ਮੁੰਬਈ (ਭਾਸ਼ਾ)— ਮੁੰਬਈ ਦੇ ਕੁਰਲਾ ਵਿਚ ਕਾਲਜ ਵਿਚ ਪੜ੍ਹਨ ਵਾਲੇ 19 ਸਾਲਾ ਵਿਦਿਆਰਥੀ ਨੇ ਆਪਣੀ ਪ੍ਰੇਮਿਕਾ ਨਾਲ ਵੀਡੀਓ ਚੈਟ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਪ੍ਰੇਮਿਕਾ ਨੇ ਉਸ ਦੇ ਵਿਆਹ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ। ਵੀਬੀ ਨਗਰ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਕਤ ਨੌਜਵਾਨ ਨੇ ਭਾਰਤੀ ਨਗਰ ਵਿਚ ਆਪਣੀ ਰਿਹਾਇਸ਼ ’ਚ ਬੈਲਟ ਨਾਲ ਫੰਦਾ ਲਾ ਲਿਆ ਅਤੇ ਗੁਆਂਢੀਆਂ ਨੇ ਉਸ ਦੀ ਲਾਸ਼ ਨੂੰ ਵੇਖਿਆ। ਜਿਸ ਤੋਂ ਬਾਅਦ ਉਸ ਦੀ ਮਾਂ ਨੂੰ ਸੂਚਨਾ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ ਉਹ ਆਪਣੀ ਮਾਂ ਦਾ ਫੋਨ ਨਹੀਂ ਚੁੱਕ ਰਿਹਾ ਸੀ ਤਾਂ ਉਸ ਦੀ ਮਾਂ ਨੇ ਗੁਆਂਢੀਆਂ ਨੂੰ ਜਾ ਕੇ ਵੇਖਣ ਨੂੰ ਕਿਹਾ। ਅਧਿਕਾਰੀ ਮੁਤਾਬਕ ਸਾਡੀ ਜਾਂਚ ’ਚ ਵੇਖਿਆ ਗਿਆ ਕਿ ਮਿ੍ਰਤਕ ਨੇ ਘਟਨਾ ਤੋਂ ਪਹਿਲਾਂ ਇਕ ਕੁੜੀ ਨਾਲ ਵੀਡੀਓ ਚੈਟ ਕੀਤੀ ਸੀ, ਜੋ ਉਸ ਦੇ ਕਾਲਜ ਦੀ ਸੀ। ਉਸ ਨੇ ਕੁੜੀ ਨੂੰ ਇਹ ਵਿਖਾਉਣ ਲਈ ਵੀਡੀਓ ਚੈਟ ਕੀਤੀ ਸੀ ਕਿ ਉਹ ਵਿਆਹ ਦਾ ਪ੍ਰਸਤਾਵ ਠੁਕਰਾਉਣ ’ਤੇ ਆਪਣੀ ਜ਼ਿੰਦਗੀ ਖ਼ਤਮ ਕਰਨ ਲਈ ਤਿਆਰ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਫ੍ਰੈਂਡਸ਼ਿਪ ਡੇ ਮੌਕੇ ਨਾਥ ਨੇ CM ਸ਼ਿਵਰਾਜ ਨੂੰ ਕੀਤਾ ਯਾਦ, ਕਿਹਾ- ਉਮੀਦ ਕਰਦਾ ਹਾਂ ਕਿ ਤੁਹਾਡੀ ਕੁਰਸੀ ਬਚੀ ਰਹੇ
NEXT STORY