ਹੁੱਬਾਲੀ, (ਭਾਸ਼ਾ)- ਕਰਨਾਟਕ ਦੇ ਹੁੱਬਾਲੀ ਵਿਚ ਇਕ ਕਾਰਪੋਰੇਸ਼ਨ ਕੌਂਸਲਰ ਦੀ ਧੀ ਦੀ ਉਸਦੇ ਕਾਲਜ ਕੈਂਪਸ ਵਿਚ ਕਤਲ ਦੀ ਵਿਆਪਕ ਨਿੰਦਾ ਕੀਤੀ ਗਈ ਅਤੇ ਵਿਰੋਧ ਪ੍ਰਦਰਸ਼ਨ ਹੋਇਆ। ਇਸ ਘਟਨਾ ਨੂੰ ਲੈ ਕੇ ਸਿਆਸਤ ਵੀ ਤੇਜ਼ ਹੋ ਗਈ ਹੈ ਅਤੇ ਕਰਨਾਟਕ ਵਿਚ ਸੱਤਾਧਾਰੀ ਕਾਂਗਰਸ ਅਤੇ ਵਿਰੋਧੀ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚਾਲੇ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਦਾ ਦੌਰ ਸ਼ੁਰੂ ਹੋ ਗਿਆ ਹੈ।
ਕਾਂਗਰਸ ਨੇ ਜਿੱਥੇ ਇਸ ਘਟਨਾ ਨੂੰ ਦੋ ਵਿਅਕਤੀਆਂ ਦਾ ਨਿੱਜੀ ਮਾਮਲਾ ਦੱਸਿਆ ਹੈ, ਉੱਥੇ ਹੀ ਭਾਜਪਾ ਨੇ ਲਵ ਜੇਹਾਦ ਦਾ ਸ਼ੱਕ ਜ਼ਾਹਰ ਕਰਦਿਆਂ ਕਿਹਾ ਕਿ ਇਹ ਸੂਬੇ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਦਰਸਾਉਂਦਾ ਹੈ। ਭਾਜਪਾ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ. ਬੀ. ਵੀ. ਪੀ.) ਅਤੇ ਹਿੰਦੂ ਸੰਗਠਨਾਂ ਨਾਲ ਜੁੜੇ ਹੋਰ ਸੰਗਠਨਾਂ ਨੇ ਘਟਨਾ ਦੇ ਸਬੰਧ ’ਚ ਇਨਸਾਫ ਅਤੇ ਮੁਲਜ਼ਮਾਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਕੀਤਾ।
ਇਸ ਘਟਨਾ ਨੂੰ ਲੈ ਕੇ ਕਈ ਹੋਰ ਥਾਵਾਂ ’ਤੇ ਵੀ ਵਿਰੋਧ ਪ੍ਰਦਰਸ਼ਨ ਹੋਣ ਦੀ ਸੂਚਨਾ ਹੈ। ਇਕ ਹੈਰਾਨ ਕਰਨ ਵਾਲੀ ਘਟਨਾ ਵਿਚ ਹੁੱਬਾਲੀ-ਧਾਰਵਾੜ ਨਗਰ ਨਿਗਮ ਦੇ ਕਾਂਗਰਸੀ ਕੌਂਸਲਰ ਨਿਰੰਜਨ ਹੀਰੇਮਠ ਦੀ ਧੀ ਨੇਹਾ ਹੀਰੇਮਠ (23) ਦਾ ਵੀਰਵਾਰ ਨੂੰ ਬੀ. ਵੀ. ਬੀ. ਕਾਲਜ ਕੈਂਪਸ ਵਿਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੁਲਜ਼ਮ ਫੈਯਾਜ਼ ਖੋਂਡੁ ਨਾਇਕ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਨੂੰ ਬਾਅਦ ਵਿਚ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ।
5 ਸਾਲਾਂ 'ਚ 810 ਕਰੋੜ ਰੁਪਏ, ਟੀਡੀਪੀ ਮੁਖੀ ਚੰਦਰਬਾਬੂ ਨਾਇਡੂ ਦੀ ਜਾਇਦਾਦ 'ਚ ਭਾਰੀ ਵਾਧਾ
NEXT STORY