ਜੈਪੁਰ : ਰਾਜਸਥਾਨ ਸੂਬੇ ਦੀ ਵਿਧਾਨ ਸਭਾ ਲਈ ਕਾਂਗਰਸ ਪਾਰਟੀ ਵੱਲੋਂ ਵੱਡਾ ਫੇਰਬਦਲ ਕੀਤਾ ਗਿਆ ਹੈ। ਕਾਂਗਰਸ ਨੇ ਵਿਧਾਇਕ ਰਾਮਕੇਸ਼ ਮੀਣਾ ਨੂੰ ਵਿਧਾਨ ਸਭਾ ਦਾ ਉਪ ਪ੍ਰਧਾਨ ਤੇ ਰਫੀਕ ਖਾਨ ਨੂੰ ਚੀਫ ਵਹਿਪ ਨਿਯੁਕਤ ਕੀਤਾ ਹੈ। ਇਨ੍ਹਾਂ ਨਿਯੁਕਤੀਆਂ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਏਆਈਸੀਸੀ ਜਨਰਲ ਸੈਕਟਰੀ ਕੇਸੀ ਵੇਣੂਗੋਪਾਲ ਵੱਲੋਂ ਪੱਤਰ ਜਾਰੀ ਕਰਦਿਆਂ ਪ੍ਰਵਾਨਗੀ ਦਿੱਤੀ ਗਈ ਹੈ।
ਰਾਮਕੇਸ਼ ਮੀਣਾ ਗੰਗਾਪੁਰ ਤੋਂ ਵਿਧਾਇਕ ਹਨ ਜਦ ਕਿ ਰਫੀਕ ਖਾਨ ਜੈਪੁਰ ਦੇ ਆਦਰਸ਼ ਨਗਰ ਦੀ ਅਗਵਾਈ ਕਰ ਰਹੇ ਹਨ। ਇਸ ਦੌਰਾਨ ਕਾਂਗਰਸ ਕਮੇਟੀ ਚੀਫ ਤੇ ਵਿਧਾਇਕ ਗੋਵਿੰਦ ਸਿੰਗ ਦੋਤਾਸਰਾ ਨੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਐਕਸ 'ਤੇ ਨਵੇਂ ਚੁਣੇ ਗਏ ਲੀਡਰਾਂ ਨੂੰ ਵਧਾਈਆਂ ਦਿੱਤੀਆਂ ਹਨ।
ਦੋਤਾਸਰਾ ਨੇ ਆਪਣੇ ਬਿਆਨ ਵਿਚ ਕਿਹਾ ਕਿ ਮੈਂ ਗੰਗਾਪੁਰ ਤੋਂ ਵਿਧਾਇਕ ਰਾਮਕੇਸ਼ ਮੀਣਾ ਤੇ ਵਿਧਾਇਕ ਰਫੀਕ ਖਾਨ ਨੂੰ ਉਨ੍ਹਾਂ ਦੀ ਨਿਯੁਕਤੀ ਲਈ ਵਧਾਈ ਦਿੰਦਾ ਹਾਂ। ਮੈਨੂੰ ਪੂਰਾ ਭਰੋਸਾ ਹੈ ਕਿ ਦੋਵੇਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣਗੇ ਤੇ ਰਾਜਸਥਾਨ ਦੇ ਮੁੱਦੇ ਸਦਨ ਵਿਚ ਚੁੱਕਣਗੇ।
ਹਾਈ ਕੋਰਟ ਨੇ ਇੰਦਰਾਣੀ ਮੁਖਰਜੀ ਨੂੰ ਵਿਦੇਸ਼ ਯਾਤਰਾ ਦੀ ਇਜਾਜ਼ਤ ਦੇਣ ਵਾਲੇ ਵਿਸ਼ੇਸ਼ ਅਦਾਲਤ ਦੇ ਆਦੇਸ਼ 'ਤੇ ਵਧਾਈ ਰੋਕ
NEXT STORY