ਅਗਰਤਲਾ— ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਰਕਾਰ ਨੇ ਲਗਾਤਾਰ ਦੇਸ਼ ਦੇ ਸਭ ਤੋਂ ਗਰੀਬ ਮੁੱਖ ਮੰਤਰੀ ਬਣੇ ਹੋਏ ਹਨ। ਉਨ੍ਹਾਂ ਕੋਲ ਸਿਰਫ 1520 ਰੁਪਏ ਦੀ ਨਕਦੀ ਹੈ। ਵਯੋਵਰਿਦ ਕਮਿਊਨਿਸਟ ਨੇਤਾ ਮਾਣਿਕ ਸਰਕਾਰ ਨੇ ਸੋਮਵਾਰ ਨੂੰ ਰਾਜ ਵਿਧਾਨ ਸਭਾ ਚੋਣਾਂ ਲਈ ਧਨਪੁਰ ਸੀਟ ਤੋਂ ਆਪਣਾ ਨਾਮਜ਼ਦ ਦਾਖਲ ਕੀਤਾ। ਇਸੇ ਮੌਕੇ ਦਾਖਲ ਹਲਫਨਾਮੇ ਰਾਹੀਂ ਮਾਣਿਕ ਸਰਕਾਰ ਨੇ ਆਪਣੀ ਨਿੱਜੀ ਆਰਥਿਕ ਸਥਿਤੀ ਨੂੰ ਜਨਤਕ ਕੀਤਾ। ਮਾਣਿਕ ਸਰਕਾਰ ਸੀ.ਪੀ.ਐੱਮ. ਦੇ ਪੋਲਿਤਬਿਊਰੋ ਦੇ ਮੈਂਬਰ ਵੀ ਹਨ। ਮਾਣਿਕ ਸਰਕਾਰ ਦੇ ਤਾਜ਼ਾ ਹਲਫਨਾਮੇ ਅਨੁਸਾਰ ਇਸ ਸਾਲ 20 ਜਨਵਰੀ ਨੂੰ ਉਨ੍ਹਾਂ ਦਾ ਬੈਂਕ ਬੈਲੇਂਸ 2410.16 ਰੁਪਏ ਸੀ। 2013 'ਚ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਾਣਿਕ ਸਰਕਾਰ ਨੇ ਜੋ ਹਲਫਨਾਮਾ ਦਾਖਲ ਕੀਤਾ ਸੀ, ਉਸ 'ਚ ਉਨ੍ਹਾਂ ਨੇ ਆਪਣਾ ਬੈਂਕ ਬੈਲੇਂਸ 9720.38 ਰੁਪਏ ਦਿਖਾਇਆ ਸੀ। ਮਾਣਿਕ ਸਰਕਾਰ ਲਗਾਤਾਰ ਪੰਜ ਕਾਰਜਕਾਲ ਤੋਂ ਤ੍ਰਿਪੁਰਾ ਦੇ ਮੁੱਖ ਮੰਤਰੀ ਹਨ। ਦੇਸ਼ 'ਚ ਸਾਰੇ ਮੌਜੂਦਾ ਮੁੱਖ ਮੰਤਰੀਆਂ 'ਚ ਉਹ ਸਭ ਤੋਂ ਵਧ ਲੰਬੇ ਸਮੇਂ ਤੋਂ ਮੁੱਖ ਮੰਤਰੀ ਹਨ। ਉਹ ਪਹਿਲੀ ਵਾਰ ਤ੍ਰਿਪੁਰਾ ਦੇ ਮੁੱਖ ਮੰਤਰੀ ਸਾਲ 1998 'ਚ ਬਣੇ ਸਨ। 69 ਸਾਲਾ ਮਾਣਿਕ ਸਰਕਾਰ ਮੁੱਖ ਮੰਤਰੀ ਦੇ ਨਾਤੇ ਮਿਲਣ ਵਾਲੀ ਆਪਣੀ ਪੂਰੀ ਤਨਖਾਹ ਪਾਰਟੀ ਫੰਡ ਲਈ ਦਾਨ ਕਰ ਦਿੰਦੇ ਹਨ। ਬਦਲੇ 'ਚ ਉਨ੍ਹਾਂ ਨੂੰ ਪਾਰਟੀ ਤੋਂ 10 ਹਜ਼ਾਰ ਰੁਪਏ ਮਹੀਨਾ ਗੁਜ਼ਾਰਾ ਭੱਤਾ ਮਿਲਦਾ ਹੈ। ਮਾਣਿਕ ਸਰਕਾਰ ਨੇ ਆਪਣੇ ਹਲਫਨਾਮੇ 'ਚ ਜੱਦੀ ਸੰਪਤੀ ਦੇ ਤੌਰ 'ਤੇ ਅਗਰਤਲਾ 'ਚ 0.0118 ਏਕੜ ਗੈਰ ਖੇਤੀ ਭੂਮੀ ਦਾ ਹਵਾਲਾ ਦਿੱਤਾ ਹੈ, ਜਿਸ 'ਤੇ ਉਨ੍ਹਾਂ ਨਾਲ ਭਰਾ-ਭੈਣ ਦਾ ਵੀ ਸਾਂਝਾ ਮਾਲਕਾਨਾ ਹੱਕ ਹੈ। ਮਾਣਿਕ ਸਰਕਾਰ ਕੋਲ ਸਿਰਫ ਇਹੀ ਅਚੱਲ ਸੰਪਤੀ ਹੈ।
ਦਿਲਚਸਪ ਗੱਲ ਇਹ ਹੈ ਕਿ 5 ਵਾਰ ਤੋਂ ਮੁੱਖ ਮੰਤਰੀ ਬਣਦੇ ਆ ਰਹੇ ਮਾਣਿਕ ਸਰਕਾਰ ਆਪਣੇ ਕੋਲ ਮੋਬਾਇਲ ਫੋਨ ਵੀ ਨਹੀਂ ਰੱਖਦੇ। ਮਾਣਿਕ ਸਰਕਾਰ 6ਵੀਂ ਵਾਰ ਮੁੱਖ ਮੰਤਰੀ ਬਣਨ ਲਈ ਚੋਣ ਮੈਦਾਨ 'ਚ ਉਤਰੇ ਹਨ। ਉਨ੍ਹਾਂ ਨੇ ਭਾਜਪਾ ਤੋਂ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਹੈ, ਜਿਸ ਨੂੰ ਸੋਸ਼ਲ ਮੀਡੀਆ ਦੇ ਇਸਤੇਮਾਲ 'ਚ ਧੁਰੰਧਰ ਮੰਨਿਆ ਜਾਂਦਾ ਹੈ। ਮਾਣਿਕ ਸਰਕਾਰ ਦੀ ਸੋਸ਼ਲ ਮੀਡੀਆ 'ਤੇ ਕਿਸੇ ਤਰ੍ਹਾਂ ਦੀ ਮੌਜੂਦਗੀ ਨਹੀਂ ਹੈ, ਨਾ ਹੀ ਉਨ੍ਹਾਂ ਦਾ ਕੋਈ ਨਿੱਜੀ ਈ-ਮੇਲ ਖਾਤਾ ਹੈ। ਮਾਣਿਕ ਸਰਕਾਰ ਦੇ ਚੋਣਾਵੀ ਹਲਫਨਾਮੇ ਅਨੁਸਾਰ ਉਨ੍ਹਾਂ ਦੀ ਪਤਨੀ ਪਾਂਚਾਲੀ ਭੱਟਾਚਾਰਜੀ ਕੋਲ 20,140 ਰੁਪਏ ਦੀ ਨਕਦੀ ਹੈ। ਪਾਂਚਾਲੀ ਭੱਟਾਚਾਰਜੀ ਸਾਬਕਾ ਰਾਜ ਸਰਕਾਰ ਕਰਮਚਾਰੀ ਹੈ। ਉਨ੍ਹਾਂ ਦੇ ਬੈਂਕ ਖਾਤੇ 'ਚ 12,15,14.78 ਰੁਪਏ ਹੈ। ਮਾਣਿਕ ਸਰਕਾਰ ਆਪਣੀ ਪਤਨੀ ਨਾਲ ਸਰਕਾਰ ਵੱਲੋਂ ਉਪਲੱਬਧ ਕਰਵਾਏ ਗਏ ਘਰ 'ਚ ਰਹਿੰਦੇ ਹਨ। ਸਰਕਾਰ ਜੋੜਾ ਸਾਦਾ ਜੀਵਨ ਜਿਉਂਣ ਦੀ ਪਛਾਣ ਮੰਨੇ ਜਾਂਦੇ ਹਨ। ਮਾਣਿਕ ਸਰਕਾਰ ਦੀ ਪਤਨੀ ਨੂੰ ਹੁਣ ਵੀ ਅਗਰਤਲਾ 'ਚ ਕਿਤੇ ਆਉਣ-ਜਾਣ ਲਈ ਰਿਕਸ਼ਾ ਦੀ ਸਵਾਰੀ ਕਰਦੇ ਦੇਖਿਆ ਜਾ ਸਕਦਾ ਹੈ।
ਮਿਸਾਲ: ਵਿਆਹ ਦੇ 23 ਦਿਨ ਬਾਅਦ ਹੋਈ ਸੀ ਬੇਟੇ ਦੀ ਮੌਤ, ਨੂੰਹ ਨੂੰ ਬੇਟੀ ਬਣਾ ਕੀਤਾ ਵਿਦਾ
NEXT STORY