ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਵਪਾਰਕ ਜਗਤ 'ਚ ਏਕਾਧਿਕਾਰ ਨੂੰ ਉਤਸ਼ਾਹ ਦੇਣ ਦਾ ਦੋਸ਼ ਲਗਾਉਂਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਇਸ ਸਮੇਂ ਸਰਕਾਰ ਨੇ ਛੋਟੇ ਵਪਾਰੀਆਂ ਨੂੰ ਆਪਣੀਆਂ ਖ਼ਰਾਬ ਨੀਤੀਆਂ ਦੀਆਂ ਜੰਜ਼ੀਰਾਂ 'ਚ ਬੰਨ੍ਹ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦਾ ਵੈਸ਼ ਭਾਈਚਾਰਾ ਦੁਖੀ ਹੈ ਅਤੇ ਉਹ ਇਸ ਭਾਈਚਾਰੇ ਨਾਲ ਖੜ੍ਹੇ ਹਨ ਜੋ ਅਰਥਵਿਵਸਥਾ ਦੀ ਰੀੜ੍ਹ ਹਨ। ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨੇ ਵੈਸ਼ ਭਾਈਚਾਰੇ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਦਾ ਇਕ ਵੀਡੀਓ ਬੁੱਧਵਾਰ ਨੂੰ ਆਪਣੇ ਸੋਸ਼ਲ ਮੀਡੀਆ ਮੰਚ 'ਤੇ ਸਾਂਝਾ ਕੀਤਾ।
ਰਾਹੁਲ ਗਾਂਧੀ ਨੇ 'ਐਕਸ' 'ਤੇ ਪੋਸਟ ਕੀਤਾ,''ਜਿਸ ਸਮਾਜ ਨੇ ਦੇਸ਼ ਦੀ ਅਰਥਵਿਵਸਥਾ 'ਚ ਇਤਿਹਾਸਕ ਯੋਗਦਾਨ ਦਿੱਤਾ, ਅੱਜ ਉਹੀ ਦੁਖੀ ਹੈ। ਇਹ ਖ਼ਤਰੇ ਦੀ ਘੰਟੀ ਹੈ।'' ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਨੇ ਏਕਾਧਿਕਾਰ ਨੂੰ ਖੁੱਲ੍ਹੀ ਛੂਟ ਦੇ ਦਿੱਤੀ ਹੈ ਅਤੇ ਛੋਟੇ-ਮੱਧਮ ਵਪਾਰੀਆਂ ਨੂੰ ਨੌਕਰਸ਼ਾਹੀ ਅਤੇ ਗਲਤ ਜੀਐੱਸਟੀ ਵਰਗੀਆਂ ਖ਼ਰਾਬ ਨੀਤੀਆਂ ਦੀਆਂ ਜੰਜ਼ੀਰਾਂ 'ਚ ਬੰਨ੍ਹ ਦਿੱਤਾ ਹੈ। ਉਨ੍ਹਾਂ ਕਿਹਾ,''ਇਹ ਸਿਰਫ਼ ਨੀਤੀ ਦੀ ਗਲਤੀ ਨਹੀਂ ਹੈ ਸਗੋਂ ਇਹ ਉਤਪਾਦਨ, ਰੁਜ਼ਗਾਰ ਅਤੇ ਭਾਰਤ ਦੇ ਭਵਿੱਖ 'ਤੇ ਸਿੱਧਾ ਹਮਲਾ ਹੈ। ਅਤੇ ਇਸ ਲੜਾਈ 'ਚ ਦੇਸ਼ ਦੇ ਵਪਾਰ ਦੀ ਰੀੜ੍ਹ- ਵੈਸ਼ ਸਮਾਜ ਨਾਲ ਮੈਂ ਪੂਰੀ ਤਰ੍ਹਾਂ ਖੜ੍ਹਾ ਹਾਂ।'' ਇਸ ਵੀਡੀਓ ਅਨੁਸਾਰ, ਵੈਸ਼ ਸਮਾਜ ਦੇ ਪ੍ਰਤੀਨਿਧੀਆਂ ਨੇ ਆਪਣੀਆਂ ਸਮੱਸਿਆਵਾਂ ਤੋਂ ਰਾਹੁਲ ਗਾਂਧੀ ਨੂੰ ਜਾਣੂ ਕਰਵਾਇਆ। ਇਹ ਵਪਾਰੀ ਜੁੱਤੀਆਂ ਦੇ ਨਿਰਮਾਣ, ਖੇਤੀਬਾੜੀ ਉਤਪਾਦ, ਬਿਜਲੀ, ਪੇਪਰ ਅਤੇ ਸਟੇਸ਼ਨਰੀ, ਟਰੈਵਲ, ਸਟੋਨ ਕਟਿੰਗ, ਕੈਮੀਕਲਜ਼ ਅਤੇ ਹਾਰਡਵੇਅਰ ਵਰਗੇ ਉਦਯੋਗਾਂ ਨਾਲ ਜੁੜੇ ਹਨ।
ਭੜਕ ਗਈ ਹਿੰਸਾ, ਲੱਗ ਗਿਆ ਕਰਫਿਊ, ਇੰਟਰਨੈੱਟ ਵੀ ਬੰਦ ! ਇਸ ਸੂਬੇ 'ਚ ਤਣਾਅਪੂਰਨ ਬਣੇ ਹਾਲਾਤ
NEXT STORY