ਲਖਨਊ - ਭਾਰਤ ਵਿੱਚ ਟਵਿੱਟਰ ਨੂੰ ਮਿਲੀ ਕਾਨੂੰਨੀ ਸੁਰੱਖਿਆ ਹੁਣ ਖ਼ਤਮ ਹੋ ਗਈ ਹੈ। ਟਵਿੱਟਰ ਦੀ ਕਾਨੂੰਨੀ ਸੁਰੱਖਿਆ ਖ਼ਤਮ ਹੋਣ ਨੂੰ ਲੈ ਕੇ ਕੇਂਦਰ ਸਰਕਾਰ ਨੇ ਕੋਈ ਵੀ ਹੁਕਮ ਜਾਰੀ ਨਹੀਂ ਕੀਤਾ ਹੈ। ਇਸ ਦੌਰਾਨ ਯੋਗੀ ਸਰਕਾਰ ਨੇ ਟਵਿੱਟਰ ਖ਼ਿਲਾਫ਼ ਨਾਰਾਜ਼ਗੀ ਜਤਾਉਣੀ ਸ਼ੁਰੂ ਕਰ ਦਿੱਤੀ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਟਵਿੱਟਰ ਦੀ ਬਜਾਏ koo ਐਪ ਦੇ ਜ਼ਰੀਏ ਆਪਣਾ ਪਹਿਲਾ ਸੁਨੇਹਾ ਭੇਜਿਆ ਹੈ।
ਸੀ.ਐੱਮ. ਯੋਗੀ ਨੇ koo ਐਪ 'ਤੇ ਆਪਣੇ ਸੁਨੇਹਾ ਵਿੱਚ ਲਿਖਿਆ- ਗਾਜ਼ੀਪੁਰ ਵਿੱਚ ਮਾਂ ਗੰਗਾ ਦੀਆਂ ਲਹਿਰਾਂ 'ਤੇ ਤੈਰਦੇ ਸੰਦੂਕ ਵਿੱਚ ਰੱਖੀ ਨਵਜਾਤ ਕੁੜੀ ਗੰਗਾ ਦੀ ਜੀਵਨ-ਰੱਖਿਆ ਕਰਨ ਵਾਲੇ ਮਲਾਹ ਨੇ ਮਨੁੱਖਤਾ ਦਾ ਅਨੁਪਮ ਉਦਾਹਰਣ ਪੇਸ਼ ਕੀਤਾ ਹੈ। ਮਲਾਹ ਨੂੰ ਧੰਨਵਾਦ ਵਜੋਂ ਸਾਰੇ ਪਾਤਰ ਸਰਕਾਰੀ ਯੋਜਨਾ ਸਕੀਮਾਂ ਦਾ ਲਾਭ ਦਿੱਤਾ ਜਾਵੇਗਾ। ਪ੍ਰਦੇਸ਼ ਸਰਕਾਰ ਨਵਜਾਤ ਬੱਚੀ ਦੇ ਪਾਲਣ ਪੋਸ਼ਣ ਦਾ ਪੂਰਾ ਪ੍ਰਬੰਧ ਕਰੇਗੀ।
ਜ਼ਿਕਰਯੋਗ ਹੈ ਕਿ ਨਵੇਂ ਆਈ.ਟੀ. ਨਿਯਮ ਦਾ ਪਾਲਣ ਨਹੀਂ ਕਰਣਾ ਟਵਿੱਟਰ ਨੂੰ ਭਾਰੀ ਪੈ ਗਿਆ ਹੈ। ਟਵਿੱਟਰ ਨੂੰ ਭਾਰਤ ਵਿੱਚ ਮਿਲਣ ਵਾਲੀ ਕਾਨੂੰਨੀ ਸੁਰੱਖਿਆ ਖ਼ਤਮ ਹੋ ਗਈ ਹੈ। ਸਰਕਾਰ ਨੇ 25 ਮਈ ਨੂੰ ਨਵੇਂ ਨਿਯਮ ਲਾਗੂ ਕੀਤੇ ਸਨ ਪਰ ਟਵਿੱਟਰ ਨੇ ਇਨ੍ਹਾਂ ਨਿਯਮਾਂ ਨੂੰ ਹੁਣ ਤੱਕ ਲਾਗੂ ਨਹੀਂ ਕੀਤਾ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੋਰੋਨਾ ਨਾਲ ਹੋਏ ਨੁਕਸਾਨ ਤੋਂ ਬਾਅਦ ਹੁਣ ਅਰਥਵਿਵਸਥਾ ਨੂੰ ਦਰੁੱਸਤ ਕਰਨ ਦੀ ਲੋੜ: PM ਮੋਦੀ
NEXT STORY