ਨੂਹ- ਹਰਿਆਣਾ ਸਰਕਾਰ ਨੇ ਬ੍ਰਜ ਮੰਡਲ ਜਲਾਭਿਸ਼ੇਕ ਯਾਤਰਾ ਨੂੰ ਲੈ ਕੇ ਨੂਹ ਜ਼ਿਲ੍ਹੇ 'ਚ ਐਤਵਾਰ ਸ਼ਾਮ 6 ਵਜੇ ਤੋਂ 24 ਘੰਟਿਆਂ ਲਈ ਮੋਬਾਇਲ ਇੰਟਰਨੈੱਟ ਅਤੇ ਇਕੱਠੇ ਕਈ ਲੋਕਾਂ ਨੂੰ ਐੱਸ.ਐੱਮ.ਐੱਸ. ਭੇਜਣ ਦੀ ਸੇਵਾ 'ਤੇ ਰੋਕ ਲਗਾ ਦਿੱਤੀ ਹੈ। ਉੱਥੇ ਹੀ ਨੂਹ 'ਚ ਇੰਟਰਨੈੱਟ ਬੰਦ ਕੀਤੇ ਜਾਣ 'ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ,''ਅਸੀਂ ਅਧਿਕਾਰੀਆਂ ਨੂੰ ਚੌਕਸ ਕਰ ਦਿੱਤਾ ਹੈ। ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਇਹ ਇਕ ਧਾਰਮਿਕ ਆਯੋਜਨ ਹੈ। ਅਸੀਂ ਸਦਭਾਵਨਾ ਦੇ ਸਮਾਜ 'ਚ ਰਹਿੰਦੇ ਹਾਂ। ਭਗਵਾਨ ਕ੍ਰਿਸ਼ਨ ਦੇ ਭਗਤਾਂ ਵਲੋਂ ਇਹ ਯਾਤਰਾ ਬ੍ਰਜ ਮੰਡਲ ਤੋਂ ਹੋ ਕੇ ਲੰਘਦੀ ਹੈ। ਇਸ ਨੂੰ ਸਫ਼ਲ ਬਣਾਉਣ ਲਈ ਯਾਤਰਾ ਦੌਰਾਨ ਸਹਿਯੋਗ ਹੋਣਾ ਚਾਹੀਦਾ।''
ਦੱਸਣਯੋਗ ਹੈ ਕਿ ਪਿਛਲੇ ਸਾਲ 31 ਜੁਲਾਈ ਨੂੰ ਹਰਿਆਣਾ ਦੇ ਨੂਹ ਜ਼ਿਲ੍ਹੇ 'ਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਲੂਸ ਨੂੰ ਰੋਕਣ ਦੀ ਕੋਸ਼ਿਸ਼ 'ਚ 2 ਹੋਮ ਗਾਰਡਜ਼ ਦੀ ਮੌਤ ਹੋ ਗਈ ਸੀ ਅਤੇ ਕਈ ਪੁਲਸ ਮੁਲਾਜ਼ਮਾਂ ਸਮੇਤ 15 ਹੋਰ ਜ਼ਖ਼ਮੀ ਹੋ ਗਏ ਸਨ। ਭੀੜ ਨੇ ਪਥਰਾਅ ਕੀਤਾ ਸੀ ਅਤੇ ਕਾਰਾਂ 'ਚ ਅੱਗ ਲਗਾ ਦਿੱਤੀ ਸੀ। ਉਸੇ ਰਾਤ ਗੁਰੂਗ੍ਰਾਮ 'ਚ ਇਕ ਮਸਜਿਦ 'ਤੇ ਭੀੜ ਨੇ ਹਮਲਾ ਕਰ ਦਿੱਤਾ ਸੀ ਅਤੇ ਉਸ ਦੇ ਨਾਇਬ ਇਮਾਮ ਦੀ ਮੌਤ ਹੋ ਗਈ ਸੀ। ਇਸ ਸੰਘਰਸ਼ ਦੇ ਤੁਰੰਤ ਬਾਅਦ 5 ਲੋਕ ਮਾਰੇ ਗਏ ਸਨ ਅਤੇ ਕਈ ਜ਼ਖ਼ਮੀ ਹੋ ਗਏ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੱਜ ਬ੍ਰਜਮੰਡਲ ਯਾਤਰਾ ਕਾਰਨ ਨੂਹ ’ਚ ਇੰਟਰਨੈੱਟ ਬੰਦ, ਪੁਲਸ ਅਤੇ ਨੀਮ ਫ਼ੌਜੀ ਬਲ ਤਾਇਨਾਤ
NEXT STORY