ਨਵੀਂ ਦਿੱਲੀ-ਦਿੱਲੀ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰ 'ਚ ਸੀ. ਐੱਨ. ਜੀ. ਮਹਿੰਗੀ ਹੋ ਗਈ ਹੈ। ਅਪ੍ਰੈਲ 2018 ਤੋਂ ਸੀ. ਐੱਨ. ਜੀ. ਦੇ ਮੁੱਲ 'ਚ ਇਹ 7ਵਾਂ ਵਾਧਾ ਹੈ। ਦਿੱਲੀ 'ਚ ਕੰਪ੍ਰੈਸਡ ਨੈਚੁਰਲ ਗੈਸ (ਸੀ. ਐੱਨ. ਜੀ.) ਦੇ ਮੁੱਲ 90 ਪੈਸੇ ਵਧ ਕੇ 46.60 ਰੁਪਏ ਪ੍ਰਤੀ ਕਿਲੋਗ੍ਰਾਮ, ਜਦੋਂਕਿ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ 'ਚ 1 ਰੁਪਏ ਵਧ ਕੇ 52.95 ਰੁਪਏ ਪ੍ਰਤੀ ਕਿਲੋ ਹੋ ਗਏ।
ਇਸੇ ਤਰ੍ਹਾਂ ਹਰਿਆਣਾ 'ਚ ਰੇਵਾੜੀ, ਗੁਰੂਗ੍ਰਾਮ ਅਤੇ ਕਰਨਾਲ 'ਚ ਸੀ. ਐੱਨ. ਜੀ. ਦੀ ਕੀਮਤ 'ਚ 95 ਪੈਸੇ ਦਾ ਵਾਧਾ ਕੀਤਾ ਗਿਆ ਹੈ। ਗੁਰੂਗ੍ਰਾਮ ਅਤੇ ਰੇਵਾੜੀ 'ਚ ਸੀ. ਐੱਨ. ਜੀ. ਦੀ ਕੀਮਤ 58.45 ਰੁਪਏ ਪ੍ਰਤੀ ਕਿਲੋਗ੍ਰਾਮ ਹੋਵੇਗੀ, ਜਦੋਂਕਿ ਕਰਨਾਲ 'ਚ 55.45 ਰੁਪਏ ਹੋਵੇਗੀ। ਰਾਸ਼ਟਰੀ ਰਾਜਧਾਨੀ ਖੇਤਰ 'ਚ ਵਾਹਨਾਂ ਨੂੰ ਸੀ. ਐੱਨ. ਜੀ. ਦੀ ਸਪਲਾਈ ਕਰਨ ਵਾਲੀ ਇੰਦਰਪ੍ਰਸਥ ਗੈਸ ਲਿਮਟਿਡ (ਆਈ. ਜੀ. ਐੱਲ.) ਨੇ ਇਕ ਬਿਆਨ 'ਚ ਕਿਹਾ ਹੈ ਕਿ ਇਹ ਵਾਧਾ ਗੈਸ ਪਾਈਪਲਾਈਨ ਟਰਾਂਸਮਿਸ਼ਨ ਫੀਸ 'ਚ ਹਾਲੀਆ ਬਦਲਾਅ ਕਾਰਨ ਹੋਇਆ ਹੈ। ਅਪ੍ਰੈਲ 2018 ਤੋਂ ਬਾਅਦ ਹੁਣ ਤੱਕ 7 ਵਾਰ ਸੀ. ਐੱਨ. ਜੀ. ਦੇ ਮੁੱਲ ਵਧਾਏ ਗਏ ਹਨ।
ਹਾਲਾਂਕਿ ਆਈ. ਜੀ. ਐੱਲ. ਨੇ ਖਾਣਾ ਬਣਾਉਣ 'ਚ ਵਰਤੋਂ ਪਾਈਪ ਵਾਲੀ ਰਸੋਈ ਗੈਸ (ਪੀ. ਐੱਨ. ਜੀ.) ਦੇ ਮੁੱਲ 'ਚ ਵਾਧਾ ਨਹੀਂ ਕੀਤਾ ਹੈ। ਸਥਾਨਕ ਟੈਕਸਾਂ ਦੇ ਪ੍ਰਭਾਵ ਨਾਲ ਸੀ. ਐੱਨ. ਜੀ. ਅਤੇ ਪੀ. ਐੱਨ. ਜੀ. ਦੇ ਮੁੱਲ ਵੱਖ- ਵੱਖ ਸ਼ਹਿਰਾਂ 'ਚ ਵੱਖ-ਵੱਖ ਹਨ।
ਰਾਹੁਲ ਗਾਂਧੀ ਤੋਂ ਬਾਅਦ ਕੌਣ ਹੋਵੇਗਾ ਕਾਂਗਰਸ ਦਾ ਪ੍ਰਧਾਨ, ਇਨ੍ਹਾਂ ਨਾਵਾਂ 'ਤੇ ਹੋ ਸਕਦਾ ਹੈ ਵਿਚਾਰ
NEXT STORY