ਮੈਸੂਰ (ਭਾਸ਼ਾ)- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਨੇ ਸ਼ਨੀਵਾਰ ਨੂੰ ਵਰੁਣਾ ਚੋਣ ਖੇਤਰ 'ਚ ਆਪਣੇ ਮੁਕਾਬਲੇਬਾਜ਼ ਨੂੰ 46,006 ਵੋਟਾਂ ਦੇ ਅੰਤਰ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਉਹ 9ਵੀਂ ਵਾਰ ਵਿਧਾਇਕ ਚੁਣੇ ਗਏ ਹਨ। ਚੋਣ ਕਮਿਸ਼ਨ ਦੀ ਵੈੱਬਸਾਈਟ ਅਨੁਸਾਰ, ਸਿੱਧਰਮਈਆ (75) ਨੂੰ 1,19,430 ਵੋਟ ਜਦੋਂ ਕਿ ਉਨ੍ਹਾਂ ਦੇ ਮੁਕਾਬਲੇਬਾਜ਼ ਭਾਜਪਾ ਉਮੀਦਵਾਰ ਅਤੇ ਪ੍ਰਭਾਵਸ਼ਾਲੀ ਲਿੰਗਾਯਤ ਨੇਤਾ ਵੀ. ਸੋਮੰਨਾ ਨੂੰ 73,424 ਵੋਟ ਮਿਲੇ।
ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ 1,075 ਵੋਟਾਂ ਨਾਲ ਤੀਜੇ ਸਥਾਨ 'ਤੇ ਰਿਹਾ। 5 ਵਾਰ ਦੇ ਵਿਧਾਇਕ ਅਤੇ ਰਾਜ ਰਿਹਾਇਸ਼ ਮੰਤਰੀ ਸੋਮੰਨਾ ਨੂੰ ਪਹਿਲੀ ਵਾਰ ਬੈਂਗਲੁਰੂ 'ਚ ਉਨ੍ਹਾਂ ਦੇ ਗੋਵਿੰਦਰਾਜ ਨਗਰ ਚੋਣ ਖੇਤਰ ਤੋਂ ਟਰਾਂਸਫਰ ਕਰ ਕੇ ਵਰੁਣਾ ਸੀਟ ਤੋਂ ਕਾਂਗਰਸ ਦੇ ਮਜ਼ਬੂਤ ਨੇਤਾ ਦੇ ਸਾਹਮਣੇ ਚੋਣ ਮੈਦਾਨ 'ਚ ਉਤਾਰਿਆ ਗਿਆ ਸੀ।
ਕਰਨਾਟਕ ਦੀ ਜਿੱਤ ਦੇਸ਼ ਨੂੰ ਜੋੜਨ ਵਾਲੀ ਸਿਆਸਤ ਦੀ ਜਿੱਤ ਹੈ: ਪ੍ਰਿਯੰਕਾ ਗਾਂਧੀ
NEXT STORY