ਭੋਪਾਲ— ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੀ ਵਿਗੜਦੀ ਹਾਲਤ ਦੇਖ ਸੀ.ਐੱਮ ਸ਼ਿਵਰਾਜ ਸਿੰਘ ਨੇ ਆਪਣੀ ਜਨ ਆਸ਼ੀਰਵਾਦ ਯਾਤਰਾ ਰੋਕ ਦਿੱਤੀ ਹੈ। ਉਹ ਅੱਜ ਛਿੰਦਵਾੜਾ ਜਾਣ ਵਾਲੇ ਸੀ ਪਰ ਫਿਲਹਾਲ ਲਈ ਉਨ੍ਹਾਂ ਨੇ ਆਪਣੇ ਜਨ ਆਸ਼ੀਰਵਾਦ ਰਥ ਨੂੰ ਰੋਕ ਦਿੱਤਾ ਹੈ।
ਭੋਪਾਲ ਦੇ ਸੀ.ਐੱਮ. ਸ਼ਿਵਰਾਜ ਸਿੰਘ ਨੇ ਅਟਲ ਜੀ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਨੂੰ ਯਾਦ ਕੀਤਾ। ਸੀ.ਐੱਮ ਨੇ ਕਿਹਾ ਕਿ ਵਿਦਿਸ਼ਾ ਤੋਂ ਸੰਸਦ ਚੁਣੇ ਜਾਣ ਦੇ ਬਾਅਦ ਸਾਬਕਾ ਪੀ.ਐੱਮ. ਅਟਲ ਬਿਹਾਰੀ ਵਾਜਪਈ ਉਨ੍ਹਾਂ ਨੂੰ ਵਿਦਿਸ਼ਾ ਪਤੀ ਕਹਿਣ ਲੱਗੇ ਸੀ। ਸ਼ਿਵਰਾਜ ਨੇ ਯਾਦ ਕੀਤਾ ਕਿ ਅਟਲ ਜੀ 23 ਦਲਾਂ ਦੀ ਸਰਕਾਰ ਬਣਾਉਣ ਵਾਲੇ ਰਾਜਨੇਤਾ ਸੀ।
ਜ਼ਿਕਰਯੋਗ ਹੈ ਕਿ ਸਾਬਕਾ ਪੀ.ਐੱਮ. ਵਾਜਪਈ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਉਹ ਦਿੱਲੀ ਏਮਜ਼ 'ਚ ਭਰਤੀ ਹਨ। ਏਮਜ਼ ਤੋਂ ਜਾਰੀ ਕੀਤੇ ਗਏ ਹੈਲਥ ਬੁਲੇਟਿਨ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਹਾਲਤ 'ਚ ਸੁਧਾਰ ਨਹੀਂ ਹੋ ਰਿਹਾ ਹੈ। ਮੱਧ ਪ੍ਰਦੇਸ਼ ਨਾਲ ਵਾਜਪਈ ਦਾ ਗਹਿਰਾ ਅਤੇ ਪੁਰਾਣਾ ਨਾਤਾ ਰਿਹਾ ਹੈ। ਪੂਰੇ ਪ੍ਰਦੇਸ਼ 'ਚ ਉਨ੍ਹਾਂ ਲਈ ਦੁਆ ਦਾ ਦੌਰ ਜਾਰੀ ਹੈ। ਥਾਂ-ਥਾਂ 'ਤੇ ਪੂਜਾ ਅਤੇ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਹਨ।
ਵਾਜਪਈ ਦਾ ਹਾਲ ਜਾਣਨ ਲਈ AIIMS ਪਹੁੰਚੇ ਕੇਜਰੀਵਾਲ, ਨਹੀਂ ਮਨਾਉਂਣਗੇ ਜਨਮਦਿਨ
NEXT STORY