ਬੰਗਲੁਰੂ— ਕਰਨਾਟਕ ਚੋਣਾਂ ਸਿਰ 'ਤੇ ਹਨ ਅਤੇ ਇਸ 'ਚ ਜਿੱਤ ਲਈ ਸਾਰੇ ਦਲ ਬਹੁਤ ਮਿਹਨਤ ਕਰ ਰਹੇ ਹਨ। ਕਾਂਗਰਸ ਦੇ ਸਾਹਮਣੇ ਜਿੱਥੇ ਸੱਤਾ ਨੂੰ ਬਰਕਰਾਰ ਰੱਖਣ ਦੀ ਚੁਣੌਤੀ ਹੈ, ਉਥੇ ਹੀ ਦੂਜੇ ਪਾਸੇ ਬੀ.ਜੇ.ਪੀ ਸੱਤਾ 'ਚ ਵਾਪਸੀ ਲਈ ਮਿਹਨਤ ਕਰ ਰਹੀ ਹੈ। ਸੂਬੇ 'ਚ ਦੋਵਾਂ ਵੱਲੋਂ ਪ੍ਰਚਾਰ ਅਭਿਆਨ ਜਾਰੀ ਹੈ। ਸੋਮਵਾਰ ਨੂੰ ਇਕ ਚੁਣਾਵੀ ਰੈਲੀ ਦੌਰਾਨ ਸੀ.ਐਮ ਸਿੱਧਰਮਈਆ 'ਤੇ ਥਕਾਵਟ ਇੰਨੀ ਹਾਵੀ ਹੋ ਗਈ ਕਿ ਉਹ ਮੰਚ 'ਤੇ ਹੀ ਸੌ ਗਏ। ਮੰਚ 'ਤੇ ਸੌਂਦੇ ਸੀ.ਐਮ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਸੋਮਵਾਰ ਨੂੰ ਕਲਬੁਰਗੀ 'ਚ ਕਾਂਗਰਸ ਦੀ ਚੁਣਾਵੀ ਰੈਲੀ ਦਾ ਆਯੋਜਨ ਸੀ। ਇਸ 'ਚ ਕਰਨਾਟਕ ਦੇ ਸੀ.ਐਮ ਸਿੱਧਰਮਈਆ ਵੀ ਪੁੱਜੇ ਹਨ। ਇੱਥੇ ਪਾਰਟੀ ਦੇ ਸੀਨੀਅਰ ਨੇਤਾ ਮਲਿੱਕਾਰਜੁਨ ਖੜਗੇ ਦੇ ਨਾਲ ਮੰਚ ਸਾਂਝਾ ਕਰ ਰਹੇ ਸਿੱਧਰਮਈਆ ਕੁਰਸੀ 'ਤੇ ਬੈਠੇ-ਬੈਠੇ ਹੀ ਸੌ ਗਏ। ਬਹੁਤ ਦੇਰ ਝਪਕੀ ਲੈਣ ਦੇ ਬਾਅਦ ਉਨ੍ਹਾਂ ਦੀ ਨੀਂਦ ਉਦੋਂ ਖੁਲ੍ਹੀ ਜਦੋਂ ਕੋਲ ਬੈਠੇ ਇਕ ਨੇਤਾ ਨੇ ਉਨ੍ਹਾਂ ਨੂੰ ਕੁਝ ਕਿਹਾ। ਥੌੜੀ ਦੇਰ ਬਾਅਦ ਬੈਠਣ ਦੀ ਮੁਦਰਾ ਬਦਲ ਕੇ ਸਿੱਧਰਮਈਆ ਫਿਰ ਤੋਂ ਸੌਣ ਲੱਗੇ।
ਸੂਬੇ 'ਚ ਸੱਤਾ ਨੂੰ ਬਰਕਰਾਰ ਰੱਖਣ ਲਈ ਸੀ.ਐਮ ਸਿੱਧਰਮਈਆ ਬਹੁਤ ਮਿਹਨਤ ਕਰ ਰਹੇ ਹਨ। ਉਹ ਲਗਾਤਾਰ ਰੈਲੀਆਂ ਕਰ ਰਹੇ ਹਨ ਅਤੇ ਬੀ.ਜੇ.ਪੀ 'ਤੇ ਨਿਸ਼ਾਨਾ ਸਾਧ ਰਹੇ ਹਨ। ਐਤਵਾਰ ਨੂੰ ਸਿੱਧਰਮਈਆ ਨੇ ਕੇਂਦਰ ਦੀ ਬੀ.ਜੇ.ਪੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਚੋਣਾਂ ਨਰਿੰਦਰ ਮੋਦੀ ਦੇ ਵਾਅਦੇ ਤੋੜਨ ਨੂੰ ਲੈ ਕੇ ਵੀ ਹੈ। ਪਹਿਲਾ, ਕਾਲਾਧਨ ਸਫੇਦ ਨਹੀਂ ਹੋਇਆ। ਦੂਜਾ, ਲੋਕਾਂ ਨੂੰ ਉਨ੍ਹਾਂ ਦੇ ਖਾਤੇ 'ਚ 15 ਲੱਖ ਰੁਪਏ ਨਹੀਂ ਮਿਲੇ। ਤੀਜਾ, ਨੋਟਬੰਦੀ ਕਾਰਨ ਲੋਕਾਂ ਦੇ ਪੈਸਿਆਂ ਦਾ ਮੁੱਲ ਖਤਮ ਹੋ ਗਿਆ ਹੈ। ਉਨ੍ਹਾਂ ਨੂੰ ਆਪਣਾ ਪੈਸਾ ਲੈਣ ਲਈ ਲਾਈਨਾਂ 'ਚ ਖੜ੍ਹਾ ਹੋਣਾ ਪਿਆ। ਸੀ.ਐਮ ਨੇ ਕਿਹਾ ਕਿ ਬੀ.ਜੇ.ਪੀ ਨੇ ਵਾਅਦਾ ਪੂਰਾ ਨਹੀਂ ਕੀਤਾ ਹੈ ਅਤੇ ਇਸ ਦਾ ਜਵਾਬ ਜਨਤਾ ਚੋਣਾਂ 'ਚ ਦਵੇਗੀ।
ਕਰਨਾਟਕ 'ਚ ਬੀ.ਜੇ.ਪੀ ਦੇ ਮੁੱਖਮੰਤਰੀ ਅਹੁਦੇ ਦੇ ਉਮੀਦਵਾਰ ਬੀ.ਐਸ ਯੇਦੀਯੁਰੱਪਾ ਨੇ ਸੋਮਵਾਰ ਨੂੰ ਕਿਹਾ ਕਿ 'ਮੋਦੀ ਲਹਿਰ' 'ਤੇ ਸਵਾਰ ਉਨ੍ਹਾਂ ਦੀ ਪਾਰਟੀ ਰਾਜ 'ਚ ਪੂਰਨ ਬਹੁਮਤ ਨਾਲ ਅਗਲੀ ਸਰਕਾਰ ਬਣਾਵੇਗੀ। ਕਰਨਾਟਕ 'ਚ 224 ਵਿਧਾਨਸਭਾ ਸੀਟਾਂ 'ਤੇ 12 ਮਈ ਨੂੰ ਚੋਣਾਂ ਹੋਣੀਆਂ ਹਨ ਅਤੇ ਵੋਟਾਂ ਦੀ ਗਿਣਤੀ 15 ਮਈ ਨੂੰ ਹੋਵੇਗੀ।
ਬਾਰਾਤ 'ਚ ਡੀ.ਜੇ. ਵਜਾਉਣ 'ਤੇ ਮੌਲਵੀ ਨੇ ਨਿਕਾਹ ਪੜ੍ਹਾਉਣ ਤੋਂ ਕੀਤਾ ਇਨਕਾਰ
NEXT STORY