ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ 'ਚ ਅੱਜ ਭਾਵ ਐਤਵਾਰ ਨੂੰ ਸਵੇਰੇ ਬੱਦਲ ਛਾਏ ਰਹੇ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ, ''ਘੱਟੋ-ਘੱਟ ਤਾਪਮਾਨ ਸਵੇਰੇ ਸਾਢੇ ਅੱਠ ਵਜੇ ਸਾਧਾਰਨ ਤੋਂ 2 ਡਿਗਰੀ ਘੱਟ 12 ਡਿਗਰੀ ਦਰਜ ਕੀਤਾ ਗਿਆ ਪਰ ਸਵੇਰੇ ਠੰਡੀਆ ਹਵਾਵਾਂ ਨੇ ਦਿੱਲੀ ਵਾਸੀਆਂ ਦੇ ਲਈ ਸਮੱਸਿਆਵਾਂ ਪੈਦਾ ਕਰ ਦਿੱਤੀਆਂ।'' ਨਮੀ ਦਾ ਪੱਧਰ 92 ਫੀਸਦੀ ਦਰਜ ਕੀਤਾ ਗਿਆ। ਮੌਸਮ ਵਿਗਿਆਨੀਆ ਨੇ ਦਿਨ 'ਚ ਠੰਡ ਰਹਿਣ ਅਤੇ ਸੋਮਵਾਰ ਨੂੰ ਸਵੇਰੇ ਮੱਧਮ ਪੱਧਰ ਦਾ ਕੋਹਰਾ ਪੈਣ ਦੀ ਅੰਦਾਜ਼ਾ ਲਗਾਇਆ ਹੈ। ਜ਼ਿਕਰਯੋਗ ਹੈ ਕਿ ਦਿੱਲੀ 'ਚ 16 ਫਰਵਰੀ ਦਾ ਦਿਨ ਪਿਛਲੇ ਚਾਰ ਸਾਲਾਂ ਦੌਰਾਨ ਸਭ ਤੋਂ ਠੰਡਾ ਰਿਹਾ। ਸ਼ਨੀਵਾਰ ਨੂੰ ਤਾਪਮਾਨ 20.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਦਾ ਪੁਰਾਣਾ ਦਾਅ ਪੇਚ
NEXT STORY