ ਮੋਹਲੇਧਾਰ ਮੀਂਹ ਨਾਲ ਜਨ-ਜੀਵਨ ਬੇਹਾਲ, ਪਾਣੀ ਨਾਲ ਭਰੀਆਂ ਸੜਕਾਂ
NEXT STORY