ਨਵੀਂ ਦਿੱਲੀ (ਭਾਸ਼ਾ) : ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੱਛਮੀ ਅਫਰੀਕਾ ਦੇ ਦੇਸ਼ ਗਿੰਨੀ ਤੋਂ ਆਈ ਇਕ ਔਰਤ ਕੋਲੋਂ 15.36 ਕਰੋੜ ਰੁਪਏ ਦੀ ਕੋਕੀਨ ਬਰਾਮਦ ਕੀਤੀ ਗਈ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸ਼ਨੀਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ। ਉਸ ਨੂੰ 7 ਦਸੰਬਰ ਨੂੰ ਕੋਨਾਕਰੀ (ਗਿੰਨੀ) ਤੋਂ ਅਦੀਸ ਅਬਾਬਾ ਰਾਹੀਂ ਇੱਥੇ ਪਹੁੰਚਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪੁੱਛਗਿੱਛ ਦੌਰਾਨ ਔਰਤ ਨੇ ਖੁਲਾਸਾ ਕੀਤਾ ਕਿ ਉਸ ਨੇ ਕੁਝ ਨਸ਼ੀਲੇ ਕੈਪਸੂਲ ਨਿਗਲ ਲਏ ਸਨ।
ਇਹ ਵੀ ਪੜ੍ਹੋ : ਈਰਾਨ ਸਰਕਾਰ ਨੇ ਆਸਕਰ ਜੇਤੂ ਫ਼ਿਲਮ ਦੀ ਅਦਾਕਾਰਾ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਵਜ੍ਹਾ
ਕਸਟਮ ਵਿਭਾਗ ਨੇ ਕਿਹਾ ਕਿ ਕਿਉਂਕਿ ਇਹ ਮੈਡੀਕਲ ਐਮਰਜੈਂਸੀ ਸੀ, ਔਰਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਔਰਤ ਦੀ ਡਾਕਟਰੀ ਜਾਂਚ ਦੌਰਾਨ ਉਸ ਦੇ ਸਰੀਰ ਦੇ ਅੰਦਰ ਕੁਝ ਸਮੱਗਰੀ ਛੁਪੀ ਹੋਈ ਮਿਲੀ। ਉਸ ਨੂੰ ਮਾਹਿਰ ਡਾਕਟਰ ਦੀ ਨਿਗਰਾਨੀ ਹੇਠ ਕੱਢਿਆ ਗਿਆ, ਜਦੋਂ ਸਮੱਗਰੀ ਦੀ ਜਾਂਚ ਕੀਤੀ ਗਈ ਤਾਂ ਇਸ ਵਿੱਚ ਕੋਕੀਨ ਪਾਈ ਗਈ। ਬਰਾਮਦ ਕੀਤੀ ਗਈ 1024 ਗ੍ਰਾਮ ਕੋਕੀਨ ਦੀ ਕੀਮਤ 15.36 ਕਰੋੜ ਰੁਪਏ ਦੱਸੀ ਗਈ ਹੈ।
ਇਹ ਵੀ ਪੜ੍ਹੋ : ਅਗਵਾਕਾਰਾਂ ਨੇ 10 ਸਾਲਾ ਮਾਸੂਮ ਨੂੰ ਕੀਤਾ ਅਗਵਾ, ਟਿਕਟ ਚੈੱਕਰ ਦੀ ਹੁਸ਼ਿਆਰੀ ਨਾਲ ਬੱਚੇ ਨੂੰ ਛੱਡ ਕੇ ਭੱਜੇ ਮੁਲਜ਼ਮ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਅਮਰੀਕੀਆਂ ਨਾਲ ਠੱਗੀ ਮਾਰਨ ਵਾਲੇ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼
NEXT STORY