ਚੰਡੀਗੜ੍ਹ (ਬਾਂਸਲ)- ਪਿਛਲੇ ਸਾਲ ਬ੍ਰਜਮੰਡਲ ਯਾਤਰਾ ਦੌਰਾਨ ਹੋਈ ਹਿੰਸਾ ਨੂੰ ਵੇਖਦੇ ਹੋਏ ਹਰਿਆਣਾ ਸਰਕਾਰ ਨੇ ਨੂਹ ’ਚ 24 ਘੰਟਿਆਂ ਲਈ ਇੰਟਰਨੈੱਟ ਅਤੇ ਬਲਕ ਐੱਸ. ਐੱਮ. ਐੱਸ. ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਇਹ ਬ੍ਰਜਮੰਡਲ ਸ਼ੋਭਾ ਯਾਤਰਾ ਸੋਮਵਾਰ ਨੂੰ ਨਿਕਲੇਗੀ। ਪਿਛਲੇ ਸਾਲ ਹੋਈ ਹਿੰਸਾ ਦੀ ਘਟਨਾ ਤੋਂ ਸਬਕ ਲੈਂਦੇ ਹੋਏ ਸੂਬਾ ਸਰਕਾਰ ਇਸ ਵਾਰ ਸਾਵਧਾਨੀ ਵਰਤ ਰਹੀ ਹੈ। ਬ੍ਰਜਮੰਡਲ ਯਾਤਰਾ ਨੂੰ ਵੇਖਦੇ ਹੋਏ ਪੁਲਸ ਅਤੇ ਨੀਮ ਫੌਜੀ ਬਲਾਂ ਨੇ ਮੋਰਚਾ ਸੰਭਾਲ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਫ਼ੌਜ ਦੀ ਚੌਕੀ 'ਤੇ ਸਵੇਰੇ-ਸਵੇਰੇ ਹੋਇਆ ਅੱਤਵਾਦੀ ਹਮਲਾ! ਐਨਕਾਊਂਟਰ ਜਾਰੀ
ਨੂਹ ਤੋਂ ਇਲਾਵਾ ਗੁਰੂਗ੍ਰਾਮ, ਫਰੀਦਾਬਾਦ, ਪਲਵਲ ਜ਼ਿਲਿਆਂ ਨੂੰ ਅਲਰਟ ਕੀਤਾ ਗਿਆ ਹੈ। ਉਕਤ ਸਾਰੇ ਜ਼ਿਲਿਆਂ ਦੇ ਐਂਟਰੀ ਗੇਟਾਂ ’ਤੇ ਪੁਲਸ ਨਾਕੇ ਲਾਏ ਗਏ ਹਨ। ਵਾਹਨਾਂ ’ਚ ਕਿਸੇ ਵੀ ਤਰ੍ਹਾਂ ਦਾ ਕੋਈ ਹਥਿਆਰ, ਜਿਵੇਂ ਤਲਵਾਰ, ਬਰਛਾ, ਤ੍ਰਿਸ਼ੂਲ, ਚਾਕੂ, ਪਿਸਤੌਲ, ਹਾਕੀ, ਡੰਡਾ ਆਦਿ ’ਤੇ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਪੁਲਸ ਮੁਲਾਜ਼ਮਾਂ ਦੀ ਇਕ-ਇਕ ਕੰਪਨੀ ਨੂੰ ‘ਸਟੈਂਡ ਬਾਏ’ ਰੱਖਿਆ ਗਿਆ ਹੈ।
ਪੁਲਸ ਦੇ ਡਾਇਰੈਕਟਰ ਜਨਰਲ ਸ਼ਤਰੁਜੀਤ ਕਪੂਰ ਨੇ ਪੁਲਸ ਦੇ ਆਈ. ਟੀ. ਸੈੱਲ ਨੂੰ ਹੁਕਮ ਦਿੱਤੇ ਹਨ ਕਿ ਉਹ ਸੋਸ਼ਲ ਮੀਡੀਆ ’ਤੇ ਭੇਜੇ ਜਾ ਰਹੇ ਮੈਸੇਜ ’ਤੇ ਪੂਰੀ ਤਰ੍ਹਾਂ ਨਜ਼ਰ ਰੱਖਣ। ਕਿਸੇ ਤਰ੍ਹਾਂ ਦੇ ਭੜਕਾਊ ਮੈਸੇਜ ਭੇਜਣ ਵਾਲਿਆਂ ਦੇ ਖਿਲਾਫ ਤੁਰੰਤ ਪ੍ਰਭਾਵ ਨਾਲ ਕਾਰਵਾਈ ਕੀਤੀ ਜਾਵੇ। ਯਾਤਰਾ ਦੌਰਾਨ ਪੁਲਸ ਅਤੇ ਨੀਮ ਫੌਜੀ ਬਲ ਨਾਲ ਰਹਿਣਗੇ, ਜਿਸ ਨਾਲ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਤੁਰੰਤ ਨਜਿੱਠਿਆ ਜਾ ਸਕੇ।
ਹਰਿਆਣਾ ਦੇ ਗ੍ਰਹਿ ਸਕੱਤਰ ਅਨੁਰਾਗ ਰਸਤੋਗੀ ਨੇ ਐਤਵਾਰ ਨੂੰ ਇਕ ਹੁਕਮ ਜਾਰੀ ਕਰ ਕੇ ਨੂਹ ’ਚ 21 ਜੁਲਾਈ ਸ਼ਾਮ 6 ਤੋਂ 22 ਜੁਲਾਈ ਸ਼ਾਮ 6 ਵਜੇ ਤੱਕ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਦੌਰਾਨ ਮੀਟ, ਮਾਸ, ਮੱਛੀ ਦੀਆਂ ਦੁਕਾਨਾਂ ਵੀ ਬੰਦ ਰਹਿਣਗੀਆਂ।
ਇਹ ਖ਼ਬਰ ਵੀ ਪੜ੍ਹੋ - ਪਰਿਵਾਰ ਨੇ ਚਾਈਂ-ਚਾਈਂ ਕੀਤੀ ਸੀ ਮੰਗਣੀ, ਮਗਰੋਂ ਕੁੜੀ ਨੇ ਜੋ ਕੀਤਾ ਜਾਣ ਕੰਬ ਜਾਵੇਗੀ ਰੂਹ
ਪਿਛਲੇ ਸਾਲ ਪਥਰਾਅ ਅਤੇ ਸਾੜ-ਫੂਕ ਦੀਆਂ ਘਟਨਾਵਾਂ ’ਚ ਹੋਈਆਂ ਸੀ ਕਈ ਮੌਤਾਂ
ਪਿਛਲੇ ਸਾਲ 31 ਜੁਲਾਈ ਨੂੰ ਬ੍ਰਜਮੰਡਲ ਯਾਤਰਾ ਦੌਰਾਨ ਹੋਈ ਹਿੰਸਾ ’ਚ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਪੁਲਸ ਮੁਲਾਜ਼ਮਾਂ ਸਮੇਤ ਲੱਗਭਗ 200 ਲੋਕ ਜ਼ਖ਼ਮੀ ਹੋ ਗਏ ਸਨ, ਜਦਕਿ ਹੋਮਗਾਰਡ ਦੇ 2 ਜਵਾਨਾਂ ਦੀ ਮੌਤ ਹੋ ਗਈ ਸੀ। ਸੈਂਕੜੇ ਵਾਹਨਾਂ ਨੂੰ ਸਾੜ ਦਿੱਤਾ ਗਿਆ ਸੀ। ਭੀੜ ਨੇ ਪਥਰਾਅ ਕੀਤਾ ਸੀ ਅਤੇ ਕਾਰਾਂ ਨੂੰ ਅੱਗ ਲਾ ਦਿੱਤੀ ਸੀ। ਉਸੇ ਰਾਤ ਗੁਰੂਗ੍ਰਾਮ ’ਚ ਇਕ ਮਸਜਿਦ ’ਤੇ ਭੀੜ ਨੇ ਹਮਲਾ ਕਰ ਦਿੱਤਾ ਸੀ ਅਤੇ ਉਸ ਦੇ ਨਾਇਬ ਇਮਾਮ ਦੀ ਮੌਤ ਹੋ ਗਈ ਸੀ। ਇਸ ਸੰਘਰਸ਼ ਤੋਂ ਤੁਰੰਤ ਬਾਅਦ ਘੱਟ ਤੋਂ ਘੱਟ 5 ਲੋਕ ਮਾਰੇ ਗਏ ਸਨ ਅਤੇ ਕਈ ਜ਼ਖ਼ਮੀ ਹੋ ਗਏ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫ਼ੌਜ ਦੀ ਚੌਕੀ 'ਤੇ ਸਵੇਰੇ-ਸਵੇਰੇ ਹੋਇਆ ਅੱਤਵਾਦੀ ਹਮਲਾ! ਐਨਕਾਊਂਟਰ ਜਾਰੀ
NEXT STORY