ਨਵੀਂ ਦਿੱਲੀ– ਕਾਂਗਰਸ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕੋਰੋਨਾ ਵਾਇਰਸ ਅਤੇ ਇਸ ਨਾਲ ਸਬੰਧਤ ਮਾਮਲਿਆਂ ਦੀ ਜਾਣਕਾਰੀ ਦੇ ਆਦਾਨ-ਪ੍ਰਦਾਨ ਲਈ ਕੇਂਦਰੀ ਕੰਟਰੋਲ ਰੂਮ ਬਣਾਇਆ ਹੈ। ਪਾਰਟੀ ਨੇ ਸੋਮਵਾਰ ਨੂੰ ਜਾਰੀ ਬਿਆਨ ਵਿਚ ਦੱਸਿਆ ਕਿ ਕੰਟਰੋਲ ਰੂਮ ਕਾਂਗਰਸ ਦੇ ਹੈੱਡਕੁਆਰਟਰ ਤੋਂ ਸੰਚਾਲਿਤ ਹੋਵੇਗਾ। ਕਾਂਗਰਸ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਇਸ ਕੇਂਦਰ ਦੇ ਕੰਮਕਾਜ ਦਾ ਨਿਰੀਖਣ ਕਰਨਗੇ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਦੇਣਗੇ। ਸੰਸਦ ਮੈਂਬਰ ਰਾਜੀਵ ਸਾਤਵ, ਸਾਬਕਾ ਵਿਧਾਇਕ ਦੇਵੇਂਦਰ ਯਾਦਵ ਅਤੇ ਪਾਰਟੀ ਦੇ ਸਕੱਤਰ ਮਨੀਸ਼ ਚਤਰਥ ਨੂੰ ਕੋਵਿਡ-19 ਦੇ ਪੂਰੇ ਦੇਸ਼ ਨਾਲ ਜੁੜੇ ਮਾਮਲਿਆਂ ਦੀ ਜਾਣਕਾਰੀ ਹਾਸਲ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਹੈ।
ਕੋਰੋਨਾ : ਤੇਲੰਗਾਨਾ 'ਚ ਤਨਖਾਹ ਤੇ ਪੈਨਸ਼ਨ 'ਚ ਭਾਰੀ ਕਟੌਤੀ, KCR ਸਰਕਾਰ ਦਾ 75% ਸੈਲਰੀ ਕੱਟ ਦਾ ਫੈਸਲਾ
NEXT STORY