ਜਲਪਾਈਗੁੜੀ (ਪੱਛਮੀ ਬੰਗਾਲ)- ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹਲਦੀਬਾੜੀ-ਚਿਲਾਹਾਟੀ ਰੇਲਵੇ ਮਾਰਗ 'ਤੇ ਵਪਾਰਕ ਸੇਵਾਵਾਂ ਐਤਵਾਰ ਨੂੰ ਇਕ ਮਾਲ ਗੱਡੀ ਦੇ ਗੁਆਂਢੀ ਦੇਸ਼ ਦੀ ਯਾਤਰਾ ਨਾਲ ਬਹਾਲ ਹੋ ਗਈਆਂ। ਇਹ ਰੇਲ ਮਾਰਗ 50 ਸਾਲਾਂ ਤੋਂ ਵੱਧ ਸਮੇਂ ਤੋਂ ਬੰਦ ਪਿਆ ਸੀ। ਇਸ ਰੇਲ ਮਾਰਗ ਦੀ ਮੁਰੰਮਤ ਕੀਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਬੰਗਲਾਦੇਸ਼ੀ ਹਮ ਰੁਤਬਾ ਸ਼ੇਖ ਹਸੀਨਾ ਨੇ 17 ਦਸੰਬਰ 2020 ਨੂੰ ਇਸ ਦਾ ਉਦਘਾਟਨ ਕੀਤਾ ਸੀ।
ਇਹ ਵੀ ਪੜ੍ਹੋ : ਤਿੰਨ ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਨੂੰ ਮੌਤ ਤੱਕ ਜੇਲ੍ਹ ’ਚ ਰੱਖਣ ਦੀ ਸਜ਼ਾ
ਹਾਲਾਂਕਿ ਮਹਾਮਾਰੀ ਦੀ ਸਥਿਤੀ ਕਾਰਨ ਉਸ ਤੋਂ ਬਾਅਦ ਅਧਿਕਾਰਤ ਤੌਰ 'ਤੇ ਮਾਰਗ 'ਤੇ ਕੋਈ ਰੇਲ ਨਹੀਂ ਚੱਲੀ। ਪੱਥਰ ਦੇ ਚਿਪਸ ਨਾਲ ਭਰੀ 58 ਡੱਬਿਆਂ ਵਾਲੀ ਮਾਲ ਗੱਡੀ ਐਤਵਾਰ ਸਵੇਰੇ 10.30 ਵਜੇ ਅਲੀਪੁਰਦਵਾਰ ਦੇ ਡਿਮਡਿਮਾ ਸਟੇਸ਼ਨ ਤੋਂ ਨਿਕਲੀ। ਇਹ ਹਲਦੀਬਾੜੀ ਦੇ ਰਸਤੇ ਬੰਗਲਾਦੇਸ਼ ਦੇ ਚਿਲਾਹਾਟੀ ਜਾਏਗੀ। ਪੂਰਬ-ਉੱਤਰੀ ਸਰਹੱਦੀ ਰੇਲਵੇ (ਐੱਨ.ਐੱਫ.ਆਰ.) ਦੇ ਬੁਲਾਰੇ ਨੇ ਸ਼ਨੀਵਾਰ ਨੂੰ ਕਿਹਾ ਸੀ,''ਹਲਦੀਬਾੜੀ ਅਤੇ ਚਿਲਾਹਾਟੀ ਵਿਚਾਲੇ ਪਹਿਲੀ ਵਪਾਰਕ ਸੇਵਾ ਐਤਵਾਰ ਸ਼ੁਰੂ ਹੋਵੇਗੀ।''
ਇਹ ਵੀ ਪੜ੍ਹੋ : ਵੀਡੀਓ ਚੈਟ ’ਚ ਪ੍ਰੇਮਿਕਾ ਨੇ ਠੁਕਰਾਇਆ ਵਿਆਹ ਦਾ ਪ੍ਰਸਤਾਵ, ਮੁੰਡੇ ਨੇ ਕੀਤੀ ਖ਼ੁਦਕੁਸ਼ੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਤਿੰਨ ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਨੂੰ ਮੌਤ ਤੱਕ ਜੇਲ੍ਹ ’ਚ ਰੱਖਣ ਦੀ ਸਜ਼ਾ
NEXT STORY