ਮੁੰਬਈ (ਵਾਰਤਾ)- ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਲੋਕ ਸਭਾ ਸਪੀਕਰ ਸ਼ਿਵਰਾਜ ਪਾਟਿਲ ਦੀ ਨੂੰਹ ਡਾ. ਅਰਚਨਾ ਪਾਟਿਲ ਨੇ ਸ਼ਨੀਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਹੱਥ ਫੜ੍ਹ ਲਿਆ। ਡਾ. ਪਾਟਿਲ ਉੱਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਕੇਂਦਰੀ ਵਿੱਤ ਰਾਜ ਮੰਤਰੀ ਡਾ. ਭਾਗਵਤ ਕਰਾਡ, ਪ੍ਰਦੇਸ਼ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਅਤੇ ਕਈ ਹੋਰ ਲੋਕਾਂ ਦੀ ਮੌਜੂਦਗੀ 'ਚ ਪਾਰਟੀ 'ਚ ਸ਼ਾਮਲ ਹੋਈ। ਸ਼੍ਰੀ ਫੜਨਵੀਸ ਨੇ ਕਿਹਾ ਕਿ ਡਾ. ਪਾਟਿਲ ਦੇ ਆਉਣ ਨਾਲ ਮਰਾਠਵਾੜਾ 'ਚ ਭਾਜਪਾ ਨੂੰ ਹੋਰ ਮਜ਼ਬੂਤੀ ਮਿਲੇਗੀ। ਕਈ ਸਾਲਾਂ ਤੱਕ ਉਦਗੀਰ ਦੇ ਮੇਅਰ ਅਹੁਦੇ 'ਤੇ ਰਹੇ ਰਾਜੇਸ਼ਵਰ ਨਿਤੁਰੇ ਵੀ ਅੱਜ ਭਾਜਪਾ 'ਚ ਸ਼ਾਮਲ ਹੋ ਗਏ।
ਉੱਪ ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ 10 ਸਾਲਾਂ ਤੋਂ ਦੇਸ਼ ਦੇ ਵਿਕਾਸ ਨੂੰ ਦਿਸ਼ਾ ਅਤੇ ਗਤੀ ਦੇ ਰਹੇ ਹਨ, ਉਸੇ ਤਰ੍ਹਾਂ ਡਾ. ਪਾਟਿਲ ਨੇ ਸਮਾਜਿਕ ਖੇਤਰ ਤੋਂ ਰਾਜਨੀਤਕ ਖੇਤਰ 'ਚ ਆ ਕੇ ਭਾਜਪਾ 'ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਉਹ ਭਾਜਪਾ ਲਈ ਕੰਮ ਕਰ ਕੇ ਸੀਨੀਅਰ ਕਾਂਗਰਸ ਨੇਤਾ ਸ਼ਿਵਰਾਜ ਚਾਕੁਰਕਰ ਦੀ ਵਿਰਾਸਤ ਨੂੰ ਸੰਭਾਲੇਗੀ, ਜੋ ਇਕ ਈਮਾਨਦਾਰ ਸਿਆਸਤਦਾਨ ਰਹੇ ਹਨ। ਸ਼੍ਰੀ ਫੜਨਵੀਸ ਨੇ ਕਿਹਾ ਕਿ ਡਾ. ਪਾਟਿਲ ਦੇ ਪਾਰਟੀ 'ਚ ਸ਼ਾਮਲ ਹੋਣ ਨਾਲ ਭਾਜਪਾ ਉਮੀਦਵਾਰ ਸੁਧਾਕਰ ਸ਼੍ਰਿੰਗਾਰੇ ਲਾਤੂਰ ਲੋਕ ਸਭਾ ਖੇਤਰ 'ਚ ਵੱਡੇ ਅੰਤਰ ਨਾਲ ਜਿੱਤਣਗੇ। ਇਸ ਮੌਕੇ ਡਾ. ਪਾਟਿਲ ਨੇ ਕਿਹਾ,''ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਦੇਸ਼ ਵਿਕਾਸਸ਼ੀਲ ਤੋਂ ਵਿਕਸਿਤ ਦੇਸ਼ ਬਣਨ ਦੀ ਤੇਜ਼ ਅਤੇ ਅਸਾਧਾਰਣ ਯਾਤਰਾ 'ਤੇ ਹੈ। ਮੋਦੀ ਜੀ ਨੇ ਨਾਰੀ ਸ਼ਕਤੀ ਵੰਦਨ ਬਿੱਲ ਪਾਸ ਕਰ ਕੇ ਔਰਤਾਂ ਦਾ ਸਨਮਾਨ ਬਰਕਰਾਰ ਰੱਖਿਆ। ਮਹਿਲਾ ਰਾਖਵਾਂਕਰਨ ਕਾਨੂੰਨ ਪਾਸ ਹੋਣ ਤੋਂ ਬਾਅਦ ਅਸੀਂ ਭਾਜਪਾ 'ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਿਆਸੀ ਪਾਰਟੀਆਂ 'ਚ 25 ਗੁਣਾ ਵਾਧਾ, ਸਫ਼ਲਤਾ ਦੀਆਂ ਪੌੜੀਆਂ ਹਾਸਲ ਕਰਨ ਵਾਲਿਆਂ ਦੀ ਗਿਣਤੀ 92 ਫ਼ੀਸਦੀ ਘਟੀ
NEXT STORY