ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਜਲ ਬੋਰਡ ’ਚ ਠੇਕੇ ’ਤੇ ਕੰਮ ਕਰਨ ਵਾਲੇ ਕੱਚੇ ਕਾਮਿਆਂ ਨੂੰ ਅੱਜ ਯਾਨੀ ਕਿ ਬੁੱਧਵਾਰ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਕੇਜਰੀਵਾਲ ਨੇ ਜਲ ਬੋਰਡ ਦੇ 700 ਕੱਚੇ ਕਾਮਿਆਂ ਨੂੰ ਪੱਕਾ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ 2015 ਤੋਂ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣੀ। 7 ਸਾਲਾਂ ਦਰਮਿਆਨ ਅਸੀਂ ਕਈ ਖੇਤਰਾਂ ’ਚ ਕੰਮ ਕੀਤੇ। ਸਿੱਖਿਆ, ਬਿਜਲੀ-ਪਾਣੀ ਕਈ ਖੇਤਰਾਂ ’ਚ ਕੰਮ ਕੀਤੇ। ਇਨ੍ਹਾਂ ਕੰਮਾਂ ਦੀ ਦੇਸ਼ ਹੀ ਨਹੀਂ ਦੁਨੀਆ ’ਚ ਚਰਚਾ ਹੋ ਰਹੀ ਹੈ।
ਕੇਜਰੀਵਾਲ ਨੇ ਅੱਗੇ ਕਿਹਾ ਕਿ ਦਿੱਲੀ ਸਰਕਾਰ ’ਚ ਇੰਨੇ ਵੱਡੇ ਪੱਧਰ ’ਤੇ ਕੱਚੇ ਕਾਮਿਆਂ ਨੂੰ ਪੱਕਾ ਅੱਜ ਤੱਕ ਕਦੇ ਨਹੀਂ ਕੀਤਾ ਗਿਆ, ਇਹ ਪਹਿਲੀ ਵਾਰ ਹੋ ਰਿਹਾ ਹੈ। ਸ਼ਾਇਦ ਪੂਰੇ ਦੇਸ਼ ’ਚ ਇਹ ਉਲਟ ਹੋ ਰਿਹਾ ਹੈ ਕਿ ਪੱਕੇ ਕਾਮਿਆਂ ਨੂੰ ਘੱਟ ਕਰਦੇ ਜਾਓ ਅਤੇ ਕੱਚੇ ਕਾਮਿਆਂ ਨੂੰ ਵਧਾਉਂਦੇ ਜਾਓ। ਜਿਵੇਂ ਸਾਡੀ ਸਰਕਾਰ ਬਣੀ ਤਾਂ ਸਰਕਾਰੀ ਸਕੂਲਾਂ ਦੀ ਬਹੁਤ ਮਾੜੀ ਹਾਲਤ ਸੀ। ਮਾਹੌਲ ਇਹ ਬਣ ਗਿਆ ਸੀ ਕਿ ਸਰਕਾਰੀ ਸਕੂਲਾਂ ਨੂੰ ਬੰਦ ਕਰੋ ਅਤੇ ਉਨ੍ਹਾਂ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿਓ। ਸਰਕਾਰ ਸਰਕਾਰੀ ਸਕੂਲ ਨਹੀਂ ਚਲਾ ਸਕਦੀ। ਅਸੀਂ ਆ ਕੇ ਸਾਬਤ ਕਰ ਦਿੱਤਾ ਕਿ ਜੇਕਰ ਸਰਕਾਰ ਈਮਾਨਦਾਰ ਹੋਵੇ ਤਾਂ ਉਹ ਸਰਕਾਰ ਸਕੂਲ ਅਤੇ ਹਸਪਤਾਲ ਵੀ ਚਲਾ ਸਕਦੀ ਹੈ। ਜਿਹੜੀ ਸਰਕਾਰ ਸਕੂਲ ਅਤੇ ਹਸਪਤਾਲ ਨਾ ਚਲਾ ਸਕੇ, ਉਸ ਸਰਕਾਰ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਕੇਜਰੀਵਾਲ ਨੇ ਕਿਹਾ ਸਰਕਾਰੀ ਅਧਿਆਪਕਾਂ ਨੇ ਸਕੂਲਾਂ ਦੀ ਨੁਹਾਰ ਬਦਲੀ ਹੈ। ਸਰਕਾਰੀ ਖੇਤਰ ’ਚ ਹਸਪਤਾਲਾਂ ਨੂੰ ਲੈ ਕੇ ਜੋ ਕੰਮ ਕੀਤਾ, ਉਹ ਸਭ ਸਰਕਾਰੀ ਡਾਕਟਰਾਂ ਨੇ ਕੀਤਾ। ਇਹ ਕਹਿਣਾ ਕਿ ਸਰਕਾਰੀ ਕਾਮੇ ਕੰਮ ਨਹੀਂ ਕਰਦੇ, ਇਹ ਸਭ ਤੋਂ ਵੱਡਾ ਝੂਠ ਹੈ। ਜੇਕਰ ਅਸੀਂ ਸਰਕਾਰੀ ਕਾਮਿਆਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਸਰਕਾਰੀ ਕਾਮੇ ਜਿੰਨਾ ਕੋਈ ਕੰਮ ਕਰਦਾ ਹੋਵੇਗਾ। ਅੱਜ 700 ਕਾਮੇ ਪੱਕੇ ਹੋ ਰਹੇ ਹਨ, ਹੁਣ ਇਹ ਦੁੱਗਣਾ ਕੰਮ ਕਰਨਗੇ। ਸਾਰੇ ਕਾਮੇ ਦਿਲੋਂ ਕੰਮ ਕਰਨਗੇ। ਕੇਜਰੀਵਾਲ ਨੇ ਕਿਹਾ ਕਿ ਮੈਂ ਬਹੁਤ ਖ਼ੁਸ਼ ਹਾਂ ਕਿ ਤੁਸੀਂ ਪੱਕੇ ਹੋ ਰਹੇ ਹੋ।
ਮੇਰੀ ਮੰਸ਼ਾ ਹੈ ਕਿ ਦਿੱਲੀ ਸਰਕਾਰ ਦੇ ਸਾਰੇ ਵਿਭਾਗਾਂ ਅੰਦਰ ਜਿੰਨੇ ਵੀ ਕਾਮਿਆਂ ਹਨ, ਉਨ੍ਹਾਂ ਨੂੰ ਪੱਕਾ ਹੋਣਾ ਚਾਹੀਦਾ ਹੈ ਪਰ ਦਿੱਲੀ ਸਰਕਾਰ ਦੀ ਸ਼ਕਤੀ ਬਹੁਤ ਘੱਟ ਹੈ। ਕੇਂਦਰ ਸਰਕਾਰ ਕੋਲ ਦਿੱਲੀ ਬਾਰੇ ਬਹੁਤ ਸਾਰੀ ਪਾਵਰ ਹੈ। ਦਿੱਲੀ ਜਲ ਬੋਰਡ ਸਾਰੇ ਫ਼ੈਸਲੇ ਲੈਂਦਾ ਹੈ, ਜਿਸ ’ਚ ਕੇਂਦਰ ਦੀ ਦਖ਼ਲ ਅੰਦਾਜ਼ੀ ਨਹੀਂ ਹੁੰਦੀ। ਦਿੱਲੀ ਸਰਕਾਰ ਨਾ ਸਿਰਫ਼ ਜਨਤਾ ਦਾ ਖਿਆਲ ਰੱਖਦੀ ਹੈ, ਸਗੋਂ ਕਾਮਿਆਂ ਦਾ ਵੀ ਖਿਆਲ ਰੱਖਦੀ ਹੈ।
PM ਮੋਦੀ ਦੀ ਅੱਜ ਹੋਣ ਵਾਲੀ ਵਰਚੁਅਲ ਰੈਲੀ ਰੱਦ, ਜਲਦ ਆਉਣਗੇ ਪੰਜਾਬ
NEXT STORY