ਐਂਟਰਟੇਨਮੈਂਟ ਡੈਸਕ- ‘ਸੁਪਰ ਡਾਂਸਰ ਚੈਪਟਰ-5’ ਆਪਣੇ ਦਰਸ਼ਕਾਂ ਨੂੰ ‘90 ਦਾ ਜਾਦੂ’ ਥੀਮ ਨਾਲ ਇਕ ਨਾਸਟੈਲਜਿਕ ਸਫਰ ’ਤੇ ਲੈ ਜਾਣ ਵਾਲਾ ਹੈ। ਸ਼ੋਅ ਵਿਚ ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਸਪੈਸ਼ਲ ਗੈੱਸਟ ਬਣ ਕੇ ਸ਼ਿਰਕਤ ਕਰੇਗੀ। ਸ਼ੋਅ ਦੇ ਬੇਹੱਦ ਟੈਲੇਂਟਿਡ ਕੰਟੈਂਸਟੈਂਟਸ ਆਪਣੇ ਸੁਪਰ ਗੁਰੂਆਂ ਨਾਲ ਮਿਲ ਕੇ 90 ਦੇ ਦਹਾਕੇ ਦੇ ਅਦਾਕਾਰਾਂ ਨੂੰ ਟ੍ਰਿਬਿਊਟ ਦੇਣਗੇ।
ਕਰਿਸ਼ਮਾ ਕਪੂਰ, ਜਿਨ੍ਹਾਂ ਨੇ ‘ਦਿਲ ਤੋ ਪਾਗਲ ਹੈ’, ‘ਕੁਲੀ ਨੰ.1’, ‘ਰਾਜਾ ਹਿੰਦੁਸਤਾਨੀ’ ਵਰਗੀਆਂ ਬਲਾਕਬਸਟਰ ਫਿਲਮਾਂ ਨਾਲ ਸਿਲਵਰ ਸਕ੍ਰੀਨ ’ਤੇ ਰਾਜ ਕੀਤਾ, ਨੇ ਦੱਸਿਆ ਕਿ 90 ਦੇ ਦਹਾਕੇ ਦਾ ਸਮਾਂ ਵੱਖ ਹੀ ਸੀ। ਤਦ ਸੋਸ਼ਲ ਮੀਡੀਆ ਨਹੀਂ ਸੀ ਅਤੇ ਇਲੈਕਟ੍ਰਾਨਿਕ ਮੀਡੀਆ ਦੀ ਹਾਜ਼ਰੀ ਵੀ ਅੱਜ ਜਿੰਨੀ ਨਹੀਂ ਸੀ। ਸਾਨੂੰ ਡਬਲ ਮਿਹਨਤ ਕਰਨੀ ਪੈਂਦੀ ਸੀ ਅਤੇ ਬਹੁਤ ਲਗਨ ਨਾਲ ਕੰਮ ਕਰਨਾ ਪੈਂਦਾ ਸੀ। ਮੇਰੇ ਹਿਸਾਬ ਨਾਲ ਉਹ ਇਕ ਖੂਬਸੂਰਤ ਸਮਾਂ ਸੀ ਅਤੇ ਸ਼ਾਨਦਾਰ ਦੌਰ ਸੀ। ਅੱਜ ਜਦੋਂ ਇਹ ਸਟੇਜ 90 ਦੇ ਦਹਾਕੇ ਦਾ ਜਸ਼ਨ ਮਨਾ ਰਹੀ ਹੈ, ਤਾਂ ਇਹ ਬਹੁਤ ਇਮੋਸ਼ਨਲ ਅਤੇ ਖਾਸ ਮਹਿਸੂਸ ਕਰਨ ਵਰਗਾ ਹੈ।
ਸਿਰਫ਼ ਵਿਰੋਧ ਨਾਲ ਬਦਲਾਅ ਨਹੀਂ ਆਉਂਦਾ, ਇਸ ਲਈ ਕੋਸ਼ਿਸ਼ ਜ਼ਰੂਰੀ ਤੇ ਇਹ ਸ਼ੋਅ ਵੀ ਉਸੇ ਦਾ ਹਿੱਸਾ : ਜੂਹੀ ਪਰਮਾਰ
NEXT STORY