ਵੈੱਬ ਡੈਸਕ : ਦੀਵਾਲੀ ਦਾ ਤਿਉਹਾਰ ਹਰ ਵਰਗ ਲਈ ਖਾਸ ਮੰਨਿਆ ਜਾਂਦਾ ਹੈ। ਇਸ ਦਿਨ ਜਿਥੇ ਭਾਰਤ ਸਣੇ ਦੁਨੀਆ ਭਰ ਵਿਚ ਦੀਪਮਾਲਾ ਕੀਤੀ ਜਾਂਦੀ ਹੈ, ਪਟਾਕੇ ਚਲਾਏ ਜਾਂਦੇ ਹਨ ਉਥੇ ਹੀ ਕੰਮਕਾਜੀ ਲੋਕਾਂ ਨੂੰ ਆਪਣੇ ਮਾਲਕਾਂ ਦੀਵਾਲੀ ਬੋਨਲ ਤੇ ਹੋਰ ਤੋਹਫੇ ਦਿੱਤੇ ਜਾਂਦੇ ਹਨ। ਪਰ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿਚ ਕੰਪਨੀ ਮਾਲਕ ਵੱਲੋਂ ਆਪਣੇ ਵਰਕਰਾਂ ਨੂੰ ਸਿਰਫ ਸੋਨ ਪਾਪੜੀ ਦੇ ਕੇ ਤੋਰ ਦਿੱਤਾ ਗਿਆ, ਜਿਸ ਤੋਂ ਬਾਅਦ ਗੁੱਸੇ ਵਿਚ ਆਏ ਵਰਕਰਾਂ ਨੇ ਕੰਪਨੀ ਦੇ ਗੇਟ ਉੱਤੇ ਹੀ ਕੰਪਨੀ ਦਾ ਜਲੂਸ ਕੱਢਣਾ ਸ਼ੁਰੂ ਕਰ ਦਿੱਤਾ।
ਹਾਲਾਂਕਿ ਇਹ ਵੀਡੀਓ ਕਿਥੋਂ ਦਾ ਹੈ ਇਸ ਬਾਰੇ ਅਜੇ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਵਾਇਰਲ ਹੋ ਰਹੀ ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਕ ਕੰਪਨੀ ਵੱਲੋਂ ਆਪਣੇ ਵਰਕਰਾਂ ਨੂੰ ਦੀਵਾਲੀ ਦੇ ਤੋਹਫੇ ਵੱਜੋਂ ਸਿਰਫ ਸੋਨ ਪਾਪੜੀ ਦਾ ਡਿੱਬਾ ਦੇ ਤੋਰ ਦਿੱਤਾ ਗਿਆ। ਇਸ ਦੌਰਾਨ ਵਰਕਰ ਇੰਨਾ ਗੁੱਸੇ ਵਿਚ ਆ ਗਏ ਕਿ ਉਨ੍ਹਾਂ ਨੇ ਇਹ ਡਿੱਬੇ ਕੰਪਨੀ ਦੇ ਗੇਟ ਉੱਤੇ ਹੀ ਸੁੱਟਣੇ ਸ਼ੁਰੂ ਕਰ ਦਿੱਤੇ। ਇੰਨਾ ਹੀ ਨਹੀਂ ਉਨ੍ਹਾਂ ਇਹ ਵੀ ਕਿਹਾ ਕਿ ਸਾਰਾ ਸਾਲ ਕੰਮ ਕਰ ਕੇ ਬੋਨਸ ਦੀ ਥਾਂ ਮਿਲਿਆ ਤਾਂ ਕੀ ਸੋਨ ਪਾਪੜੀ ਦਾ ਡਿੱਬਾ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਤੁਹਾਡਾ ਇਨ੍ਹਾਂ ਕੰਪਨੀ ਵਰਕਰਾਂ ਦੇ ਦਿੱਤੇ ਰਿਟਰਨ ਗਿਫਟ ਬਾਰੇ ਕੀ ਕਹਿਣਾ ਹੈ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਧੌਲਾਧਰ ਪਹਾੜੀਆਂ ਦੀ ਤਲਹਟੀ ਤੋਂ ਮਿਲੀ Canadian ਪੈਰਾਗਲਾਈਡਰ ਮੇਗਨ ਐਲਿਜ਼ਾਬੈਥ ਦੀ ਲਾਸ਼
NEXT STORY