ਨਵੀਂ ਦਿੱਲੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਦੇ ਸਹਾਰੇ ਪ੍ਰਧਾਨ ਮੰਤਰੀ ਮੋਦੀ 'ਤੇ ਫਿਰ ਨਿਸ਼ਾਨਾ ਲਾਇਆ ਹੈ। ਇਸ ਵਾਰ ਉਨ੍ਹਾਂ ਨੇ ਪੂਰੀ ਦੁਨੀਆ ਦੇ ਨੇਤਾਵਾਂ ਨਾਲ ਗਲੇ ਮਿਲਣ ਦੇ ਪ੍ਰਧਾਨ ਮੰਤਰੀ ਦੇ ਅੰਦਾਜ਼ 'ਤੇ 5 ਲਾਈਨਾਂ 'ਚ ਕਵਿਤਾ ਦੇ ਅੰਦਾਜ਼ 'ਚ ਟਿੱਪਣੀ ਕੀਤੀ।
ਸੋਮਵਾਰ ਸ਼ਾਮ ਨੂੰ ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,''ਖੁਦ ਕੋ ਜੋ ਆਮ ਬਤਾਤੇ ਹੈਂ, ਖਾਸ ਕੋ ਹੀ ਗਲੇ ਲਗਾਨਾ ਉਨਕਾ ਕਾਮ। ਮੋਦੀ ਜੀ, ਐਸੀ ਭੀ ਕਿਆ ਮਜਬੂਰੀ ਗਲੇ ਲਗਾਨੇ ਵਾਲੋਂ ਮੇਂ ਕਿਸਾਨ, ਮਜ਼ਦੂਰ ਔਰ ਜਵਾਨ ਕਾ ਹੋਨਾ ਭੀ ਜ਼ਰੂਰੀ।' ਦਰਅਸਲ ਹਾਲ ਹੀ 'ਚ ਪ੍ਰਧਾਨ ਮੰਤਰੀ ਮੋਦੀ ਨੇ ਇਕ ਇੰਟਰਵਿਊ 'ਚ ਨੇਤਾਵਾਂ ਨਾਲ ਗਲੇ ਮਿਲਣ ਦੇ ਆਪਣੇ ਅੰਦਾਜ਼ ਬਾਰੇ ਕਿਹਾ ਸੀ ਕਿ ਉਨ੍ਹਾਂ ਨੂੰ ਪ੍ਰੋਟੋਕਾਲ ਬਾਰੇ ਜਾਣਕਾਰੀ ਨਹੀਂ ਹੈ, ਕਿਉਂਕਿ ਉਹ ਇਕ ਆਮ ਇਨਸਾਨ ਹਨ। ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣ ਦੇ ਬਾਅਦ ਤੋਂ ਰਾਹੁਲ ਸੋਸ਼ਲ ਮੀਡੀਆ ਦੇ ਸਹਾਰੇ ਮੋਦੀ ਸਰਕਾਰ 'ਤੇ ਜੰਮ ਕੇ ਹਮਲੇ ਕਰ ਰਹੇ ਹਨ।
ਬਹਾਦਰ ਬੱਚਿਆਂ ਨੇ ਕੀਤੀ ਮੈਟਰੋ ਦੀ ਸਵਾਰੀ
NEXT STORY