ਨਵੀਂ ਦਿੱਲੀ - ਕੋਰੋਨਾ ਦੇ ਖਿਲਾਫ ਜਾਰੀ ਲੜਾਈ ਦੌਰਾਨ ਗ੍ਰਹਿ ਮੰਤਰਾਲਾ ਨੇ ਨਵੀਂ ਗਾਇਡਲਾਈਨ ਜਾਰੀ ਕੀਤੀ ਹੈ। ਨਵੀਂ ਗਾਇਡਲਾਈਨ ਮੁਤਾਬਕ, ਲਾਕਡਾਊਨ 'ਚ ਫਸੇ ਲੋਕ ਹੁਣ ਆਪਣੇ ਘਰ ਜਾ ਸਕਣਗੇ। ਉਥੇ ਹੀ, ਦਿੱਲੀ 'ਚ ਫਸੇ ਲੋਕਾਂ ਨੂੰ ਲੈ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਇੱਕ ਅਹਿਮ ਬਿਆਨ ਵੀ ਸਾਹਮਣੇ ਆਇਆ ਹੈ। ਸੀ.ਐਮ. ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਇਸ ਸੰਬੰਧ 'ਚ ਅਸੀਂ ਹੋਰ ਰਾਜ ਸਰਕਾਰਾਂ ਨਾਲ ਗੱਲ ਕਰ ਰਹੇ ਹਾਂ। ਪੂਰੀ ਪਲਾਨਿੰਗ ਕਰਕੇ ਤੁਹਾਨੂੰ ਇੱਕ-ਦੋ ਦਿਨ 'ਚ ਸੂਚਿਤ ਕਰ ਦਿੱਤਾ ਜਾਵੇਗਾ, ਉਦੋਂ ਤੱਕ ਤੁਸੀਂ ਘਰ 'ਚ ਹੀ ਰਹੋ ਅਤੇ ਲਾਕਡਾਊਨ ਦਾ ਪਾਲਣ ਕਰੋ।
केंद्रीय गृह मंत्रालय द्वारा प्रवासियों के संबंध में आज आदेश पारित किया गया। इस संबंध में हम अन्य राज्य सरकारों से बात कर रहे हैं। सभी प्लानिंग करके आपको एक दो दिन में सूचित करेंगे। तब तक आप घर पर ही रहें और लॉकडाउन का पालन करें।
— Arvind Kejriwal (@ArvindKejriwal) April 29, 2020
ਦੱਸ ਦਈਏ ਕਿ ਕੋਰੋਨਾ ਸੰਕਟ ਤੋਂ ਨਜਿੱਠਣ ਲਈ ਦੇਸ਼ 'ਚ 3 ਮਈ ਤੱਕ ਲਾਕਡਾਊਨ ਲਾਗੂ ਹੈ। ਲਾਕਡਾਊਨ ਦੇ ਚਲਦੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਕਈ ਲੋਕ ਫਸੇ ਹੋਏ ਹਨ ਅਤੇ ਘਰ ਜਾਣਾ ਚਾਹੁੰਦੇ ਹਨ। ਬਿਹਾਰ, ਝਾਰਖੰਡ, ਮਹਾਰਾਸ਼ਟਰ ਵਰਗੇ ਕੁੱਝ ਰਾਜਾਂ ਦੀ ਮੰਗ ਚੋਂ ਬਾਅਦ ਗ੍ਰਹਿ ਮੰਤਰਾਲਾ ਨੇ ਵੱਖ-ਵੱਖ ਸਥਾਨਾਂ 'ਤੇ ਫਸੇ ਹੋਏ ਪ੍ਰਵਾਸੀ ਮਜ਼ਦੂਰਾਂ, ਤੀਰਥ ਯਾਤਰੀਆਂ, ਸੈਲਾਨੀਆਂ ਅਤੇ ਵਿਦਿਆਰਥੀਆਂ ਦੀ ਆਵਾਜਾਈ ਲਈ ਨਵੀਂ ਗਾਇਡਲਾਈਨ ਤਿਆਰ ਕੀਤੀ ਹੈ।
ਨਵੀਂ ਗਾਇਡਲਾਈਨ ਦੇ ਮੁਤਾਬਕ, ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਪਣੇ ਨੋਡਲ ਅਧਿਕਾਰੀ ਨਿਯੁਕਤ ਕਰਣ ਅਤੇ ਅਜਿਹੇ ਫਸੇ ਹੋਏ ਵਿਅਕਤੀਆਂ ਨੂੰ ਵਾਪਸ ਭੇਜਣ ਅਤੇ ਲੈਣ ਲਈ ਇੱਕ ਐਸ.ਓ.ਪੀ. ਦੀ ਨਿਯੁਕਤੀ ਕਰਣੀ ਹੋਵੇਗੀ। ਇੱਕ ਰਾਜ ਤੋਂ ਦੂਜੇ ਰਾਜ 'ਚ ਜਾਣ ਦੇ ਚਾਹਵਾਨ ਲੋਕਾਂ ਲਈ ਰਾਜਾਂ ਨੂੰ ਆਪਸ 'ਚ ਗੱਲ ਕਰਣੀ ਹੋਵੇਗੀ। ਉਥੇ ਹੀ, ਇੱਕ ਰਾਜ ਤੋਂ ਦੂਜੇ ਰਾਜ 'ਚ ਭੇਜੇ ਜਾ ਰਹੇ ਲੋਕਾਂ ਦੀ ਜਾਂਚ ਕੀਤੀ ਜਾਵੇਗੀ। ਜਾਂਚ ਦੇ ਬਾਅਦ ਹੀ ਲੋਕਾਂ ਨੂੰ ਅੱਗੇ ਭੇਜਿਆ ਜਾਵੇਗਾ। ਆਪਣੀ ਮੰਜ਼ਿਲ 'ਤੇ ਪੁੱਜਣ 'ਤੇ ਅਜਿਹੇ ਲੋਕਾਂ ਨੂੰ ਸਥਾਨਕ ਸਿਹਤ ਅਧਿਕਾਰੀਆਂ ਦੇ ਜ਼ਰੀਏ ਕੁਆਰੰਟੀਨ ਕੀਤਾ ਜਾਵੇਗਾ।
ਲਾਕਡਾਊਨ ਦਾ ਕਮਾਲ, ਸਹਾਰਨਪੁਰ ਤੋਂ ਦਿਖਣ ਲੱਗੇ ਬਰਫੀਲੇ ਪਹਾੜ !
NEXT STORY