ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਲਾਇਬੇਰੀਆ ਦੀ ਇਕ ਔਰਤ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 13.26 ਕਰੋੜ ਰੁਪਏ ਦੀ ਕੋਕੀਨ ਬਰਾਮਦ ਕੀਤੀ ਗਈ ਹੈ। ਕਸਟਮ ਵਿਭਾਗ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। ਲਾਇਬੇਰੀਆ ਦੀ ਇਸ ਔਰਤ 'ਤੇ ਭਾਰਤ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਕਸਟਮ ਵਿਭਾਗ ਅਨੁਸਾਰ ਲਾਇਬੇਰੀਆ ਦੀ ਇਸ ਔਰਤ ਨੂੰ ਐਤਵਾਰ ਨੂੰ ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਤੋਂ ਆਉਣ ਤੋਂ ਬਾਅਦ ਹਵਾਈ ਅੱਡੇ 'ਤੇ ਰੋਕਿਆ ਗਿਆ।
ਬਿਆਨ ਅਨੁਸਾਰ ਔਰਤ ਦੀ ਤਲਾਸ਼ੀ ਦੌਰਾਨ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਇਕ ਬੈਗ ਦੇਖਿਆ, ਜਿਸ 'ਚ 11 ਕੁੜਤੇ ਸਨ, ਜਿਨ੍ਹਾਂ 'ਤੇ ਵੱਡੇ-ਵੱਡੇ ਬਟਨ ਲੱਗੇ ਹੋਏ ਸਨ। ਕੁੜਤਿਆਂ 'ਚ ਕੁੱਲ 272 ਬਟਨ ਲੱਗੇ ਹੋਏ ਸਨ। ਸਾਰੇ ਬਟਨਾਂ ਨੂੰ ਕੁੜਤਿਆਂ ਤੋਂ ਵੱਖ ਕਰ ਕੇ ਕੱਟਿਆ ਗਿਆ ਅਤੇ ਉਨ੍ਹਾਂ 'ਚੋਂ ਕੁੱਲ 947 ਗ੍ਰਾਮ ਕੋਕੀਨ ਬਰਾਮਦ ਕੀਤੀ ਗਈ। ਦੋਸ਼ੀ ਔਰਤ ਕੋਲੋਂ ਲਾਇਬੇਰੀਆ ਦਾ ਪਾਸਪੋਰਟ ਸੀ। ਉਸ ਕੋਲੋਂ ਕੋਕੀਨ ਜ਼ਬਤ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
1 ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ ਪੂਰੀ ਤਰ੍ਹਾਂ ਬੈਨ, ਸਰਕਾਰ ਨੇ ਇਸ ਵਜ੍ਹਾ ਤੋਂ ਚੁੱਕਿਆ ਸਖ਼ਤ ਕਦਮ
NEXT STORY